Buland kesari ;- Bhai Baldev Singh Wadala : ਮਸ਼ਹੂਰ ਕੀਰਤਨੀਏ ਭਾਈ ਬਲਦੇਵ ਸਿੰਘ ਵਡਾਲਾ ਅਤੇ ਉਨ੍ਹਾਂ ਦੇ 2 ਸਾਥੀਆਂ ਨੂੰ ਕਥਿਤ ਤੌਰ ‘ਤੇ ਅਮਰੀਕਾ ਦੇ ਇੱਕ ਹਵਾਈ ਅੱਡੇ ‘ਤੇ ਸਕਰੀਨਿੰਗ ਲਈ ਉਨ੍ਹਾਂ ਦੀਆਂ ਪੱਗਾਂ ਉਤਾਰਨ ਲਈ ਕਿਹਾ ਗਿਆ, ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਹਨਾਂ ਨੂੰ ਪੰਜ ਘੰਟੇ ਖੱਜਲ-ਖੁਆਰ ਹੋਣ ਤੋਂ ਬਾਅਦ ਵਾਪਸ ਪਰਤਣਾ ਪਿਆ।
Bhai Baldev Singh Wadala ਨੇ ਸੋਸ਼ਲ ਮੀਡੀਆ ‘ਤੇ ਆਪਣੇ ਨਾਲ ਵਾਪਰੀ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਨੂੰ ਦਸਤਾਰ ਦਾ ਮੁੱਦਾ ਅਮਰੀਕੀ ਸਰਕਾਰ ਕੋਲ ਉਠਾਉਣ ਲਈ ਕਿਹਾ ਹੈ।
Bhai Baldev Singh Wadala ਨੇ ਪੋਸਟ ਕੀਤੀ ਸ਼ੇਅਰ
ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਭਾਈ Bhai Baldev Singh Wadala ਨੇ ਲਿਖਿਆ ਕਿ ‘ਅਮਰੀਕਾ- ਡੈਨਵਰ ਏਅਰਪੋਰਟ ਉੱਤੇ ਸਾਨੂੰ ਰੋਕਿਆ ਗਿਆ। ਆਖਿਆ ਪੱਗਾਂ ਲਾਹ ਕੇ ਕਰਾਓ ਚੈਕਿੰਗ, ਐਸਾ ਨਾ ਕਰਨ ਦੀ ਸੂਰਤ ਵਿੱਚ ਤੁਹਾਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ ਜਾਵੇਗਾ। ਪਰ ਅਸੀਂ ਪੱਗਾਂ ਲਾਹੁਣ ਤੋਂ ਨਾ ਕਰਦਿਆਂ ਕਿਹਾ ਜਹਾਜ਼ ਤਾਂ ਕੀ ਅਸੀਂ ਪੱਗ ਦੀ ਖਾਤਰ ਅਮਰੀਕਾ ਛੱਡ ਕੇ ਚਲੇ ਜਾਵਾਂਗੇ, ਸਾਨੂੰ ਸਾਡੀ ਜਾਨ ਤੋਂ ਪਿਆਰੀ ਪੱਗ ਹੀ ਹੈ।’
ਉਹਨਾਂ ਨੇ ਅੱਗੇ ਲਿਖਿਆ ਕਿ ‘ਜਿਸ ਕਰਕੇ ਸਾਡੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ, ਹੁਣ ਅਮਰੀਕਾ ਦੀਆਂ ਸਿੱਖ ਸੰਸਥਾਵਾਂ, ਸਿੰਘ ਸਭਾਵਾਂ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਇਸ ਗੰਭੀਰ ਮਸਲੇ ਉੱਤੇ ਤੁਰੰਤ ਅਮਰੀਕਾ ਸਰਕਾਰ ਨਾਲ ਸੰਪਰਕ ਕਰਕੇ 2 ਟੁੱਕ ਗੱਲ ਕਰਨ, ਗੱਲ ਪੱਗ ਦੀ ਹੈ, ਸਿੱਖੀ ਹੋਂਦ ਦੀ ਹੈ, ਜੇ ਪੱਗ ਹੀ ਨਾ ਰਹੀ ਫਿਰ ਸਿਰ ਵੀ ਕਿਸੇ ਕੰਮ ਨਹੀ, ਫਿਰ ਕਮੀ ਕਿੱਥੇ ਹੈ ਕਸੂਰਵਾਰ ਕੌਣ ? ਸਰਕਾਰ, ਏਅਰਪੋਰਟ ਅਥਾਰਿਟੀ, ਜਾਂ ਸਿੱਖ ਆਗੂ ਸਿੱਖ ਜਥੇਬੰਦੀਆਂ ? ਗੁਰਦੁਆਰਾ ਕਮੇਟੀਆਂ ? ਅੱਜ ਸਾਡੇ ਨਾਲ ਹੋਇਆ ਕੱਲ੍ਹ ਕਿਸੇ ਹੋਰ ਨਾਲ ਹੋਊ ਇਹ ਜਲੀਲ ਪੁਣਾ ਹੈ। ਪੰਜ ਘੰਟੇ ਖੱਜਲ ਖੁਆਰੀ ਹੋਏ। ਫਲਾਈਟ ਛੁੱਟੀ, ਸਮਾਨ ਅਗਲੇ ਪਾਸੇ ਚਲਾ ਗਿਆ, ਪਰਿਵਾਰ ਵੱਲੋਂ ਉਲੀਕਿਆ ਪ੍ਰੋਗਰਾਮ ਰੱਦ ਹੋਇਆ। ਸਿੱਖ ਸੰਗਤ ਪਰੇਸ਼ਾਨ ਹੋਈ।’
also read ;- Canada ਪੜ੍ਹਨ ਗਏ ਪੰਜਾਬੀ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਹੰਗਾਮਾ ਮਚਿਆ
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.