Indore Madhya Pradesh,(buland kesari ) ਸਥਾਨਕ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਰਾਕੇਸ਼ ਗੋਲੂ ਸ਼ੁਕਲਾ ਨੇ ਸ਼ੁੱਕਰਵਾਰ ਨੂੰ ਕੰਵਰ ਯਾਤਰਾ ਦੌਰਾਨ ਸਟੇਜ ‘ਤੇ ਉਨ੍ਹਾਂ ਨੂੰ ਪੇਸ਼ ਕੀਤੀ ਗਈ ਤਲਵਾਰ ਨੂੰ ਕਥਿਤ ਤੌਰ ‘ਤੇ ਜਨਤਕ ਤੌਰ ‘ਤੇ ਲਹਿਰਾਇਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਨੇ ਭਾਜਪਾ ਵਿਧਾਇਕ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਚਸ਼ਮਦੀਦਾਂ ਨੇ ਦੱਸਿਆ ਕਿ ਸ਼ੁਕਲਾ ਦੀ ਅਗਵਾਈ ‘ਚ ਕੱਢੀ ਜਾ ਰਹੀ ਸਾਲਾਨਾ ਬਨੇਸ਼ਵਰੀ ਕੰਵਰ ਯਾਤਰਾ ਦੇ ਸਵਾਗਤ ਲਈ ਰਾਜਬਾੜਾ ਇਲਾਕੇ ‘ਚ ਮੰਚ ਬਣਾਇਆ ਗਿਆ ਸੀ ।
ਉਨ੍ਹਾਂ ਦੱਸਿਆ ਕਿ ਸਵਾਗਤ ਦੌਰਾਨ ਕੁਝ ਲੋਕਾਂ ਨੇ ਮੰਚ ‘ਤੇ ਮੌਜੂਦ ਭਾਜਪਾ ਵਿਧਾਇਕ ਨੂੰ ਤਲਵਾਰ ਭੇਂਟ ਕੀਤੀ, ਜਿਸ ਨੂੰ ਉਨ੍ਹਾਂ ਨੇ ਮਿਆਨ ‘ਚੋਂ ਕੱਢ ਕੇ ਜਨਤਕ ਤੌਰ ‘ਤੇ ਲਹਿਰਾਇਆ।
ਕਾਂਗਰਸ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਸਿੰਘ ਯਾਦਵ ਨੇ ਦੋਸ਼ ਲਾਇਆ ਕਿ ਸ਼ੁਕਲਾ ਵੱਲੋਂ ਜਨਤਕ ਤੌਰ ’ਤੇ ਤਲਵਾਰ ਲਹਿਰਾਉਣ ਨਾਲ ਆਮ ਲੋਕਾਂ ਵਿੱਚ ਦਹਿਸ਼ਤ ਦਾ ਸੁਨੇਹਾ ਗਿਆ ਹੈ। ਯਾਦਵ ਨੇ ਮੰਗ ਕੀਤੀ ਕਿ ਇਸ ਕਾਰੇ ਲਈ ਭਾਜਪਾ ਵਿਧਾਇਕ ਖਿਲਾਫ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਜਾਵੇ।
ਸ਼ੁਕਲਾ ਵੱਲੋਂ ਖੁੱਲ੍ਹੇਆਮ ਤਲਵਾਰ ਲਹਿਰਾਉਣ ਬਾਰੇ ਪੁੱਛੇ ਜਾਣ ’ਤੇ ਸਹਾਇਕ ਪੁਲੀਸ ਕਮਿਸ਼ਨਰ (ਏਸੀਪੀ) ਵਿਨੋਦ ਦੀਕਸ਼ਿਤ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.