Jalandhar news : ਮੋਨੂ ਪੁਰੀ ਜਿਨ੍ਹਾਂ ਨੂੰ ਸਬਜੀ ਮੰਡੀ ਦਾ ਚੇਅਰਮੈਨ ਬਣਾਉਣ ‘ਤੇ ਕੌਂਸਲਰ ਵਾਰਡ ਨੰਬਰ 50 ਤੇ ਵਿਰੋਧੀ ਧਿਰ ਦੇ ਨੇਤਾ ਮਨਜੀਤ ਸਿੰਘ ਟੀਟੂ ਨੇ ਆਪਣੇ ਦਫਤਰ ਦੇ ਵਿੱਚ ਬੁਲਾ ਕੇ ਮੋਨੂ ਪੁਰੀ ਦਾ ਸਨਮਾਨ ਕੀਤਾ।
ਇਸ ਮੌਕੇ ਮੋਨੂ ਪੁਰੀ ਨੇ ਦੱਸਿਆ ਕਿ ਜੋ ਵੀ ਸਬਜ਼ੀ ਮੰਡੀ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਹਨ ,ਜਿਸ ਤਰ੍ਹਾਂ ਮੰਡੀ ਦੇ ਵਿੱਚ ਗੰਦਗੀ ਅਤੇ ਜੋ ਗੁੰਡਾ ਅਨਸਰਾਂ ਨੇ ਇੱਥੇ ਮਾਹੌਲ ਖ਼ਰਾਬ ਕੀਤਾ ਹੈ, ਉਹ ਵੀ ਸਾਫ ਕੀਤਾ ਜਾਵੇਗਾ।
ਮੋਨੂ ਪੁਰੀ ਨੇ ਵਿਸ਼ਵਾਸ ਦਵਾਇਆ ਕਿ ਮੰਡੀ ਦੇ ਵਿੱਚ ਜੋ ਵੀ ਲਾਈਟਾਂ ਦੀ ਸਮੱਸਿਆ ਹੈ ਉਹ ਵੀ ਜਲਦ ਤੋਂ ਜਲਦ ਦੂਰ ਕੀਤੀ ਜਾਵੇਗੀ। ਜੋ ਵੀ ਇੱਥੇ ਗੁੰਡਾਗਰਦੀ ਟੈਕਸ ਲਿਆ ਜਾਂਦਾ ਹੈ ਜਾਂ ਵਾਧੂ ਪੈਸਾ ਵਸੂਲਿਆ ਜਾਂਦਾ ਹੈ ਉਸ ਤੇ ਵੀ ਠੱਲ ਪਾਈ ਜਾਵੇਗੀ।
ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਐਮਐਲਏ ਸ਼ੀਤਲ ਅੰਗੁਰਾਲ, ਸਨੀ ਬਤਰਾ, ਦਵਿੰਦਰ ਗੋਲਾ, ਨੀਰਜ ਕੁਮਾਰ, ਰਜੇਸ਼ ਜੱਜ, ਇੰਦਰਜੀਤ ਸਿੰਘ ਬੱਬਰ, ਸੁਖਜਿੰਦਰ ਸਿੰਘ ਅਲੱਗ, ਜੋਤੀ ਟੰਡਨ,ਅਮਰਪ੍ਰੀਤ ਸਿੰਘ ,ਮਨਵਿੰਦਰ ਸਿੰਘ ਮਨੀ ਨਿਹੰਗ ਸ਼ਾਮਿਲ ਸਨ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.






