Buland kesari;- ਜਲੰਧਰ: ਬਜ਼ੁਰਗਾਂ ਦੀ Caretaker ਲਈ ਰੱਖੇ ਗਏ ਕੇਅਰਟੇਕਰ ਨੂੰ ਲੈ ਕੇ ਵੱਡਾ ਸਕੈਂਡਲ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੀਨੀਅਰ ਵਕੀਲ ਦੀ Caretaker ਲਈ ਰੱਖੇ ਕੇਅਰਟੇਕਰ ਨੇ ਉਸ ਦੇ ਸਾਥੀ ਨਾਲ ਮਿਲ ਕੇ ਉਸ ਦੇ ਫੋਨ ਤੋਂ ਲੱਖਾਂ ਰੁਪਏ ਟਰਾਂਸਫਰ ਕਰ ਲਏ। ਇਸ ਦੇ ਨਾਲ ਹੀ ਉਨ੍ਹਾਂ ਘਰ ਦੀ ਅਲਮਾਰੀ ਵਿੱਚ ਰੱਖੀ ਸੋਨੇ ਦੀ ਚੇਨ ਅਤੇ ਦੋ ਮੁੰਦਰੀਆਂ ਵੀ ਚੋਰੀ ਕਰ ਲਈਆਂ। ਮੁਲਜ਼ਮਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ ਪਿੰਡ ਜੈਤਨਪੁਰ ਵਾਸੀ ਸੁਸ਼ੀਲਾ ਸਿੰਘ ਉਰਫ ਨੀਲਮ ਅਤੇ ਅਨੁਜ ਵਜੋਂ ਹੋਈ ਹੈ।
ਇਸ ਸਬੰਧੀ ਜਲੰਧਰ ਦੇ ਥਾਣਾ ਬਾਰਾਦਰੀ ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਪੁਲੀਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਵਕੀਲ ਰਿਸ਼ੀਪਾਲ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸੁਸ਼ੀਲਾ ਨੂੰ ਇੱਕ ਸਾਲ ਪਹਿਲਾਂ 90 ਸਾਲਾ ਰਿਸ਼ੀਪਾਲ ਦੀ ਦੇਖਭਾਲ ਲਈ ਨੌਕਰੀ ‘ਤੇ ਰੱਖਿਆ ਗਿਆ ਸੀ। ਰਿਸ਼ੀਪਾਲ ਆਪਣੇ ਫੋਨ ਦੀ ਜ਼ਿਆਦਾ ਵਰਤੋਂ ਨਹੀਂ ਕਰਦਾ ਸੀ ਅਤੇ ਇਸ ਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮਾਂ ਨੇ ਉਸ ਦਾ ਖਾਤਾ ਆਪਣੇ ਫੋਨ ਨਾਲ ਜੋੜ ਲਿਆ ਅਤੇ ਖਾਤੇ ਵਿੱਚੋਂ ਕਈ ਵਾਰ ਪੈਸੇ ਟਰਾਂਸਫਰ ਕੀਤੇ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
also read ;- Nehru-Gandhi family ਦੀਆਂ ਤਿੰਨ ਪੀੜ੍ਹੀਆਂ ਨੇ ਰਾਖਵੇਂਕਰਨ ਦਾ ਕੀਤਾ ਵਿਰੋਧ
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.