Jalandhar Crime News: ਜਲੰਧਰ ਦੇ ਰੂਰਲ ਏਰੀਆ ਅਧੀਨ ਪੈਂਦੇ ਟਾਵਰ ਇਨਕਲੇਵ ਵਿੱਚ ਇੱਕ ਪੁੱਤਰ ਵੱਲੋਂ ਆਪਣੇ ਹੀ ਮਾਂ ਬਾਪ ਤੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਖਬਰ ਨਾਲ ਪੂਰੇ ਜਲੰਧਰ ਵਿੱਚ ਸਨਸਨੀ ਫੈਲ ਗਈ ਹੈ।
ਪੁਲਿਸ ਵੱਲੋਂ ਮੁਢਲੀ ਦਿੱਤੀ ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਆਪਣੇ ਪਿਤਾ ਜਗਬੀਰ ਸਿੰਘ ਮਾਤਾ ਅਮਰਜੀਤ ਕੌਰ ਅਤੇ ਆਪਣੇ ਭਰਾ ਗਗਨਦੀਪ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਹੈ ਅਤੇ ਖੁਦ ਫਰਾਰ ਹੋ ਗਿਆ ਹੈ। ਪੁਲਿਸ ਦੀਆਂ ਟੀਮਾਂ ਆਰੋਪੀ ਨੂੰ ਫੜਨ ਲਈ ਸ਼ਹਿਰ ਵਿੱਚ ਵੱਖ ਵੱਖ ਥਾਈ ਛਾਪਾਮਾਰੀ ਕਰ ਰਹੀਆਂ ਹਨ।
ਇਹ ਸਾਰੀ ਵਾਰਦਾਤ ਥਾਣਾ ਲਾਂਬੜਾ ਦੇ ਅਧੀਨ ਪੈਂਦੇ ਟਾਵਰ ਇਨਕਲੇਵ ਫੇਸ ਥਰੀ ਦੀ ਕੋਠੀ ਨੰਬਰ 175 ਵਿੱਚ ਵਾਪਰਿਆ ਜਿੱਥੇ ਅਚਾਨਕ ਤਾਬੜ ਤੌਰ ਗੋਲੀਆਂ ਦੀ ਆਵਾਜ਼ ਸੁਣ ਕੇ ਇਲਾਕਾ ਦਹਿਲ ਗਿਆ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੱਦਿਆ ਮੌਕੇ ਤੇ ਪਹੁੰਚੇ ਐਸਐਸਪੀ ਮੁੱਖਵਿੰਦਰ ਭੁੱਲਰ ਡੀਐਸਪੀ ਕਰਤਾਰਪੁਰ ਬਲਵੀਰ ਸਿੰਘ ਅਤੇ ਥਾਣਾ ਲਾਂਬੜਾ ਦੀ ਟੀਮ ਨੇ ਜਦੋਂ ਘਰ ਵਿੱਚ ਦਾਖਲ ਹੋ ਕੇ ਹਾਲਾਤ ਵੇਖੇ ਤਾਂ ਚਾਰੋਂ ਪਾਸੇ ਖੂਨ ਹੀ ਖੂਨ ਅਤੇ ਲਾਸ਼ਾਂ ਪਈਆਂ ਸਨ।
ਡੀਐਸਪੀ ਬਲਬੀਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਦੋ ਲੋਕ ਸਿਕਿਉਰਟੀ ਗਾਰਡ ਦਾ ਕੰਮ ਕਰਦੇ ਸਨ ਇਸ ਲਈ ਘਰ ਵਿੱਚ ਦੋ ਲਾਈਸੈਂਸ ਸੀ ਹਥਿਆਰ ਸਨ ਜਿਨਾਂ ਦਾ ਇਸਤੇਮਾਲ ਕਰਕੇ ਹਰਪ੍ਰੀਤ ਨੇ ਪਰਿਵਾਰਿਕ ਵਿਵਾਦ ਦੇ ਚਲਦਿਆਂ ਆਪਣੇ ਪਰਿਵਾਰਿਕ ਜੀਆਂ ਦੀ ਹੀ ਹੱਤਿਆ ਕਰ ਦਿੱਤੀ ਹਰਪ੍ਰੀਤ ਨੇ ਆਪਣੇ ਪਿਤਾ ਦੇ ਪੰਜ ਗੋਲੀਆਂ ਮਾਰੀਆਂ ਜਦ ਕਿ ਮਾਂ ਅਤੇ ਭਰਾ ਦੇ ਇੱਕ ਇੱਕ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਕੀਤੀ ਗਈ।
ਫਿਲਹਾਲ ਹਰਪ੍ਰੀਤ ਦੀ ਤਲਾਸ਼ ਜਾਰੀ ਹੈ। ਪੁਲਿਸ ਵੱਲੋਂ ਮਿਰਤਕਾਂ ਦੀਆਂ ਦੇਹਾਂ ਨੂੰ ਸਿਵਲ ਹੋਸਪਿਟਲ ਪਹੁੰਚਾ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.