ED Raid News Punjab: (BulandKesari.Com)– ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅੱਜ ਸਵੇਰੇ ਸਾਬਕਾ ਸੰਸਦ ਮੈਂਬਰ ਅਤੇ ਵਿਧਾਇਕ ਲਾਲ ਸਿੰਘ ਅਤੇ ਆਰਬੀ ਟਰੱਸਟ ਦੀ ਚੇਅਰਪਰਸਨ ਕਾਂਤਾ ਅੰਦੋਤਰਾ (Kanta Andotra) ਨਾਲ ਸਬੰਧਤ ਥਾਵਾਂ ‘ਤੇ ਛਾਪੇਮਾਰੀ ਕੀਤੀ। ਈਡੀ ਨੇ ਜੰਮੂ ਦੇ ਕਠੂਆ ਅਤੇ ਪੰਜਾਬ ਦੇ ਪਠਾਨਕੋਟ ਸਮੇਤ 8 ਵੱਖ-ਵੱਖ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਹੈ।
Read This Also- Bathinda में लुटेरों का आतंक, Gun point पर ज्वेलर की दुकान को बनाया निशाना, नकदी लूट मौके से फरार, घटना CCTV कैमरे में कैद
ਇਹ ਛਾਪੇਮਾਰੀ ਆਰਬੀ ਐਜੂਕੇਸ਼ਨਲ ਟਰੱਸਟ ਦੇ ਖਿਲਾਫ ਦਰਜ ਪੀਐਮਐਲਏ ਮਾਮਲੇ ਵਿੱਚ ਕੀਤੀ ਗਈ ਹੈ। ਦੋਸ਼ ਹੈ ਕਿ ਇਕ ਸਾਜ਼ਿਸ਼ ਤਹਿਤ ਟਰੱਸਟ ਨੂੰ 329 ਕਨਾਲ ਜ਼ਮੀਨ ਅਲਾਟ ਕੀਤੀ ਗਈ ਸੀ।
ਦਰਅਸਲ, ਆਰਬੀ ਐਜੂਕੇਸ਼ਨਲ ਟਰੱਸਟ ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਮੌਜੂਦ ਹੈ। ਇਸ ਟਰੱਸਟ ਰਾਹੀਂ ਜੰਗਲਾਤ ਦੀ ਜ਼ਮੀਨ ਵੇਚਣ ਅਤੇ ਖਰੀਦਣ ਦਾ ਦੋਸ਼ ਹੈ। ਟਰੱਸਟ ਦੇ ਅਧਿਕਾਰੀਆਂ ‘ਤੇ ਜ਼ਿਲ੍ਹਾ ਮਾਲ ਅਤੇ ਜੰਗਲਾਤ ਅਧਿਕਾਰੀਆਂ ਨੂੰ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਰਿਸ਼ਵਤ ਦੇਣ ਦਾ ਦੋਸ਼ ਹੈ। ਤਾਂ ਜੋ ਜੰਗਲ ਦੀ ਜ਼ਮੀਨ ਖਰੀਦੀ ਜਾ ਸਕੇ।
Read This Also- Hoshiarpur में भीषण सड़क हादसा, दो ट्रकों की आमने-सामने टक्कर, 1 की मौत
ਦੱਸ ਦਈਏ ਕਿ ਸੀਬੀਆਈ ਨੇ ਵੀ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਹੈ। ਇਸ ਟਰੱਸਟ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਸੀਬੀਆਈ ਕਈ ਵਾਰ ਛਾਪੇਮਾਰੀ ਵੀ ਕਰ ਚੁੱਕੀ ਹੈ।
source link- https://punjab.news18.com/news/national/ed-raid-in-rb-educational-trust-pmla-case-jammu-pathankot-land-allotment-gw-471015.html
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.