Farmers protest on Shambhu Border delhi news: ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਪੰਜਾਬ ਅਤੇ ਦਿੱਲੀ ਦੇ ਬਾਰਡਰ ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਪਟੀਸ਼ਨ ਦੇ ਜਵਾਬ ਵਿੱਚ ਆਦੇਸ਼ ਜਾਰੀ ਕੀਤਾ ਹੈ ਕਿ ਇੱਕ ਹਫਤੇ ਦੇ ਵਿੱਚ ਵਿੱਚ ਸ਼ੰਭੂ ਬਾਰਡਰ ਕਿਸਾਨਾਂ ਤੋਂ ਖਾਲੀ ਕਰਵਾਇਆ ਜਾਵੇ ਅਤੇ ਪੰਜਾਬ ਵਾਲੇ ਪਾਸੇ ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨਾਂ ਨੂੰ ਪੰਜਾਬ ਸਰਕਾਰ ਕੋਈ ਥਾਂ ਅਲਾਟ ਕਰੇ, ਜਿੱਥੇ ਉਹ ਆਪਣਾ ਧਰਨਾ ਦੇ ਸਕਣ। ਪਰ ਹਾਈਵੇ ਜਾਮ ਕਰਨਾ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਵੇਗਾ।
ਹਾਈਕੋਰਟ Highcourt ਨੇ ਕਿਹਾ ਹੈ ਕਿ ਕਿਸਾਨ ਸ਼ਾਂਤਮਈ ਤਰੀਕੇ ਨਾਲ ਧਰਨਾ ਦੇ ਸਕਦੇ ਹਨ ਪਰ ਇਸ ਲਈ ਉਹਨਾਂ ਨੂੰ ਪੰਜਾਬ ਸਰਕਾਰ ਤੋਂ ਪਰਮਿਸ਼ਨ ਲੈ ਕੇ ਅਲਾਟ ਕੀਤੀ ਗਈ ਥਾਂ ਉੱਤੇ ਹੀ ਧਰਨਾ ਦੇਣਾ ਪਵੇਗਾ।
ਹਾਈ ਕੋਰਟ Highcourt ਦੇ ਇਸ ਹੁਕਮ ਦੇ ਨਾਲ ਨਾਲ ਹਾਈਕੋਰਟ ਨੇ ਦੋਹਾਂ ਸੂਬਿਆਂ ਦੀ ਸਰਕਾਰ ਨੂੰ ਸਾਫ ਕਿਹਾ ਹੈ ਕਿ ਇੱਕ ਹਫਤੇ ਵਿੱਚ ਕਿਸਾਨ ਹਾਈਵੇ ਨੂੰ ਖਾਲੀ ਕਰਨ। ਜੇਕਰ ਕਿਤੇ ਲਾ ਐਂਡ ਆਰਡਰ ਦੀ ਸਥਿਤੀ ਬਣਦੀ ਹੈ ਤਾਂ ਜੋ ਵੀ ਬਣਦਾ ਐਕਸ਼ਨ ਹੈ ਦੋਹਾਂ ਸਰਕਾਰਾਂ ਨੂੰ ਲੈਣਾ ਪਵੇਗਾ। ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫਤੇ ਵਿੱਚ ਹਾਈਵੇ ਤੋਂ ਬੈਰੀਕੇਟਸ ਹਟਾਉਣ ਲਈ ਵੀ ਕਿਹਾ ਹੈ। ਤਾਂ ਜੋ ਆਮ ਲੋਕਾਂ ਲਈ ਰਸਤਾ ਖੁੱਲ ਸਕੇ।
ਹਾਈਕੋਰਟ ਦੇ ਹੁਕਮਾਂ orders ਤੋਂ ਬਾਅਦ ਕਿਸਾਨਾਂ ਵਿੱਚ ਨਾਰਾਜ਼ਗੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਹੁਣ ਇਹ ਦੇਖਣਾ ਹੋਵੇਗਾ ਕਿ ਕੀ ਕਿਸਾਨ ਹਾਈਕੋਰਟ ਦੇ ਹੁਕਮਾਂ ਨੂੰ ਮੰਨਦੇ ਹੋਏ ਸ਼ੰਬੂ ਬਾਰਡਰ ਖਾਲੀ ਕਰਨਗੇ ਜਾਂ ਇਸ ਮਾਮਲੇ ਨੂੰ ਲੈ ਕੇ ਮਾਹੌਲ ਹੋਰ ਭਖੇਗਾ। ਮਾਮਲੇ ਵਿੱਚ ਕਿਸਾਨ ਆਗੂਆਂ ਵੱਲੋਂ ਐਮਰਜੈਂਸੀ ਮੀਟਿੰਗ ਵੀ ਬੁਲਾ ਲਈ ਗਈ ਹੈ।
ਉਥੇ ਹੀ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਕਿਸਾਨ ਹਾਈ ਕੋਰਟ ਦਾ ਸਤਿਕਾਰ ਕਰਦੇ ਹਨ। ਪਰ ਹਾਈਕੋਰਟ ਨੂੰ ਵੀ ਕਿਸੇ ਤਰੀਕੇ ਨਾਲ ਕਿਸਾਨਾਂ ਨਾਲ ਧੱਕਾ ਨਹੀਂ ਕਰਨਾ ਚਾਹੀਦਾ।
ਉਹਨਾਂ ਕਿਹਾ ਹੈ ਕਿ ਬਾਰਡਰ ਖਾਲੀ ਕਰਨਾ ਹੈ ਜਾਂ ਨਹੀਂ ਇਸ ਬਾਰੇ ਕਿਸਾਨ ਯੂਨੀਅਨਾਂ ਦੇ ਆਗੂ ਬੈਠ ਕੇ ਆਪਸ ਵਿੱਚ ਸਲਾਹ ਕਰਨਗੇ,ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਰਦਾਸ਼ਤ ਨਹੀਂ ਕਰੇਗੀ।
ਹੁਣ ਵੇਖਣਾ ਇਹ ਹੋਵੇਗਾ ਕਿ ਕੀ ਹਰਿਆਣਾ ਸਰਕਾਰ ਸ਼ੰਬੂ ਬਾਰਡਰ ਤੋਂ ਬੈਰੀਕੇਟ ਹਟਾ ਕੇ ਕਿਸਾਨਾਂ ਨੂੰ ਦਿੱਲੀ ਜਾਣ ਦਿੰਦੀ ਹੈ ਜਾਂ ਨਹੀਂ
Farmers will have to vacate Shambhu border within a week, High Court orders farmers to lift their protest from Shambhu border, also asked Haryana government to remove barricades from the highway.
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.