Jalandhar Loksabha elections News: ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਨੇ ਅੱਜ ਜਲੰਧਰ ਲੋਕ ਸਭਾ ਸੀਟ ਤੋਂ ਨਾਮਜਦਗੀ ਪੱਤਰ ਭਰੇ। ਇਸ ਮੌਕੇ ਉਹਨਾਂ ਦੇ ਨਾਲ ਕੈਬਿਨਟ ਮੰਤਰੀ ਹਰਪਾਲ ਸਿੰਘ ਚੀਮਾ, ਬਲਕਾਰ ਸਿੰਘ, MLA ਰਮਨ ਅਰੋੜਾ ਅਤੇ ਹੋਰ ਲੀਡਰਸ਼ਿਪ ਮੌਜੂਦ ਰਹੀ।
ਪਵਨ ਕੁਮਾਰ tinu ਇੱਕ ਵੱਡੇ ਰੋਡ ਸ਼ੋ ਦੇ ਨਾਲ DC ਦਫਤਰ ਪਹੁੰਚੇ ਅਤੇ ਉੱਥੇ ਆਪਣਾ ਨਾਮਜਦਗੀ ਪੱਤਰ ਭਰਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਨ ਕੁਮਾਰ tinu ਨੇ ਕਿਹਾ ਕਿ Punjab ਵਿੱਚ ਪਿਛਲੇ ਦੋ ਸਾਲਾਂ ਵਿੱਚ aam aadmi party ਨੇ ਉਹ ਕੁਝ ਕਰ ਵਿਖਾਇਆ ਹੈ ਜੋ ਹੋਰ ਪਾਰਟੀਆਂ ਨਹੀਂ ਕਰ ਸਕੀਆਂ। ਉਹਨਾਂ ਕਿਹਾ ਕਿ Congress ਨੇ Jalandhar ਵਾਸੀਆਂ ਨੂੰ ਬਾਹਰੀ ਉਮੀਦਵਾਰ ਦਿੱਤਾ ਹੈ। ਜਿਸ ਨੇ ਪਾਰਟੀ ਦੀ ਨੱਕ ਵਡਾਈ ਹੈ।
ਉਹਨਾਂ BJP ‘ਤੇ ਹਮਲਾ ਬੋਲਦਿਆਂ ਕਿਹਾ ਕਿ ਬੀਜੇਪੀ ਪੰਜਾਬ ਵਿਰੋਧੀ ਪਾਰਟੀ ਹੈ। ਉਹਨਾਂ ਕਿਹਾ ਜੇਕਰ ਪੰਜਾਬ ਦਾ ਸਰਵਪੱਖੀ ਵਿਕਾਸ ਹੋਵੇਗਾ ਤਾਂ ਉਹ ਤਦ ਹੀ ਸੰਭਵ ਹੈ ਜੇਕਰ ਆਮ ਆਦਮੀ ਪਾਰਟੀ ਦੇ ਸਾਂਸਦ ਜਿੱਤ ਕੇ Loksabha ਵਿੱਚ ਪਹੁੰਚਣਗੇ।
ਇਸ ਮੌਕੇ ਉਹਨਾਂ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਨੂੰ ਖੁੱਲ ਕੇ ਵੋਟਾਂ ਪਾਈਆਂ ਜਾਣ।
Jalandhar Loksabha News: Aam Aadmi Party Candidate Pawan Tinu filed nomination papers.
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.