Buland kesari ;-Diwali ‘ਤੇ ਮੁਲਾਜ਼ਮਾਂ ਨੂੰ ਕੰਪਨੀ ਵੱਲੋਂ ਵੱਖ-ਵੱਖ ਤਰ੍ਹਾਂ ਦੇ ਤੋਹਫੇ ਅਤੇ Bonus ਦਿੱਤੇ ਜਾਂਦੇ ਹਨ। ਕਈ ਕੰਪਨੀਆਂ ਵੱਲੋਂ ਮੁਲਾਜ਼ਮਾਂ ਨੂੰ ਆਪਣੇ ਪਰਿਵਾਰ ਵਾਂਗ ਸਮਝਦਿਆਂ ਮਹਿੰਗੇ ਤੋਹਫੇ ਵੀ ਦਿੱਤੇ ਜਾਂਦੇ ਹਨ, ਜਿਸ ਦੀ ਮਿਸਾਲ ਪੰਚਕੂਲਾ ਦੀ ਮਿਟਸ ਹੈਲਥਕੇਅਰ ਨੇ ਦਿੱਤੀ ਹੈ। ਮਿਟਸ ਹੈਲਥਕੇਅਰ ਦੇ ਮਾਲਕ ਐਮ.ਕੇ. ਭਾਟੀਆ ਨੇ ਦੀਵਾਲੀ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ 15 ਕਾਰਾਂ ਗਿਫਟ ਵਿੱਚ ਦਿੱਤੀਆਂ ਹਨ।
ਦੱਸ ਦਈਏ ਕਿ ਮਿਟਸ ਹੈਲਥਕੇਅਰ ਪ੍ਰਾਈਵੇਟ ਲਿਮਟਿਡ, ਪੰਚਕੂਲਾ ਵਿੱਚ ਸਥਿਤ ਇੱਕ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਕੰਪਨੀ ਆਪਣੇ ਵਧੀਆ ਕਾਰਗੁਜਾਰੀ ਕਰਨ ਵਾਲੇ ਕਰਮਚਾਰੀਆਂ ਨੂੰ Diwali ਮੌਕੇ ਕਾਰਾਂ ਨਾਲ ਸਨਮਾਨਤ ਕਰਨ ਕਰਕੇ ਸੁਰਖੀਆਂ ਵਿੱਚ ਆ ਗਈ ਹੈ। ਕੰਪਨੀ ਦੇ ਚੇਅਰਮੈਨ ਅਤੇ ਸੰਸਥਾਪਕ ਐਮ.ਕੇ. ਭਾਟੀਆ ਨੇ ਦੀਵਾਲੀ ਦੇ ਤੋਹਫੇ ਵਜੋਂ ਆਪਣੇ ਸਮਰਪਿਤ ਕਰਮਚਾਰੀਆਂ ਨੂੰ 15 ਕਾਰਾਂ ਗਿਫ਼ਟ ਕੀਤੀਆਂ ਹਨ।
Diwali bonus ਭਾਟੀਆ ਨੇ ਕਿਹਾ ਕਿ ਪਿਛਲੇ ਸਾਲ ਸਟਾਰ ਕਰਮਚਾਰੀਆਂ ਵਿੱਚ 12 ਕਾਰਾਂ ਵੰਡੀਆਂ ਗਈਆਂ ਸਨ, ਪਰ ਜਿਵੇਂ-ਜਿਵੇਂ ਸਟਾਰ ਕਰਮਚਾਰੀਆਂ ਦੀ ਗਿਣਤੀ ਵਧੀ, ਤਾਂ ਅਸੀਂ ਕਾਰਾਂ ਦੀ ਗਿਣਤੀ ਵਧਾਉਣ ਦਾ ਵੀ ਫੈਸਲਾ ਕੀਤਾ ਹੈ। ਇਸ ਲਈ ਇਸ ਸਾਲ ਅਸੀਂ ਆਪਣੀ ਕੰਪਨੀ ਲਈ ਸਖ਼ਤ ਮਿਹਨਤ ਅਤੇ ਸਮਰਪਣ ਵਾਲੇ 15 ਸਟਾਰ ਕਰਮਚਾਰੀਆਂ ਨੂੰ ਸਨਮਾਨਿਤ ਕਰਾਂਗੇ।
ਭਾਟੀਆ ਨੇ ਆਪਣੇ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਆਪਣਾ ਸੁਪਰਸਟਾਰ ਦੱਸਿਆ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦਾ ਸਮਰਪਣ ਤੇ ਯੋਗਦਾਨ ਮਿਟਸ ਹੈਲਥਕੇਅਰ ਦੀ ਸਫ਼ਲਤਾ ਲਈ ਮਹੱਤਵਪੂਰਨ ਰਿਹਾ ਹੈ, ਉਥੇ ਹੀ ਜਿਹੜੇ ਕਰਮਚਾਰੀ ਨੂੰ ਕਾਰਾ ਗਿਫਤ ਮਿਲੀਆਂ ਨੇ ਉਹਨਾਂ ਨੇ ਵੀ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਕੰਪਨੀ ਦਾ ਧੰਨਵਾਦ ਕੀਤਾ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.