Buland kesari: (frooti spolis health) ਜੇਕਰ ਤੁਸੀਂ ਵੀ ਫਰੂਟੀ ਨੂੰ ਬੜੇ ਸ਼ੌਕ ਨਾਲ ਪੀਂਦੇ ਹੋ ਤਾਂ ਹੋ ਜਾਓ ਸਾਵਧਾਨ। ਦਰਅਸਲ ਜ਼ਿਲਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਰਹਿਣ ਵਾਲੇ ਅਮਿਤ ਭੰਡਾਰੀ ਨਾਂ ਦੇ ਵਿਅਕਤੀ ਨੇ ਆਪਣੇ ਬੱਚੇ ਨੂੰ ਪੀਣ ਲਈ ਦੁਕਾਨ ਤੋਂ ਬੰਦ ਪਿਆ ਜੂਸ ਖਰੀਦਿਆ ਸੀ।
ਜਦੋਂ ਬੱਚੇ ਨੇ ਉਕਤ frooti ਦਾ ਅੱਧਾ ਹਿੱਸਾ ਪੀ ਲਿਆ ਤਾਂ ਉਸ ਨੂੰ ਕੁਝ ਜਮ੍ਹਾ ਮਹਿਸੂਸ ਹੋਇਆ ਤਾਂ ਬੱਚੇ ਨੇ ਆਪਣੇ ਪਿਤਾ ਨੂੰ ਦੱਸਿਆ, ਜਦੋਂ ਉਸ ਨੇ ਦੇਖਿਆ ਕਿ ਫਰੂਟੀ ਵਿਚ ਕੁਝ ਕਾਲਾ ਜਮ੍ਹਾ ਸੀ, ਜਿਸ ਨੂੰ ਪੀਣ ਤੋਂ ਬਾਅਦ ਬੱਚੇ ਨੂੰ ਉਲਟੀਆਂ ਆਉਣ ਲੱਗੀਆਂ।
ਇਸ ‘ਤੇ ਅਮਿਤ ਭੰਡਾਰੀ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਦੋਂ ਵੀ ਦੁਕਾਨ ਤੋਂ ਅਜਿਹਾ ਪੈਕਡ ਜੂਸ ਖਰੀਦਣ ਤਾਂ ਇਸ ਦਾ ਧਿਆਨ ਰੱਖਣ ਤਾਂ ਜੋ ਉਨ੍ਹਾਂ ਦੀ ਸਿਹਤ ‘ਤੇ ਕੋਈ ਮਾੜਾ ਅਸਰ ਨਾ ਪਵੇ। ਇਸ ਮਾਮਲੇ ਸਬੰਧੀ ਅਮਿਤ ਭੰਡਾਰੀ ਵੱਲੋਂ ਵੱਖ-ਵੱਖ ਥਾਵਾਂ ‘ਤੇ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ ਹਨ।
may you read also;-Canada ‘ਚ ਵਰਕ ਪਰਮਿਟ ਬੰਦ, ਪੰਜਾਬ ਦੇ ਨੌਜਵਾਨ ਹੁਣ ਸਟੂਡੈਂਟ ਵੀਜ਼ੇ ‘ਤੇ ਨਜ਼ਰ
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.