Buland kesari/53 International Emmy Awards ਨਿਊਯਾਰਕ ਵਿੱਚ ਚੱਲ ਰਹੇ ਹਨ। ਦੁਨੀਆ ਭਰ ਦੇ ਕਲਾਕਾਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਟੀਵੀ ਸੀਰੀਜ਼ ਅਤੇ ਓਟੀਟੀ ਸਪੇਸ ਦੇ ਸਭ ਤੋਂ ਵਧੀਆ ਕਲਾਕਾਰਾਂ ਨੂੰ ਸਨਮਾਨਿਤ ਕਰਨ ਲਈ ਇਕੱਠੇ ਹੋਏ ਹਨ।

iTree Network Solutions +91-8699235413

ਇਮਤਿਆਜ਼ ਅਲੀ ਵਲੋਂ ਨਿਰਦੇਸ਼ਤ ਅਤੇ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਅਭਿਨੀਤ ਨੈੱਟਫਲਿਕਸ ਫਿਲਮ ਅਮਰ ਸਿੰਘ ਚਮਕੀਲਾ ਦਾ ਵੀ ਇਸ ਸਾਲ ਨਾਮਜ਼ਦਗੀ ਸੂਚੀ ਵਿੱਚ ਜ਼ਿਕਰ ਕੀਤਾ ਗਿਆ ਹੈ।

iTree Network Solutions +91-8699235413

ਇਸ ਇਵੈਂਟ ‘ਚ ਦਿਲਜੀਤ ਕਰੀਮ ਕਲਰ ਸ਼ਰਟ ਵਿੱਚ ਸਵੈਗ ਦਿਖਾਉਂਦੇ ਨਜ਼ਰ ਆਏ। ਇਸ ਦੇ ਨਾਲ ਉਨ੍ਹਾਂ ਨੇ ਮੈਚਿੰਗ ਸ਼ਿਮਰੀ ਬਲੈਜ਼ਰ, ਬਲੈਕ ਟ੍ਰਾਊਜ਼ਰ ਅਤੇ ਬਲੈਕ ਪੱਗ ਨਾਲ ਪੇਅਰ ਕੀਤਾ। ਦਿਲਜੀਤ ਦੀਆਂ ਕੁਝ ਤਸਵੀਰਾਂ ਨੂੰ ਇੰਨਟਰਨੈਸ਼ਨਲ ਐਮੀ ਦੇ ਆਫੀਸ਼ੀਅਲ ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕੀਤੀਆਂ ਗਈਆਂ ਹਨ।

ਦਿਲਜੀਤ ਦੀ ਅਮਰ ਸਿੰਘ ਚਮਕੀਲਾ ਦੀ ਗੱਲ ਕਰੀਏ ਤਾਂ ਇਸ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਕੀਤਾ ਗਿਆ ਸੀ। ਅਮਰ ਸਿੰਘ ਚਮਕੀਲਾ ਮਰਹੂਮ ਪੰਜਾਬੀ ਗਾਇਕੀ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਹੈ। ਉਹ 1980 ਦੇ ਦਹਾਕੇ ਵਿੱਚ ਇੱਕ ਵੱਡਾ ਸਟਾਰ ਸੀ ਪਰ ਉਸਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਫਿਲਮ ਵਿੱਚ ਪਰਿਣੀਤੀ ਚੋਪੜਾ ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆਈ ਸੀ, ਜਿਸਦਾ ਮਿਊਜ਼ਿਕ ਏ.ਆਰ. ਰਹਿਮਾਨ ਨੇ ਤਿਆਰ ਕੀਤਾ।

ਸੋਮਵਾਰ ਸ਼ਾਮ ਨੂੰ, ਦਿਲਜੀਤ ਅਤੇ ਇਮਤਿਆਜ਼ ਅਲੀ ਨੇ ਅੰਤਰਰਾਸ਼ਟਰੀ ਐਮੀ ਅਵਾਰਡਾਂ ਵਿੱਚ ਰੈੱਡ ਕਾਰਪੇਟ ‘ਤੇ ਵਾਕ ਕੀਤਾ। ਉਨ੍ਹਾਂ ਦੇ ਨਾਲ ਨੈੱਟਫਲਿਕਸ ਦੀ ਇੰਡੀਆ ਟੀਮ, ਜਿਸ ਵਿੱਚ ਕੰਟੈਂਟ ਦੀ ਉਪ ਪ੍ਰਧਾਨ, ਮੋਨਿਕਾ ਸ਼ੇਰਗਿੱਲ ਅਤੇ ਡਾਇਰੈਕਟਰ ਸ਼ਾਮਲ ਸੀ।

iTree Network Solutions +91-8699235413