Buland kesari ;- Bhagalpur— ਬਿਹਾਰ ਦੇ ਭਾਗਲਪੁਰ ਜ਼ਿਲੇ ‘ਚ ਗੰਗਾ ਦੇ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਇਸ ਦੇ ਨਾਲ ਹੀ ਬਿਹਾਰ ‘ਚ ਪੂਰਬੀ ਰੇਲਵੇ ਦੇ ਮਾਲਦਾ ਡਿਵੀਜ਼ਨ ਦੇ ਭਾਗਲਪੁਰ-ਜਮਾਲਪੁਰ ਰੇਲਵੇ ਸੈਕਸ਼ਨ ‘ਤੇ ਹੜ੍ਹ ਦੇ ਪਾਣੀ ਕਾਰਨ ਰੇਲ ਸੰਚਾਲਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।
ਪੂਰਬੀ ਰੇਲਵੇ ਦੇ ਅਧਿਕਾਰਤ ਸੂਤਰਾਂ ਨੇ ਐਤਵਾਰ ਨੂੰ ਕਿਹਾ ਕਿ Bhagalpur-Jamalpur ਰੇਲਵੇ ਸੈਕਸ਼ਨ ਦੇ ਸੁਲਤਾਨਗੰਜ ਅਤੇ ਰਤਨਪੁਰ ਸਟੇਸ਼ਨਾਂ ਦੇ ਵਿਚਕਾਰ ਪੁਲ ਨੰਬਰ 195 ਦੇ ਗਰਿੱਡਰ ਤੱਕ ਹੜ੍ਹ ਦਾ ਪਾਣੀ ਪਹੁੰਚਣ ਕਾਰਨ ਇਸ ਦੀਆਂ ਅੱਪ ਅਤੇ ਡਾਊਨ ਲਾਈਨਾਂ ‘ਤੇ ਕੋਈ ਆਵਾਜਾਈ ਨਹੀਂ ਹੋਵੇਗੀ। ਸ਼ਨੀਵਾਰ ਨੂੰ ਰਾਤ ਤੋਂ ਸਾਰੀਆਂ ਐਕਸਪ੍ਰੈਸ ਅਤੇ ਪੈਸੰਜਰ ਟਰੇਨਾਂ ਦਾ ਸੰਚਾਲਨ ਰੋਕ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਸੰਭਾਵਿਤ ਖਤਰੇ ਨੂੰ ਦੇਖਦੇ ਹੋਏ ਚਾਰ ਐਕਸਪ੍ਰੈਸ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ ਕਈ ਟਰੇਨਾਂ ਬਾਂਕਾ-ਜਾਸੀਡੀਹ-ਕਿਉਲ ਅਤੇ ਕਟਿਹਾਰ-ਨਵਗਾਚੀਆ ਦੇ ਰਸਤੇ ਚਲਾਈਆਂ ਜਾ ਰਹੀਆਂ ਹਨ। ਇਸ ਵਿੱਚ ਵਿਕਰਮਸ਼ੀਲਾ ਐਕਸਪ੍ਰੈਸ, ਬ੍ਰਹਮਪੁੱਤਰ ਮੇਲ, ਮਾਲਦਾ – ਆਨੰਦ ਵਿਹਾਰ ਐਕਸਪ੍ਰੈਸ, ਸੂਰਤ – ਭਾਗਲਪੁਰ ਐਕਸਪ੍ਰੈਸ, ਅਜਮੇਰ – ਭਾਗਲਪੁਰ ਐਕਸਪ੍ਰੈਸ, ਗਾਂਧੀਧਾਮ – ਭਾਗਲਪੁਰ ਐਕਸਪ੍ਰੈਸ ਆਦਿ ਵਰਗੀਆਂ ਪ੍ਰਮੁੱਖ ਟ੍ਰੇਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਚਾਰ ਹੋਰ ਟਰੇਨਾਂ ਨੂੰ ਅੰਸ਼ਕ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ।
ਹੜ੍ਹ ਦਾ ਪਾਣੀ ਘੱਟ ਹੋਣ ਤੋਂ ਬਾਅਦ ਰੇਲਵੇ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਮਾਲਦਾ ਡਿਵੀਜ਼ਨ ਦੇ ਰੇਲਵੇ ਮੈਨੇਜਰ ਮਨੀਸ਼ ਕੁਮਾਰ ਗੁਪਤਾ ਨੇ ਪੁਲੀਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਕੇ ਰੇਲਵੇ ਪੁਲ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ 24 ਘੰਟੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ। ਹੜ੍ਹ ਦਾ ਪਾਣੀ ਘੱਟ ਹੋਣ ਤੋਂ ਬਾਅਦ ਰੇਲਵੇ ਪੁਲ ਦੀ ਹਾਲਤ ਆਮ ਵਾਂਗ ਹੋਣ ‘ਤੇ ਰੇਲਵੇ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਰੋਜ਼ਾਨਾ ਮੁਸਾਫਰਾਂ ਦੀ ਸਹੂਲਤ ਲਈ, ਸਾਹਬਗੰਜ ਅਤੇ ਭਾਗਲਪੁਰ ਤੋਂ ਸੁਲਤਾਨਗੰਜ ਸਟੇਸ਼ਨ ਤੱਕ ਕੁਝ ਯਾਤਰੀ ਟਰੇਨਾਂ ਚਲਾਈਆਂ ਜਾ ਰਹੀਆਂ ਹਨ।
also read ;- ‘Aap’ ਵਿਧਾਇਕ ਨੂੰ ਗਹਿਰਾ ਸਦਮਾ, ਸਦਨ ‘ਚ ਮਾਤਮ
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.