iTree Network Solutions +91-8699235413
iTree Network Solutions +91-8699235413
iTree Network Solutions +91-8699235413
HomePunjabਲੁਟੇਰਿਆਂ ਦੇ ਹੌਂਸਲੇ ਬੁਲੰਦ, ਦਿਨ-ਦਿਹਾੜੇ ਬਜ਼ੁਰਗ ਔਰਤ ਤੋਂ ਖੋਹੀਆਂ ਸੋਨੇ ਦੀਆਂ ਵਾਲੀਆਂ,...

ਲੁਟੇਰਿਆਂ ਦੇ ਹੌਂਸਲੇ ਬੁਲੰਦ, ਦਿਨ-ਦਿਹਾੜੇ ਬਜ਼ੁਰਗ ਔਰਤ ਤੋਂ ਖੋਹੀਆਂ ਸੋਨੇ ਦੀਆਂ ਵਾਲੀਆਂ, ਘਟਨਾ CCTV ‘ਚ ਕੈਦ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Barnala News /Gold Earrings Stolen Captured in CCTV: ਬਰਨਾਲਾ ‘ਚ ਇਨ੍ਹਾਂ ਦਿਨੀਂ ਲੁਟੇਰਿਆਂ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੇ ਹਨ। ਲੁਟੇਰਿਆਂ ਨੂੰ ਨਾ ਤਾਂ ਕਾਨੂੰਨ ਦਾ ਡਰ ਰਿਹਾ ਅਤੇ ਨਾ ਹੀ ਕਿਸੇ ਵਲੋਂ ਫੜੇ ਜਾਣ ਦਾ। ਹੁਣ ਤਾਂ ਦਿਨ ਦਿਹਾੜੇ ਵੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਤਾਜ਼ਾ ਮਾਮਲਾ ਸੜਕ ‘ਤੇ ਜਾ ਰਹੀ ਬਜ਼ੁਰਗ ਔਰਤ ਤੋਂ ਕੰਨਾਂ ਦੀਆਂ ਵਾਲੀਆਂ ਖੋਹਣ ਦਾ ਹੈ।

iTree Network Solutions +91-8699235413

iTree Network Solutions +91-8699235413

ਵਾਰਦਾਤ ਦੀ ਸੀਸੀਟੀਵੀ ਸਾਹਮਣੇ ਆਈ ਹੈ। ਜਿਸ ਮੁਤਾਬਕ ਇੱਕ ਔਰਤ ਸੜਕ ‘ਤੇ ਪੈਦਲ ਜਾ ਰਹੀ ਸੀ, ਜਦੋਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਸਦੇ ਪਿੱਛੇ ਆਏ। ਉਨ੍ਹਾਂ ਚੋਂ ਇੱਕ ਮੋਟਰਸਾਈਕਲ ਤੋਂ ਹੇਠਾਂ ਉਤਰਿਆ ਅਤੇ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਅਤੇ ਦੋਵੇਂ ਨੌਜਵਾਨ ਮੋਟਰਸਾਈਕਲ ‘ਤੇ ਭੱਜ ਗਏ।

iTree Network Solutions +91-8699235413

ਵਾਰਦਾਤ ਬਾਰੇ ਬਜ਼ੁਰਗ ਸੋਮਵਤੀ ਨੇ ਦੱਸਿਆ ਕਿ ਉਹ ਬਾਜ਼ਾਰ ਚੋਂ ਲੰਘ ਰਹੀ ਸੀ। ਇੱਕ ਵਿਅਕਤੀ ਨੇ ਪਿੱਛੇ ਤੋਂ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਜਿਸ ਤੋਂ ਬਾਅਦ ਮੈਂ ਰੌਲਾ ਪਾਇਆ, ਪਰ ਗਲੀ ਵਿੱਚ ਕੋਈ ਮੌਜੂਦ ਨਹੀਂ ਸੀ ਅਤੇ ਉਹ ਥੋੜ੍ਹਾ ਅੱਗੇ ਜਾ ਕੇ ਮੋਟਰਸਾਈਕਲ ‘ਤੇ ਭੱਜ ਗਏ। ਉਸਨੇ ਅੱਗੇ ਦੱਸਿਆ ਕਿ ਦੋ ਚੋਰ ਸੀ ਤੇ ਉਨ੍ਹਾਂ ਨੇ ਦੋਵੇਂ ਕੰਨਾਂ ਦੀਆਂ ਵਾਲੀਆਂ ਕੱਢ ਲਈਆਂ, ਪਰ ਇੱਕ ਕੰਨਾਂ ਦੀ ਵਾਲੀ ਉਨ੍ਹਾਂ ਦੇ ਹੱਥ ਵਿੱਚ ਆ ਗਈ ਅਤੇ ਦੂਜੀ ਡਿੱਗ ਗਈ। ਉਸਦੇ ਕੰਨਾਂ ‘ਤੇ ਚਾਰ ਟਾਂਕੇ ਲੱਗੇ ਹਨ। ਪੀੜਤ ਬੁਰਗ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਫੜਿਆ ਜਾਵੇ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

iTree Network Solutions +91-8699235413

ਇਸ ਮੌਕੇ ਪੁਲਿਸ ਥਾਣਾ ਸਿਟੀ ਬਰਨਾਲਾ ਦੇ ਏਐਸਆਈ ਗਿਆਨ ਸਿੰਘ ਨੇ ਦੱਸਿਆ ਕਿ ਡਾਕਟਰ ਰੋਕਾ ਸੋਮਵਤੀ ਪਤਨੀ ਗਿਰਧਾਰੀ ਲਾਲ ਕਿਲ੍ਹਾ ਮੁਹੱਲਾ ਬਰਨਾਲਾ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਉਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਸਵੇਰੇ 10 ਵਜੇ ਦੇ ਕਰੀਬ ਸੋਮਵਤੀ ਸੜਕ ‘ਤੇ ਪੈਦਲ ਜਾ ਰਹੀ ਸੀ, ਜਦੋਂ ਪਲੈਟੀਨਮ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਸੋਮਵਤੀ ਦੀ ਇੱਕ ਕੰਨਾਂ ਦੀ ਵਾਲੀ ਖੋਹ ਲਈ ਅਤੇ ਭੱਜ ਗਏ। ਨਾਲ ਹੀ ਪੁਲਿਸ ਪ੍ਰਸ਼ਾਸਨ ਦੀ ਟੀਮ ਇਸ ਮਾਮਲੇ ‘ਚ ਚੋਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਭੇਜ ਦੇਵੇਗੀ ਤੇ ਚੋਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page