BSP News: ਪੰਜਾਬ ਵਿੱਚ ਹਮੇਸ਼ਾ ਹੀ ਵੱਡੀਆਂ ਸਿਆਸੀ ਪਾਰਟੀਆਂ ਨੇ ਝੂਠ ਬੋਲ ਕੇ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕੀਤਾ ਹੈ। ਚਾਹੇ ਕਾਂਗਰਸ ਹੋਵੇ,ਚਾਹੇ ਅਕਾਲੀ ਦਲ ,ਚਾਹੇ ਭਾਜਪਾ ਅਤੇ ਚਾਹੇ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰੀਏ।
ਇਹਨਾਂ ਨੇ ਸਰਕਾਰ ਬਣਾਉਣ ਲਈ ਹਰ ਝੂਠ ਬੋਲਿਆ, ਤਮਾਸ਼ਬੀਨੀ ਕੀਤੀ ਅਤੇ ਲੋਕਾਂ ਨੂੰ ਮੂਰਖ ਬਣਾਇਆ ਹੈ। ਜੇਕਰ ਪੰਜਾਬ ਦਾ ਅਸਲ ਵਿੱਚ ਵਿਕਾਸ ਵੇਖਣਾ ਚਾਹੁੰਦੇ ਹੋ ਤਾਂ ਇੱਕ ਵਾਰ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਜਰੂਰ ਮਿਲਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਲੰਧਰ ਤੋਂ ਬਸਪਾ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕੀਤਾ।
ਬਲਵਿੰਦਰ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਬਸਪਾ ਨਾਲ ਜੁੜ ਕੇ ਜਲੰਧਰ ਵਾਸੀਆਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਬਿਨਾਂ ਨਸ਼ਾ ਵੰਡੇ ,ਬਿਨਾਂ ਪੈਸਾ ਵੰਡੇ ਉਹ ਹਮੇਸ਼ਾ ਇਮਾਨਦਾਰੀ ਨਾਲ ਚੋਣਾਂ ਲੜਦੇ ਰਹੇ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਵਿੱਚ ਭਾਈਚਾਰਕ ਸਾਂਝ ਮਜਬੂਤ ਕਰਨੀ ਹੈ ਅਤੇ ਜਲੰਧਰ ਦਾ ਚਹੁਮੁਖੀ ਵਿਕਾਸ ਵੇਖਣਾ ਹੈ ਤਾਂ ਇੱਕ ਵਾਰੀ ਬਸਪਾ ਨੂੰ ਮੌਕਾ ਜਰੂਰ ਦਿੱਤਾ ਜਾਵੇ।
ਉਹਨਾਂ ਕਿਹਾ ਕਿ ਵੱਡੀਆਂ ਪਾਰਟੀਆਂ ਇੱਕ ਵਾਰ ਫੇਰ ਝੂਠ ਬੋਲ ਕੇ, ਝੂਠੇ ਵਾਅਦੇ ਕਰਕੇ ਲੋਕਾਂ ਨੂੰ ਭਰਮਾ ਰਹੀਆਂ ਹਨ। ਲੋਕਾਂ ਨੂੰ ਉਹਨਾਂ ਤੋਂ ਬਚਣਾ ਚਾਹੀਦਾ ਹੈ ਅਤੇ ਬਸਪਾ ਤੇ ਵਿਸ਼ਵਾਸ ਜਤਾ ਕੇ ਜਲੰਧਰ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.