ਜਲੰਧਰ (ਬੁਲੰਦ ਕੇਸਰੀ ਨਿਊਜ਼) : ਜਲੰਧਰ ਇੰਪਰੂਵਮੈਂਟ ਟਰੱਸਟ ‘ਚ ਕਰੋੜਾਂ ਦਾ ਘਪਲਾ ਸਾਹਮਣੇ ਆਇਆ ਹੈ। ਜਲਦੀ ਹੀ ਇਸ ਦਾ ਪਰਦਾਫਾਸ਼ ਕੀਤਾ ਜਾਵੇਗਾ। ਇਸ ਘਪਲੇ ਵਿੱਚ ਦੋ ਵੱਡੇ ਅਧਿਕਾਰੀ, ਕੁਝ ਮੁਲਾਜ਼ਮ ਅਤੇ ਸ਼ਹਿਰ ਦੇ ਦੋ ਮਸ਼ਹੂਰ ਲੋਕ ਸ਼ਾਮਲ ਹਨ। ਇਹ ਗੱਲ ਅੱਜ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਹੀ। ਸੰਘੇੜਾ ਨੇ ਕਿਹਾ ਹੈ ਕਿ ਅਜਿਹੇ ਦੋ ਵੱਡੇ ਘਪਲੇ ਫੜੇ ਗਏ ਹਨ।
ਸ਼ੁੱਕਰਵਾਰ ਨੂੰ ਇੰਪਰੂਵਮੈਂਟ ਟਰੱਸਟ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਜਲੰਧਰ ਨੂੰ ਟੋਏ ਵਿਚ ਧੱਕਣ ਵਾਲੇ ਲੋਕਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਦੋ ਅਜਿਹੀਆਂ ਫਾਈਲਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਇਕ ਫਾਈਲ ਵਿਚ 1.50 ਕਰੋੜ ਰੁਪਏ ਦਾ ਘਪਲਾ ਫੜਿਆ ਗਿਆ ਹੈ, ਜਦਕਿ ਦੂਜੀ ਫਾਈਲ ਵਿਚ 50 ਲੱਖ ਰੁਪਏ ਦਾ ਘਪਲਾ ਫੜਿਆ ਗਿਆ ਹੈ |
ਜਗਤਾਰ ਸਿੰਘ ਸੰਘੇੜਾ ਨੇ ਕਿਹਾ ਹੈ ਕਿ ਟਰੱਸਟ ਵਿੱਚ ਕਰੋੜਾਂ ਦਾ ਘਪਲਾ ਹੋਇਆ ਹੈ। ਇਸ ਦੀ ਜਾਂਚ ਲਗਾਤਾਰ ਜਾਰੀ ਹੈ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਹੁਣ ਤੱਕ ਜੋ ਫਾਈਲਾਂ ਜ਼ਬਤ ਕੀਤੀਆਂ ਗਈਆਂ ਹਨ, ਉਹ ਪਿਛਲੇ ਤਿੰਨ ਸਾਲਾਂ ਦੌਰਾਨ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਾਰੀ ਖੇਡ ਵਿੱਚ ਟਰੱਸਟ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੁੰਦੀ ਰਹੀ ਹੈ।
ਕੇਐਲ ਸਹਿਗਲ ਮੈਮੋਰੀਅਲ ਟਰੱਸਟ ‘ਤੇ ਵੀ ਹੋਵੇਗੀ ਕਾਰਵਾਈ
ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਕੇਐਲ ਸਹਿਗਲ ਮੈਮੋਰੀਅਲ ਟਰੱਸਟ ਨੇ ਲੀਜ਼ ਡੀਡ ਦੀ ਉਲੰਘਣਾ ਕੀਤੀ ਹੈ। ਜਾਂਚ ਚੱਲ ਰਹੀ ਹੈ, ਜਾਂਚ ਰਿਪੋਰਟ ਆਉਣ ਮਗਰੋਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇ.ਐਲ ਸਹਿਗਲ ਮੈਮੋਰੀਅਲ ਟਰੱਸਟ ਨੇ ਜਿਸ ਮਕਸਦ ਲਈ ਸਰਕਾਰੀ ਜ਼ਮੀਨ ਲੀਜ਼ ‘ਤੇ ਲਈ ਹੈ, ਉਹ ਪੂਰਾ ਨਹੀਂ ਹੋ ਰਿਹਾ, ਜਦਕਿ ਉਥੇ ਕਮਰਸ਼ੀਅਲ ਇਮਾਰਤ ਬਣਾ ਕੇ ਹੋਰ ਕਿਰਾਏ ‘ਤੇ ਦਿੱਤੀ ਜਾ ਰਹੀ ਹੈ।
ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਉਸ ਸਮੇਂ ਮਾਸਟਰ ਗੁਰਬੰਤਾ ਸਿੰਘ ਇੰਕਲੇਵ ਵਿੱਚ 11 ਫੁੱਟ ਸੜਕ ਕੱਟ ਕੇ ਲੋਕਾਂ ਨਾਲ ਧੋਖਾ ਕੀਤਾ ਗਿਆ ਸੀ। ਜਿਸ ਦੀ ਜਾਂਚ ਵਿੱਚ ਤਤਕਾਲੀ ਐਸਈ ਦੀ ਭੂਮਿਕਾ ਸ਼ੱਕੀ ਪਾਈ ਗਈ ਹੈ। ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਇਸ ਲਈ ਤਤਕਾਲੀ ਐਸਈ, ਈਓ, ਚੇਅਰਮੈਨ ਜ਼ਿੰਮੇਵਾਰ ਹਨ। ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇ।
ਜਗਤਾਰ ਸਿੰਘ ਸੰਘੇੜਾ ਨੇ ਦੱਸਿਆ ਕਿ ਕਾਜ਼ੀ ਮੰਡੀ ਦੇ ਲੋਕਾਂ ਨੂੰ ਸੂਰਿਆ ਐਨਕਲੇਵ ਐਕਸਟੈਨਸ਼ਨ ਵਿੱਚ ਦੋ- ਦੋ ਮਰਲੇ ਦੇ ਪਲਾਟ ਜਾਂ ਬੀਬੀ ਭਾਨੀ ਕੰਪਲੈਕਸ ਵਿੱਚ ਫਲੈਟ ਅਲਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਕਾਜ਼ੀ ਮੰਡੀ ਤੋਂ ਨਾਜਾਇਜ਼ ਕਬਜ਼ੇ ਛੁਡਵਾ ਕੇ ਉਥੋਂ ਦੀ ਸੜਕ ਚੌੜੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉੱਥੇ ਇੱਕ ਫੈਕਟਰੀ ਵੀ ਬਣਾਈ ਜਾਵੇਗੀ।
ਜਗਤਾਰ ਸਿੰਘ ਸੰਘੇੜਾ ਨੇ ਦੱਸਿਆ ਕਿ ਉਨ੍ਹਾਂ ਨੇ 14 ਨਵੰਬਰ 2022 ਨੂੰ ਚੇਅਰਮੈਨ ਦਾ ਅਹੁਦਾ ਸੰਭਾਲਿਆ ਸੀ। ਉਸ ਸਮੇਂ ਟਰੱਸਟ ਦੀ 162 ਕਰੋੜ ਰੁਪਏ ਦੀ ਦੇਣਦਾਰੀ ਸੀ। ਇਸ ਦਾ ਨਿਪਟਾਰਾ ਹੋਇਆ ਅਤੇ ਸਭ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਟਰੱਸਟ ਕੋਲ ਸਟਾਫ਼ ਘੱਟ ਹੈ, ਫਿਰ ਵੀ 350 ਰਜਿਸਟਰੀਆਂ ਅਤੇ 100 ਐਨ.ਡੀ.ਐਸ. ਅਤੇ ਐਨ.ਓ.ਸੀ ਜਾਰੀ ਕੀਤੇ ਗਏ ਹਨ, ਜੋ ਕਿ ਲੰਬੇ ਸਮੇਂ ਤੋਂ ਪੈਂਡਿੰਗ ਸਨ।
#improvementtrust #jalandhar #news #punjab #aap
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.