iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest News🚌🚍 ਜਲੰਧਰ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਸਖਤੀ ਤੋਂ ਬਾਅਦ...

🚌🚍 ਜਲੰਧਰ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਸਖਤੀ ਤੋਂ ਬਾਅਦ ਵੀ ਨਾਜਾਇਜ਼ ਬੱਸਾਂ ਭਰਨ ਦਾ ਕੰਮ ਬੇਰੋਕ ਜਾਰੀ 🟪 ਬੱਸ ਸਟੈਂਡ ਨੇੜੇਓਂ ਢੋਈਆਂ ਜਾ ਰਹੀਆਂ ਬਾਹਰੀ ਸੂਬਿਆਂ ਵਾਲੀਆਂ ਬੱਸਾਂ ⚫ RTO ਵੱਲੋਂ ਕਦੋਂ ਕੀਤੀ ਜਾਏਗੀ ਸਖ਼ਤੀ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਜਲੰਧਰ (ਬੁਲੰਦ ਕੇਸਰੀ):– ਟਰਾਂਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਬੀਤੇ ਦਿਨੀਂ ਜਲੰਧਰ ਵਿੱਚ ਬੱਸਾਂ ਦੀ ਚੈਕਿੰਗ ਕੀਤੀ ਗਈ ਸੀ। ਜਿਸ ਦੌਰਾਨ ਬਾਹਰੀ ਸੂਬਿਆ ਲਈ ਜਾਣ ਵਾਲੀਆਂ ਬੱਸਾਂ ਨੂੰ ਗਲਤ ਤਰੀਕੇ ਨਾਲ ਕੰਮ ਕਰਦਿਆਂ ਫੜਿਆ ਗਿਆ ਸੀ। ਜਿਸ ਤੋਂ ਬਾਅਦ ਮੰਤਰੀ ਨੇ ਇਸ ਮਾਮਲੇ ਵਿੱਚ ਸਖ਼ਤੀ ਵਰਤੀ ਅਤੇ ਬਾਹਰੀ ਸੂਬਿਆਂ ਲਈ ਜਾਣ ਵਾਲੀਆਂ ਨਾਜਾਇਜ਼ ਬੱਸਾਂ ਤੇ ਨਕੇਲ ਕਸੀ ਗਈ ਸੀ।

iTree Network Solutions +91-8699235413

ਦੂਜੇ ਪਾਸੇ ਟਰਾਂਸਪੋਰਟ ਮੰਤਰੀ ਦੀ ਸਖ਼ਤੀ ਤੋਂ ਬਾਅਦ ਵੀ ਨਾਜਾਇਜ਼ ਤਰੀਕ਼ੇ ਨਾਲ ਟਰਾਂਸਪੋਰਟ ਦਾ ਕੰਮ ਕਰਨ ਵਾਲਿਆਂ ਵੱਲੋਂ ਆਪਣੇ ਕੰਮ ਵਿੱਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ। ਇਸ ਨਜਾਇਜ਼ ਕਾਰੋਬਾਰ ਨੂੰ ਬਸ ਇਕ ਥਾਂ ਤੋਂ ਦੂਜੀ ਥਾਂ ਤੇ ਸ਼ਿਫਟ ਕਰ ਦਿੱਤਾ ਗਿਆ ਹੈ।

iTree Network Solutions +91-8699235413

ਆਮ ਆਦਮੀ ਪਾਰਟੀ ਦੇ ਹੀ ਕੁਝ ਨੇਤਾਵਾਂ ਦੀ ਸ਼ਹਿ ‘ਤੇ ਸ਼ਹਿਰ ਵਿਚ ਚੱਲ ਰਹੇ ਇਹ ਨਜਾਇਜ਼ ਟਰਾਂਸਪੋਰਟੇਸ਼ਨ ਦਾ ਕਾਰੋਬਾਰ ਮੁੱਖ ਤੌਰ ‘ਤੇ ਜਲੰਧਰ ਬੱਸ ਸਟੈਂਡ ਦੇ ਨੇੜੇ ਹੀ ਚੱਲਦਾ ਰਿਹਾ ਹੈ। ਪਰ ਮੰਤਰੀ ਸਾਹਿਬ ਦੀ ਸਖਤੀ ਤੋਂ ਬਾਅਦ ਹੁਣ ਬਾਹਰੀ ਸਬਿਆਂ ਖਾਸ ਕਰ ਉੱਤਰ ਪ੍ਰਦੇਸ਼, ਬਿਹਾਰ, ਨੇਪਾਲ ਬਾਰਡਰ ਨੂੰ ਜਾਣ ਵਾਲੀਆਂ ਬੱਸਾਂ ਵਿੱਚ ਸਵਾਰੀਆਂ ਦੀ ਢੋਆ ਢੁਆਈ ਹੁਣ ਬਦਲ ਕੇ ਹੋਰ ਸਥਾਨਾਂ ‘ਤੇ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਿਚ ਮੁੱਖ ਤੌਰ ‘ਤੇ ਜਲੰਧਰ ਬੱਸ ਸਟੈਂਡ ਨੇੜੇ ਫਲਾਈਓਵਰ ਦੇ ਹੇਠਾਂ ਟੈਕਸੀ ਸਟੈਂਡ ਤੋਂ ਬਾਹਰੀ ਸੂਬਿਆਂ ਦੀਆਂ ਸਵਾਰੀਆਂ ਨੂੰ ਢੋਹਿਆ ਜਾ ਰਿਹਾ ਹੈ। ਇਸੇ ਤਰੀਕੇ ਨਾਲ ਨਰਿੰਦਰ ਸਿਨੇਮਾ ਦੇ ਕੋਲ ਵੀ ਅੱਜ ਕੱਲ ਬਾਹਰੀ ਸੂਬਿਆਂ ਨੂੰ ਜਾਣ ਵਾਲੀਆਂ ਬੱਸਾਂ ਦਾ ਜਮਾਵੜਾ ਲੱਗਿਆ ਵੇਖਿਆ ਜਾ ਰਿਹਾ ਹੈ। ਜਿੱਥੋਂ ਸਵਾਰੀਆਂ ਨਜਾਇਜ਼ ਤਰੀਕੇ ਨਾਲ ਢੋਈਆਂ ਜਾਂਦੀਆਂ ਹਨ।

iTree Network Solutions +91-8699235413

ਹੈਰਾਨੀ ਦੀ ਗੱਲ ਇਹ ਹੈ ਕਿ ਨਾ ਤਾਂ ਪਹਿਲਾਂ ਹੀ ਇਸ ਨਾਜਾਇਜ਼ ਕਾਰੋਬਾਰ ਨੂੰ ਬੰਦ ਕਰਾਉਣ ਲਈ ਜਲੰਧਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਕੋਈ ਕਦਮ ਚੁੱਕਿਆ ਗਿਆ ਅਤੇ ਨਾ ਹੀ ਟਰਾਂਸਪੋਰਟ ਮੰਤਰੀ ਦੀ ਸਖਤੀ ਤੋਂ ਬਾਅਦ ਵੀ ਜਲੰਧਰ ਆਰਟੀਓ ਦਫ਼ਤਰ ਵੱਲੋਂ ਇਨ੍ਹਾਂ ਨਾਜਾਇਜ਼ ਬੱਸਾਂ ਖਿਲਾਫ਼ ਕੋਈ ਸਖ਼ਤੀ ਦਿਖਾਈ ਜਾ ਰਹੀ ਹੈ।

iTree Network Solutions +91-8699235413

ਵੇਖਣਾ ਹੋਵੇਗਾ ਕਿ ਕੀ ਲਾਲਜੀਤ ਸਿੰਘ ਭੁੱਲਰ ਦੀ ਸਖ਼ਤੀ ਮਹਿਜ਼ ਅਖ਼ਬਾਰਾਂ ਦੀਆਂ ਖ਼ਬਰਾਂ ਤਕ ਹੀ ਸਿਮਟ ਕੇ ਰਹਿ ਜਾਂਦੀ ਹੈ ਜਾਂ RTO ਦੇ ਅਧਿਕਾਰੀ ਆਪਣੇ ਮੰਤਰੀ ਵੱਲੋਂ ਦਿੱਤੇ ਨਿਰਦੇਸ਼ਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਵੀ ਕਰਵਾਉਂਦੇ ਹਨ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

दो निजी स्कूलों पर केस दर्ज:बिना अनुमति बिजली जेनरेटर चलाने और जमीन को व्यवसायिक किराए पर देने के आरोप

Buland kesari/लुधियाना में सराभा नगर इलाके में स्थित दो निजी स्कूलों के खिलाफ बिना अधिकृत अनुमति बिजली जेनरेटर इस्तेमाल करने के आरोप में मामला...

You cannot copy content of this page