ਬੁਲੰਦ ਕੇਸਰੀ ਨਿਊਜ, ਬਰੈਂਪਟਨ: ਪੰਜਾਬ ਵਿਚ ਰੋਜਾਨਾ ਹਜਾਰਾਂ ਦੀ ਗਿਣਤੀ ਵਿਚ ਬੱਚੇ ਪੜ੍ਹਾਈ ਲਈ ਵਿਦੇਸ਼ ਜਾ ਰਹੇ ਹਨ। ਇਸ ਦੇ ਨਾਲ ਹੀ ਉੱਜਵਲ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਜਾਣ ਵਾਲੇ ਕਈ ਬੱਚੇ ਉੱਥੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰ ਰਹੇ ਹਨ। ਜਿਸ ਕਾਰਨ ਹੁਣ ਸਮੂਹ ਵਿਦਿਆਰਥੀਆਂ ਨੇ ਸੰਘਰਸ਼ ਦਾ ਰਾਹ ਅਪਣਾਇਆ ਹੈ। ਜਿਸਦੇ ਤਹਿਤ ਵਿਦਿਆਰਥੀਆਂ ਨੇ ਕਾਲਜਾਂ ਵੱਲੋਂ ਉਨ੍ਹਾਂ ਨੂੰ ਰਿਹਾਇਸ਼ ਮੁਹੱਈਆ ਨਾ ਕਰਵਾਉਣ ਵਿਰੁੱਧ ਵੱਡੇ ਸੰਘਰਸ਼ ਦਾ ਐਲਾਨ ਕਰਦਿਆਂ ਕਾਲਜ ਕੈਂਪਸ ਦੇ ਬਾਹਰ ਧਰਨਾ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਦਿਆਰਥਣ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਲੁਧਿਆਣਾ ਦੀ ਵਸਨੀਕ ਹੈ ਅਤੇ ਆਪਣੀ ਪੜ੍ਹਾਈ ਲਈ ਕੈਨੇਡਾ ਆਈ ਹੋਈ ਹੈ, ਪਰ ਪਿਛਲੇ ਕੁਝ ਮਹੀਨਿਆਂ ਤੋਂ ਉਹ ਜਿੱਥੇ ਰਹਿ ਰਹੀ ਹੈ। ਪ੍ਰੰਤੂ “ਮੈਂ ਪਿਛਲੇ ਕੁਝ ਮਹੀਨਿਆਂ ਤੋਂ ਸਥਾਈ ਰਿਹਾਇਸ਼ ਲਈ ਕੋਸ਼ਿਸ਼ ਕਰ ਰਹੀ ਹਾਂ। ਮੈਨੂੰ ਬਰੈਂਪਟਨ ਵਿੱਚ ਇੱਕ ਦੋਸਤ ਦੇ ਨਾਲ ਰਹਿਣਾ ਪਿਆ, ਨਤੀਜੇ ਵਜੋਂ ਉੱਤਰੀ ਖਾੜੀ ਵਿੱਚ ਰੋਜ਼ਾਨਾ ਆਉਣਾ-ਜਾਣਾ ਸੀ, ਜਿਸ ਵਿੱਚ ਮੈਨੂੰ ਜਨਤਕ ਟ੍ਰਾਂਸਪੋਰਟ ‘ਤੇ ਲਗਭਗ $100 ਦਾ ਖਰਚਾ ਆਉਂਦਾ ਸੀ।”
ਇਸੇ ਤਰਾਂ ਕੈਨਾਡੋਰ ਕਾਲਜ ਵਿੱਚ ਪੜ੍ਹਨ ਵਾਲੇ ਗੁਰਕੀਰਤ ਸਿੰਘ ਨੇ ਕਿਹਾ, “ਇਹ ਇਲ਼ਾਕਾ ਬਹੁਤ ਘੱਟ ਆਬਾਦੀ ਵਾਲਾ ਇੱਕ ਛੋਟਾ ਜਿਹਾ ਸ਼ਹਿਰ ਹੈ ਅਤੇ ਵਿਦਿਆਰਥੀ ਰਿਹਾਇਸ਼ ਲੱਭਣ ਲਈ ਸੰਘਰਸ਼ ਕਰ ਰਹੇ ਹਨ। ਮਾਲਕ ਮਨਮਰਜ਼ੀ ਦੇ ਰੇਟ ਵਸੂਲ ਰਹੇ ਹਨ। ਰੋਸ਼ ਮੁਜਾਹਰਾ ਕਰ ਰਹੇ ਵਿਦਿਆਰਥਿਆਂ ਨੇ ਦ੍ਸਿਆ ਕਿ ਕਾਲਜਾਂ ਵੱਲੋਂ ਰਿਹਾਇਸ਼ ਮੁਹੱਈਆ ਕਰਵਾਉਣ ਦੇ ਵਾਅਦੇ ਤੋਂ ਭੱਜਣ ਕਾਰਨ ਨੌਰਥ ਬੇਅ ਦੇ ਵਿਦਿਆਰਥੀਆਂ ਨੇ ਪੱਕਾ ਮੋਰਚਾ ਲਾ ਦਿੱਤਾ ਹੈ।
ਕੜੇ ਅੰਤਰਰਾਸ਼ਟਰੀ ਵਿਦਿਆਰਥੀ ਨੌਰਥ ਬੇਅ ਦੇ ਕੈਨਾਡੋਰ ਕਾਲਜ ਅਤੇ ਨਿਪਸਿੰਗ ਯੂਨੀਵਰਸਿਟੀ ਪੜ੍ਹਨ ਆਏ ਹਨ। ਯੂਨੀਵਰਸਿਟੀ ਨੇ ਈਮੇਲ ਰਾਹੀਂ ਵਿਦਿਆਰਥੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਰਿਹਾਇਸ਼ ਮੁਹੱਈਆ ਕਰਵਾਉਣਗੇ, ਪਰ ਇੱਥੇ ਆਉਣ ਉਤੇ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਸਾਰੇ ਕਮਰੇ ਪਹਿਲਾਂ ਹੀ ਭਰ ਚੁੱਕੇ ਹਨ।
ਵਿਦਿਆਰਥੀ ਮੋਟਲਾਂ ਵਿੱਚ 140 ਡਾਲਰ ਤੋਂ ਲੈ ਕੇ 200 ਡਾਲਰ ਤੱਕ ਇੱਕ ਰਾਤ ਦਾ ਕਿਰਾਇਆ ਭਰਨ ਲਈ ਮਜਬੂਰ ਹਨ। ਇਹ ਰਿਹਾਇਸ਼ ਵੀ ਆਰਜ਼ੀ ਹੈ। ਜਿਹੜੇ ਵਿਦਿਆਰਥੀ ਬਰੈਂਪਟਨ ਤੋਂ ਟੈਕਸੀਆਂ ਰਾਹੀਂ ਰੋਜ਼ਾਨਾ ਆ ਜਾ ਰਹੇ ਹਨ ਉਹ ਪ੍ਰਤੀ ਵਿਅਕਤੀ 120 ਡਾਲਰ ਤੋਂ ਲੈ ਕੇ 140 ਡਾਲਰ ਤੱਕ ਭਾੜਾ ਦੇ ਰਹੇ ਹਨ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.