Jalandhar Crime News: attack on marriage palace: ਜਲੰਧਰ ਦੇ ਮਾਡਲ ਹਾਊਸ ਨੇੜੇ ਸਥਿਤ Royal Palace ਵਿੱਚ ਮੰਗਲਵਾਰ ਨੂੰ ਭਾਰੀ ਤੋੜਫੋੜ ਹੋਈ। ਪੈਲਸ ਦੇ ਮਾਲਕ ਨੇ ਆਰੋਪ ਲਗਾਏ ਕਿ ਇਹ ਸਾਰਾ ਕਾਰਾ ਉਹਨਾਂ ਦੇ ex manager ਵੱਲੋਂ ਕਰਵਾਇਆ ਗਿਆ ਹੈ।
ਥਾਣਾ ਭਾਰਗੋ ਕੈਂਪ ਦੀ police ਨੂੰ ਜਾਣਕਾਰੀ ਦਿੰਦੇ ਹੋਏ ਪੈਲੇਸ ਦੇ ਮਾਲਕ ਆਸ਼ੂ ਨੇ ਦੱਸਿਆ ਕਿ ਉਹਨਾਂ ਦੀ ਬੀਤੇ ਦਿਨੀਂ ਪੁਰਾਣੇ manager ਦੇ ਨਾਲ ਬਹਿਸਬਾਜੀ ਹੋਈ ਸੀ। ਜਿਸ ਤੋਂ ਬਾਅਦ ਦੇਰ ਸ਼ਾਮ ਉਨਾਂ ਨੂੰ phone ਆਇਆ ਕਿ ਉਹਨਾਂ ਦੇ ਪੈਲੇਸ ‘ਤੇ ਕੁਝ ਗੁੰਡਿਆਂ ਨੇ ਹਮਲਾ ਕਰ ਦਿੱਤਾ ਹੈ। ਜਿਸ ਦੌਰਾਨ ਉਹ ਕਾਫੀ ਤੋੜ ਭੰਨ ਕਰਕੇ ਗਏ ਹਨ ਅਤੇ ਜਾਂਦੇ ਜਾਂਦੇ ਪੈਲਸ ਦੇ CCTV ਕੈਮਰਿਆਂ ਦੀ DVR ਵੀ ਲੈ ਗਏ ਹਨ।
Palace ਮਾਲਕ ਆਸ਼ੂ ਨੇ ਦੱਸਿਆ ਕਿ ਦੋ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਹਮਲਾਵਰ ਆਏ ਸਨ। ਉਨ੍ਹਾਂ ਦੱਸਿਆ ਕਿ ਪੁਰਾਣੇ ਹਿਸਾਬ ਕਿਤਾਬ ਨੂੰ ਲੈ ਕੇ ਪੈਲਸ ਦੇ ਪੁਰਾਣੇ ਮੈਨੇਜਰ ਨਾਲ ਉਹਨਾਂ ਦੀ ਬਹਿਸਬਾਜੀ ਹੋਈ ਸੀ।
ਜਿਸ ਤੋਂ ਬਾਅਦ manager ਨੇ ਉਹਨਾਂ ਦੇ ਪੈਲੇਸ ‘ਤੇ ਹਮਲਾ ਕਰਵਾਇਆ ਹੈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਆਰੋਪੀਆਂ ਖਿਲਾਫ ਕੜੀ ਕਾਰਵਾਈ ਕੀਤੀ ਜਾਵੇ।
Jalandhar Crime News: Ex manager got goons to attack marriage palace, broke building
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.