Buland kesari ;- Garhshankar-Hoshiarpur ਰੋਡ ‘ਤੇ ਪਿੰਡ ਪੱਦੀ ਸੂਰਾ ਸਿੰਘ ਵਿਖੇ ਇੱਕ ਹਾਦਸਾ ਵਾਪਰਿਆ। ਹਾਦਸੇ ਦੌਰਾਨ ਖੰਡ ਨਾਲ ਭਰਿਆ ਕੈਂਟਰ ਪਲਟ ਗਿਆ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਕੈਂਟਰ ਡਰਾਈਵਰ ਸੋਇਬ ਨੇ ਦੱਸਿਆ ਕਿ ਉਹ ਮੁਜ਼ੱਫਰ ਨਗਰ, ਯੂਪੀ ਤੋਂ ਹੂਸ਼ਿਆਰਪੁਰ ਦੀ ਕੋਕ ਫੈਕਟਰੀ ਨੂੰ ਜਾ ਰਿਹਾ ਸੀ। ਜਦੋਂ ਅੱਜ ਉਹ ਤੜਕਸਾਰ ਪਿੰਡ ਪੱਦੀ ਸੂਰਾ ਸਿੰਘ ਦੇ ਕੋਲ ਪੁੱਜਾ ਤਾਂ ਓਵਰਟੇਕ ਕਰ ਰਹੀ ਗੱਡੀ ਨੂੰ ਬਚਾਉਣ ਦੇ ਕਾਰਨ ਸੜਕ ਦੇ ਇੱਕ ਪਾਸੇ ਪਲਟ ਗਿਆ।

ਇਸ ਕਾਰਨ ਕੈਂਟਰ ਦੀ ਪੂਰੀ ਖੰਡ ਖਿਲਰ ਕੇ ਖ਼ਰਾਬ ਹੋ ਗਈ। ਹਾਦਸੇ ਉਪਰੰਤ ਗੱਡੀ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ। ਰਾਹਤ ਵਾਲੀ ਖਬਰ ਇਹ ਰਹੀ ਕਿ ਡਰਾਈਵਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।


Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.







