Granthi died colliding accident with stray animal : ਫਜਿਲਕਾ ਜ਼ਿਲੇ ਦੇ ਕਲਰਖੇੜਾ ਪਿੰਡ ਵਿੱਚ ਦੇਰ ਰਾਤ ਬੇਹਦ ਮਾੜੀ ਘਟਨਾ ਵਾਪਰੀ। ਜਿੱਥੇ ਸੜਕ ‘ਤੇ ਘੁੰਮ ਰਹੇ ਇੱਕ ਅਵਾਰਾ ਪਸ਼ੂ ਨਾਲ ਗੁਰਦੁਆਰਾ ਸਾਹਿਬ ਦੇ ਇੱਕ ਹੈਡ ਗ੍ਰੰਥੀ ਦੀ ਬਾਈਕ ਟਕਰਾਉਣ ਨਾਲ ਮੌਕੇ ‘ਤੇ ਹੀ ਹੈਡ ਗ੍ਰੰਥੀ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਗ੍ਰੰਥੀ ਮਨਜੀਤ ਸਿੰਘ ਉਮਰ 45 ਸਾਲ ਸੀ , ਉਹ ਗੁਰਦੁਆਰਾ ਸਾਹਿਬ ਤੋਂ ਡਿਊਟੀ ਕਰਕੇ ਘਰ ਵਾਪਸ ਆ ਰਿਹਾ ਸੀ। ਪਰ ਅਚਾਨਕ ਹੀ ਉਸਦੇ ਬਾਈਕ ਅੱਗੇ ਇਕ ਪਸ਼ੂ ਆ ਗਿਆ। ਜਿਸ ਨਾਲ ਉਸਦੀ ਬਾਈਕ ਟਕਰਾ ਗਈ ਅਤੇ ਉਹ ਬੇਹਦ ਬੁਰੀ ਤਰਾਂ ਨਾਲ ਜਖਮੀ ਹੋ ਗਿਆ ਅਤੇ ਮੌਕੇ ‘ਤੇ ਹੀ ਗ੍ਰੰਥੀ ਮਨਜੀਤ ਸਿੰਘ ਦੀ ਮੌਤ ਹੋ ਗਈ।
ਐਕਸੀਡੈਂਟ ਤੇ ਤੁਰੰਤ ਬਾਅਦ ਸੜਕ ਦੇ ਆਲੇ ਦੁਆਲੇ ਖੜੇ ਲੋਕਾਂ ਨੇ ਮਨਜੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ, ਪਰ ਉਦੋਂ ਤੱਕ ਉਹ ਆਪਣੇ ਪ੍ਰਾਣ ਤਿਆਗ ਚੁੱਕੇ ਸਨ। ਹਸਪਤਾਲ ਪਹੁੰਚੇ ਉਸਦੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ। ਮਨਜੀਤ ਸਿੰਘ ਦੇ ਦੋ ਬੱਚੇ ਅਤੇ ਪਤਨੀ ਪਿੱਛੇ ਰਹਿ ਗਏ ਹਨ।
ਇਸ ਮੌਕੇ ਪਰਿਵਾਰ ਵਾਲਿਆਂ ਨੇ ਜਿਲਾ ਪ੍ਰਸ਼ਾਸਨ ਤੇ ਆਰੋਪ ਲਗਾਇਆ ਕਿ ਰੋਜ਼ਾਨਾ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਕਾਰਨ ਦੁਰਘਟਨਾਵਾਂ ਹੋ ਰਹੀਆਂ ਹਨ। ਪਰ ਅਜੇ ਤੱਕ ਸਰਕਾਰ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਸਕੀ।
ਉਲਟਾ ਅਵਾਰਾ ਪਸ਼ੂਆਂ ਦੇ ਕਾਰਨ ਇਨਸਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ, ਜੋ ਕਿ ਬੇਅਦਬੀ ਨਿਰਾਸ਼ਾਜਨਕ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪਰਿਵਾਰਿਕ ਜੀ ਦੀ ਮੌਤ ਲਈ ਸਰਕਾਰੀ ਸਿਸਟਮ ਜਿੰਮੇਵਾਰ ਹੈ।
Granthi Died: Stray animal took the life of Granthi of Gurdwara Sahib!
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.