Punjab CM change News: ਆਮ ਆਦਮੀ ਪਾਰਟੀ AAP ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਲਗਾਤਾਰ ਪੰਜਾਬ ਦੀ ਰਾਜਨੀਤੀ ਵਿੱਚ ਉਥਲ ਪੁਥਲ ਮੱਚੀ ਹੋਈ ਹੈ। ਪੰਜ ਮੌਜੂਦਾ ਮੰਤਰੀਆਂ ਨੂੰ ਹਟਾ ਕੇ ਨਵੇਂ ਮੰਤਰੀ ਬਣਾਏ ਗਏ ਹਨ। ਇਸ ਤੋਂ ਬਾਅਦ ਹੀ ਚਰਚਾ ਛਿੜ ਗਈ ਸੀ ਕਿ ਕਿਸੇ ਵੀ ਵਕਤ ਪੰਜਾਬ ਦਾ ਸੀਐਮ ਵੀ ਬਦਲਿਆ ਜਾ ਸਕਦਾ ਹੈ।
ਪੰਜਾਬ ਦੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਗਵੰਤ ਮਾਨ ਨੂੰ ਪਿਛਲੇ ਤਿੰਨ ਦਿਨਾਂ ਤੋਂ ਸਿਹਤ ਦਾ ਹਵਾਲਾ ਦੇ ਕੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਦਕਿ ਇਸ ਦੇ ਪਿੱਛੇ ਦਾ ਮੁੱਖ ਕਾਰਨ ਪੰਜਾਬ ਨੂੰ ਨਵਾਂ ਸੀਐਮ ਚਿਹਰਾ ਦੇਣ ਦਾ ਹੈ।
ਰਾਜਨੀਤਿਕ ਮਾਹਿਰ ਮੰਨਦੇ ਹਨ ਕਿ ਅਰਵਿੰਦ ਕੇਜਰੀਵਾਲ ਪੰਜਾਬ ਦਾ ਸੀਐਮ ਚਿਹਰਾ ਬਦਲਣਾ ਚਾਹੁੰਦੇ ਹਨ! ਜਿਸਦੇ ਚਲਦਿਆਂ ਹੋ ਸਕਦਾ ਹੈ ਕਿ ਕਿਸੇ ਵੀ ਵਕਤ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਇਹ ਅਹੁਦਾ ਕੁਲਤਾਰ ਸਿੰਘ ਸੰਧਵਾਂ ਨੂੰ ਦੇ ਦਿੱਤਾ ਜਾਵੇ। ਦੱਸ ਦਈਏ ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਹਨ।
ਬੀਤੇ ਦਿਨੀ ਕੁਲਤਾਰ ਸੰਧਵਾਂ ਦੀ ਰਿਹਾਇਸ਼ ‘ਤੇ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਵਾਕਈ ਹੀ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਉਥਲ ਪੁਥਲ ਹੋਣ ਜਾ ਰਿਹਾ ਹੈ ਅਤੇ ਕੀ ਭਗਵੰਤ ਮਾਨ ਦੀ ਜਗ੍ਹਾ ਕੁਲਤਾਰ ਸੰਧਵਾਂ ਨੂੰ ਪੰਜਾਬ ਦਾ ਸੀਐਮ ਬਣਾਇਆ ਜਾਏਗਾ।
ਜੇਕਰ ਅਜਿਹਾ ਹੁੰਦਾ ਹੈ ਤਾਂ ਭਗਵੰਤ ਮਾਨ ਨੂੰ ਕਿੱਥੇ ਐਡਜਸਟ ਕੀਤਾ ਜਾਵੇਗਾ ਇਹ ਵੀ ਵੱਡਾ ਫੈਸਲਾ ਆਮ ਆਦਮੀ ਪਾਰਟੀ ਨੂੰ ਲੈਣਾ ਪਵੇਗਾ। ਇਸ ਦੇ ਨਾਲ ਹੀ ਦੋ ਡਿਪਟੀ ਸੀਐਮ ਬਣਾਉਣ ਦੀ ਕਵਾਇਦ ਵੀ ਤੇਜ਼ ਹੋ ਸਕਦੀ ਹੈ। ਜਿਸ ਵਿੱਚ ਦਲਿਤ ਅਤੇ ਹਿੰਦੂ ਚਿਹਰੇ ਨੂੰ ਐਡਜਸਟ ਕਰਨ ਦੀ ਮੰਗ ਉੱਠ ਰਹੀ ਹੈ।
Will the post of CM Punjab be taken back from Bhagwant Maan? Discussion on making Kultar Sandhwa the new CM is in full swing!
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.