ਬੁਲੰਦ ਕੇਸਰੀ ਨਿਊਜ਼, ਜਲੰਧਰ: ਜਲੰਧਰ ਦੇ ਨੌਜਵਾਨ ਨੂੰ UK ਅਤੇ ਫਿਰ USA ਭੇਜਣ ਦੇ ਨਾਂ ’ਤੇ ਨੋਇਡਾ ਦੇ ਏਜੰਟ ਨੇ 23 ਲੱਖ ਰੁਪਏ ਠੱਗ ਲਏ। ਮੁਲਜ਼ਮ ਨੇ ਨੌਜਵਾਨ ਨੂੰ ਵਰਕ ਪਰਮਿਟ ’ਤੇ ਭੇਜਣ ਦਾ ਝਾਂਸਾ ਦਿੱਤਾ ਸੀ ਪਰ ਦੁਬਈ ਵਿਚ ਇਕ ਹਫਤਾ ਰੱਖ ਕੇ ਉਹ ਨੌਜਵਾਨ ਨੂੰ ਵਾਪਸ ਭਾਰਤ ਵਿਚ ਲੈ ਆਇਆ ਅਤੇ ਫਿਰ ਲਾਰੇ ਲਾਉਣ ਦੇ ਬਾਅਦ ਧਮਕੀਆਂ ਦੇਣ ਲੱਗ ਪਿਆ। ਥਾਣਾ ਨਵੀਂ ਬਾਰਾਦਰੀ ਵਿਚ ਨੋਇਡਾ ਦੇ ਗੌਤਮ ਬੁੱਧ ਨਗਰ ਸਥਿਤ BSV Private Limited ਦੇ ਮਾਲਕ ਏਜੰਟ ਮਨੋਜ ਕੁਮਾਰ ਨਿਵਾਸੀ ਟੈਗੋਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਸ ਬਾਰੇ police ਨੂੰ ਦਿੱਤੀ ਸ਼ਿਕਾਇਤ ਵਿਚ ਰਾਜਨਬੀਰ ਸਿੰਘ ਨਿਵਾਸੀ ਕੁਆਰਟਰ ਨੰਬਰ 7, ਨਵੀਂ ਬਾਰਾਦਰੀ ਨੇ ਦੱਸਿਆ ਕਿ 12ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਵਿਦੇਸ਼ ਵਿਚ ਸੈਟਲ ਹੋਣਾ ਚਾਹੁੰਦਾ ਸੀ। ਉਸ ਦੇ ਜਾਣਕਾਰ ਨੇ ਮਨੋਜ ਨਾਂ ਦੇ ਏਜੰਟ ਨਾਲ ਮੁਲਾਕਾਤ ਕਰਵਾਈ। ਮਨੋਜ ਨਾਲ ਉਨ੍ਹਾਂ UK ਵਿਚ ਵਰਕ ਪਰਮਿਟ ’ਤੇ ਭੇਜਣ ਦੀ ਗੱਲ ਕੀਤੀ ਸੀ, ਜਿਸ ਨੇ ਦਾਅਵਾ ਕੀਤਾ ਕਿ ਉਹ ਉਨ੍ਹਾਂ ਨੂੰ 22 ਲੱਖ ਰੁਪਏ ਵਿਚ UK ਭੇਜ ਦੇਵੇਗਾ।
ਜੂਨ 2023 ਨੂੰ ਉਨ੍ਹਾਂ ਨੇ 23 ਲੱਖ ਰੁਪਏ ਮਨੋਜ ਨੂੰ ਦੇ ਦਿੱਤੇ ਅਤੇ ਅਗਲੇ ਹੀ ਮਹੀਨੇ ਮਨੋਜ ਉਨ੍ਹਾਂ ਨੂੰ Dubai ਲੈ ਗਿਆ, ਜਿਥੋਂ ਉਨ੍ਹਾਂ UK ਜਾਣਾ ਸੀ। ਰਾਜਨਬੀਰ ਸਿੰਘ ਆਪਣੇ ਨਾਲ ਲੱਗਭਗ 4 ਲੱਖ ਰੁਪਏ ਦੇ ਡਾਲਰ ਵੀ ਨਾਲ ਲੈ ਗਿਆ ਸੀ। ਇਕ ਹਫਤੇ ਉਥੇ ਰੁਕਵਾਉਣ ਤੋਂ ਬਾਅਦ ਮਨੋਜ ਨੇ ਕਿਸੇ ਜ਼ਰੂਰੀ ਕੰਮ ਤੋਂ ਵਾਪਸ ਭਾਰਤ ਜਾਣ ਦੀ ਗੱਲ ਕਹੀ ਤਾਂ ਉਹ ਵੀ ਉਸ ਦੇ ਨਾਲ ਮੁੜ ਆਇਆ।
Manoj ਨੇ ਵਾਪਸ ਆ ਕੇ ਉਨ੍ਹਾਂ ਨੂੰ ਲਾਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਪੈਸੇ ਵੀ ਨਹੀਂ ਮੋੜੇ। ਇੰਨੀ ਰਕਮ ਫਸੀ ਹੋਣ ਕਾਰਨ ਉਹ ਵੀ ਮਨੋਜ ਦੀਆਂ ਗੱਲਾਂ ’ਤੇ ਵਿਸ਼ਵਾਸ ਕਰਨ ਲਈ ਮਜਬੂਰ ਸਨ। ਇਸ ਦੌਰਾਨ ਮਨੋਜ ਕਹਿਣ ਲੱਗਾ ਕਿ UK ਦੇ ਵੀਜ਼ੇ ਲੱਗਣੇ ਬੰਦ ਹੋ ਗਏ ਹਨ ਅਤੇ ਉਹ USA ਦਾ ਵਰਕ ਪਰਮਿਟ ਲੁਆ ਸਕਦਾ ਹੈ, ਜਿਸ ਦੇ ਲਈ 35 ਲੱਖ ਰੁਪਏ ਖਰਚ ਆਵੇਗਾ।
ਰਾਜਨਬੀਰ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਹ ਮੰਨ ਗਏ। ਪੀੜਤ ਪਰਿਵਾਰ ਨੇ ਮਨੋਜ ਨੂੰ 17.89 ਲੱਖ ਰੁਪਏ ਦੇ ਦਿੱਤੇ ਪਰ ਪੈਸੇ ਦੇਣ ਦੇ ਬਾਵਜੂਦ ਉਸ ਨੇ ਫਾਈਲ ਤਕ ਨਹੀਂ ਲਾਈ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਮਨੋਜ ਨਾਲ ਗੱਲ ਕੀਤੀ ਪਰ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਇਸ ਸਬੰਧੀ ਪੀੜਤ ਪਰਿਵਾਰ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਵਿਚ ਮੁਲਜ਼ਮ ਏਜੰਟ Manoj ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
First, sent to Dubai, on the, pretext of UK, cheated 23 lakhs, on the pretext, sending to USA, case registered…
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.