Buland kesari ;- (Ice Factory deputy director) ਜਲੰਧਰ ਦੇ ਦੋਮੋਰੀਆ ਥਾਣੇ ਨੇੜੇ ਸਥਿਤ ਜੈਨ Ice Factory ‘ਚ ਕੁਝ ਦਿਨ ਪਹਿਲਾਂ ਅਮੋਨੀਆ ਗੈਸ ਲੀਕ ਮਾਮਲੇ ਦੀ ਜਾਂਚ ਲਈ ਪ੍ਰਦੂਸ਼ਣ ਅਤੇ ਕਿਰਤ ਵਿਭਾਗ ਦੀ ਟੀਮ ਫੈਕਟਰੀ ‘ਚ ਪਹੁੰਚੀ ਹੈ। ਇਸ ਦੌਰਾਨ ਮੌਕੇ ‘ਤੇ ਮੌਜੂਦ ਪੁਲਿਸ ਨੇ ਬੈਰੀਕੇਡ ਲਗਾ ਕੇ ਫੈਕਟਰੀ ਦੇ ਨੇੜੇ ਸੜਕ ਨੂੰ ਬੰਦ ਕਰ ਦਿੱਤਾ ਹੈ ਤੇ ਟੀਮ ਫੈਕਟਰੀ ਦੀ ਜਾਂਚ ਕਰ ਰਹੀ ਹੈ।
ਮਾਲਕ ਸਮੇਤ 6 ਖਿਲਾਫ ਮਾਮਲਾ ਦਰਜ
ਇਸ ਮਾਮਲੇ ਵਿੱਚ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਵੱਲੋਂ Ice Factory ਮਾਲਕ ਖ਼ਿਲਾਫ਼ ਥਾਣਾ-3 ਵਿੱਚ ਐਫਆਈਆਰ ਦਰਜ ਕੀਤੀ ਗਈ ਹੈ, ਜਦਕਿ ਪ੍ਰਸ਼ਾਸਨ ਵੱਲੋਂ ਫੈਕਟਰੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਪੁਲਸ ਨੇ FIR ‘ਚ ਫੈਕਟਰੀ ਮਾਲਕ ਐਨ.ਕੇ.ਨਿਨੀ ਕੁਮਾਰ ਜੈਨ ਵਾਸੀ ਮੁਹੱਲਾ ਨੰਬਰ 32, ਜਲੰਧਰ ਕੈਂਟ ਸਮੇਤ ਨਗਰ ਨਿਗਮ, ਪੰਜਾਬ ਫੈਕਟਰੀ ਵਿਭਾਗ, ਪੰਜਾਬ ਉਦਯੋਗ ਵਿਭਾਗ, ਪਾਵਰਕਾਮ ਤੇ ਪ੍ਰਦੂਸ਼ਣ ਵਿਭਾਗ ਦੇ ਅਣਪਛਾਤੇ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਾਂਚ ‘ਚ ਜੁਟੀ ਪੁਲਸ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਰਤ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਫੈਕਟਰੀ ‘ਚੋਂ ਅਮੋਨੀਆ ਗੈਸ ਲੀਕ ਹੋਣ ਦੀ ਸ਼ਿਕਾਇਤ ਆਈ ਸੀ। ਜਿਸ ਕਾਰਨ ਉਹ ਅੱਜ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ।
ਉਨ੍ਹਾਂ ਦੱਸਿਆ ਕਿ Ice Factory ਦੀਆਂ ਪਾਈਪਾਂ ਵਿੱਚ ਅਮੋਨੀਆ ਗੈਸ ਹੀਟ ਕਾਰਨ ਫੈਲਣ ਕਰਕੇ ਲੀਕ ਨਾ ਹੋਵੇ। ਇਸ ਕਾਰਨ ਉਨ੍ਹਾਂ ਦੀ ਟੀਮ ਗੈਸ ਨੂੰ ਕੱਢਣ ਲਈ ਫੈਕਟਰੀ ਪਹੁੰਚੀ ਹੈ। ਸ਼ਹਿਰ ਦੀਆਂ ਹੋਰ ਫੈਕਟਰੀਆਂ ਬਾਰੇ ਡਿਪਟੀ ਡਾਇਰੈਕਟਰ ਨੇ ਕਿਹਾ ਕਿ ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਆਈਸ ਫੈਕਟਰੀ ਨੂੰ ਜ਼ਬਤ ਕਰ ਲਿਆ ਗਿਆ ਹੈ ਪਰ ਅੱਜ ਉਹ ਗੈਸ ਨੂੰ ਡਰੇਨ ਕਰਨ ਆਏ ਹਨ।
also read ;- Diljit Dosanjh ਦੇ ਲਾਈਵ ਸ਼ੋਅ ‘ਚ ਫੈਨ ਨੇ ਕੀਤਾ ਅਨੋਖਾ ਕੰਮ
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.