ਸੇਵਾ ਕੇਂਦਰ ਦੀ ਕੰਟੀਨ ਦਾ ਠੇਕਾ ਵੀ ਕੀਤਾ ਅਪਲਾਈ, ਉਸਦੀ ਆੜ ਵਿੱਚ ਕਰੇਗਾ ਸਰਕਾਰੀ ਕੰਮਾਂ ਦੀ ਏਜੰਟੀ?
Buland Kesari/ Corrupt agent again active in tehseel; ਆਰਟੀਓ ਦਫਤਰ ਨਾਲ ਸੰਬੰਧਿਤ ਇੱਕ ਸਾਬਕਾ ਵਿਵਾਦਿਤ ਪ੍ਰਾਈਵੇਟ ਕਰਿੰਦਾ ਅਤੇ ਏਜਂਟ ਹੁਣ ਤਹਿਸੀਲ ਵਿੱਚ ਮੁੜ ਤੋਂ ਐਕਟਿਵ ਹੋਣ ਦੀ ਕੋਸ਼ਿਸ਼ਾਂ ਵਿੱਚ ਹੈ।
ਸੂਤਰਾਂ ਤੋਂ ਮਿਲੀ ਖਬਰ ਅਨੁਸਾਰ ਉਸਦੇ ਭਰਾ ਦੀ ਕੁੱਝ ਸਮੇਂ ਪਹਿਲਾਂ ਮੌਤ ਹੋ ਗਈ ਸੀ। ਹੁਣ ਇਹ ਏਜੈਂਟ ਆਪਣੇ ਭਰਾ ਦਾ ਵਸੀਕਾ ਨਵੀਸੀ ਦਾ ਲਾਇਸੰਸ ਆਪਣੇ ਨਾਮ ਕਰਵਾਉਣ ਦੀ ਫਿਰਾਕ ਵਿੱਚ ਹੈ।
ਇੰਨਾ ਹੀ ਨਹੀਂ ਖਬਰ ਇਹ ਵੀ ਹੈ ਕਿ ਇਸਨੇ ਤਹਸੀਲ ਕੰਪਲੈਕਸ ਦੇ ਅੰਦਰ ਸੇਵਾ ਕੇਂਦਰ ਦੀ ਕੰਟੀਨ ਦਾ ਠੇਕਾ ਲੈਣ ਦੀ ਵੀ ਬੋਲੀ ਭਰੀ ਹੋਈ ਹੈ। ਜਿਸ ਦਾ 50 ਹਜ਼ਾਰ ਦਾ ਡਰਾਫਟ ਵੀ ਜਮਾ ਕਰਵਾ ਚੁੱਕਾ ਹੈ।
ਖਬਰ ਹੈ ਕਿ ਇਸਨੇ ਆਪਣੇ ਸਾਰੇ ਪੁਰਾਣੇ ਸਾਥੀਆਂ ਨੂੰ ਕਹਿ ਦਿੱਤਾ ਹੈ ਕਿ ਹੁਣ ਮੈਂ ਤਹਿਸੀਲ ਵਿੱਚ ਦੁਬਾਰਾ ਐਕਟਿਵ ਹੋਣ ਜਾ ਰਿਹਾ ਹਾਂ ਅਤੇ ਮੈਨੂੰ ਵੱਧ ਤੋਂ ਵੱਧ ਸੇਵਾ ਕੇਂਦਰ ਦਾ ਕੰਮ ਦਿੱਤਾ ਜਾਵੇ। ਇਸ ਤੋਂ ਇਹ ਵੀ ਸਾਫ ਹੈ ਕਿ ਇਹ ਕਰਿੰਦਾ ਸੇਵਾ ਕੇਂਦਰ ਦੀ ਕੰਟੀਨ ਦੀ ਆੜ ਵਿੱਚ ਏਜੰਟੀ ਕਰਨ ਦਾ ਮਨ ਬਣਾ ਚੁੱਕਾ ਹੈ!
ਇਥੇ ਦੱਸ ਦਈਏ ਕਿ ਇਸ ਏਜੰਟ ਨੇ RTO ਦਫਤਰ ਵਿੱਚ ਕੰਮ ਕਰਦਿਆਂ ਮੋਟੇ ਘਪਲੇ ਕੀਤੇ ਸਨ ਅਤੇ ਲਗਾਤਾਰ ਚਰਚਾਵਾਂ ਵਿੱਚ ਰਿਹਾ ਹੈ ਅਤੇ ਕਰੋੜਾਂ ਰੁਪਏ ਕਮਾ ਕੇ ਇਸਨੇ ਪੰਜਾਬ ਅਤੇ ਹਿਮਾਚਲ ਵਿੱਚ ਕਈ ਬੇਨਾਮੀ ਪ੍ਰੋਪਰਟੀਆਂ ਵੀ ਬਣਾਈਆਂ ਹਨ। Vigilance ਜਾਂਚ ਵਿੱਚ ਵੀ ਇਹ ਘਿਰਿਆ ਰਿਹਾ। ਜਿਸ ਕਾਰਣ ਕੁੱਝ ਵਰ੍ਹੇ ਪਹਿਲਾਂ ਇਹ ਏਜੇਂਟੀ ਛੱਡ ਗਿਆ ਸੀ ਤੇ ਕਰੋੜਾਂ ਦੀਆਂ ਬੇਨਾਮੀ ਜਾਇਦਾਦਾਂ ਬਣਾ ਕੇ ਮੋਟੀ ਕਮਾਈ ਕਰਨ ਲੱਗਾ ਸੀ। ਪਰ ਹੁਣ ਇਸਨੂੰ ਦੋਬਾਰਾ ਤਹਿਸੀਲ ਦਾ ਚਸਕਾ ਲੱਗ ਗਿਆ ਹੈ!
ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਹ ਮੁੜ ਤੋਂ ਤਹਿਸੀਲ ਵਿੱਚ ਵਸੀਕਾ ਨਵੀਸੀ ਦਾ ਲਾਈਸੈਂਸ ਆਪਣੇ ਨਾਮ ਕਰਵਾਉਣ ਅਤੇ ਸੇਵਾ ਕੇਂਦਰ ਖੋਲਣ ਵਿੱਚ ਕਾਮਯਾਬ ਹੁੰਦਾ ਹੈ? ਜੇਕਰ ਇਹ ਅਜਿਹਾ ਹੁੰਦਾ ਹੈ ਤਾਂ ਮੁੜ ਤੋਂ ਤਹਿਸੀਲ ਵਿੱਚ ਇਸਦਾ ਗੋਰਖਧੰਦਾ ਸ਼ੁਰੂ ਹੋ ਸਕਦਾ ਹੈ!
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.