Buland kesari ;- (Police action) ਥਾਣਾ ਦੀਨਾਨਗਰ ਦੀ ਪੁਲਸ ਨੇ ਇਕ ਟਰੱਕ ‘ਚੋਂ 13 cows ਬਰਾਮਦ ਕੀਤੀਆਂ ਹਨ। ਪੁਲਸ ਨੇ ਇਸ ਮਾਮਲੇ ‘ਚ 2 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਡੀਐਸਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਸ਼ਬੀਰ ਵਾਸੀ ਅਨੰਤ ਨਗਰ 13 cows ਨੂੰ ਟਰੱਕ ਵਿੱਚ ਲੱਦ ਕੇ ਜੰਮੂ-ਕਸ਼ਮੀਰ ਲਿਜਾ ਰਿਹਾ ਸੀ। ਟਰੱਕ ਦੀ ਤਲਾਸ਼ੀ ਦੌਰਾਨ 13 ਗਊਆਂ ਬਰਾਮਦ ਹੋਈਆਂ, ਜੋ ਕਿ ਮੰਦਭਾਗੀ ਹਾਲਤ ਵਿੱਚ ਬੰਨ੍ਹੀਆਂ ਹੋਈਆਂ ਸਨ। ਬਾਅਦ ਵਿੱਚ ਪਤਾ ਲੱਗਾ ਕਿ ਸਥਾਨਕ ਲੋਹਗੜ੍ਹ ਦੇ ਵਸਨੀਕ ਸੱਤਾ ਮਸੀਹ ਨੇ ਮੁਲਜ਼ਮਾਂ ਨੂੰ ਪਨਾਹ ਦਿੱਤੀ ਹੋਈ ਸੀ। ਇਸ ਕਾਰਨ ਉਸ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਦੋਵੇਂ ਦੋਸ਼ੀ ਫਰਾਰ ਹਨ। ਗਊਆਂ ਨੂੰ ਕਲਾਨੌਰ ਦੇ ਗਊ ਸ਼ੈੱਡ ਵਿੱਚ ਭੇਜਿਆ ਗਿਆ ਹੈ।
ਦੂਜੇ ਪਾਸੇ ਇਸ ਸਬੰਧੀ ਸ਼ਿਵ ਸੈਨਾ ਆਗੂ ਅਜੈ ਕੁਮਾਰ ਨੇ ਕਿਹਾ ਕਿ ਇਲਾਕੇ ਵਿੱਚ ਅਜਿਹਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸ਼ਿਵ ਸੈਨਾ ਅਜਿਹੇ ਕਾਰੋਬਾਰਾਂ ‘ਤੇ ਹਮੇਸ਼ਾ ਨਜ਼ਰ ਰੱਖਦੀ ਹੈ। ਉਨ੍ਹਾਂ ਕਿਹਾ ਕਿ ਇਸ ਧੰਦੇ ਨਾਲ ਜੁੜੇ ਲੋਕਾਂ ਵੱਲੋਂ ਗਊਆਂ ਦਾ ਨਾਜਾਇਜ਼ ਧੰਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਧੰਦੇ ਨਾਲ ਜੁੜੇ ਲੋਕਾਂ ‘ਤੇ ਸਖ਼ਤ ਸ਼ਿਕੰਜਾ ਕੱਸਿਆ ਜਾਵੇ |
also read ;- petrol 10 ਰੁਪਏ ਸਸਤਾ ਹੋ ਸਕਦਾ ਹੈ, ਸਰਕਾਰ ਨੇ ਦੱਸਿਆ ਕਿ ਕਦੋਂ ਮਿਲੇਗਾ ਈਂਧਨ
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.