ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉੱਘੇ ਆਗੂ ਜਸਬੀਰ ਸਿੰਘ ਮਾਨ ਨੇ ਆਪਣੇ ਸਾਥੀਆਂ ਸਮੇਤ ਦਿੱਤਾ ਸੇਠੀ ਨੂੰ ਸਮੱਰਥਨ
See Video: Mukesh Sethi ਦਾ ਸੰਦੇਸ਼ : https://www.facebook.com/share/v/181N5SZSct/
Jalandhar Nagar Nigam Election News: ਵਾਰਡ ਨੰਬਰ 56 ਤੋਂ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਕੇਸ਼ ਸੇਠੀ ਦੀ ਜਿੱਤ ਦਾ ਰਾਹ ਹੋਰ ਪੱਧਰਾ ਹੋ ਗਿਆ ਹੈ।
ਦੇਖੌ ਖਬਰ ਦੇ ਨਾਲ ਦੀ Video : https://www.facebook.com/share/v/15XuBNZ64P/
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੌਜਵਾਨ ਆਗੂ ਅਤੇ ਹਲਕੇ ਦੇ ਉਮੀਦਵਾਰ ਜਸਬੀਰ ਸਿੰਘ ਮਾਨ ਆਪਣੇ ਦਰਜਨਾਂ ਸਾਥੀਆਂ ਸਮੇਤ ਮੁਕੇਸ਼ ਸੇਠੀ ਦੇ ਹੱਕ ਵਿੱਚ ਮੈਦਾਨ ਵਿੱਚ ਉਤਰ ਗਏ ਹਨ ਅਤੇ ਉਹਨਾਂ ਲਈ ਵੋਟ ਮੰਗ ਰਹੇ ਹਨ। ਉਨ੍ਹਾਂ ਤੋਂ ਇਲਾਵਾ ਇਸੇ ਹਲਕੇ ਦੇ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਵੀ ਮੁਕੇਸ਼ ਸੇਠੀ ਨੂੰ ਸਮਰਥਨ ਦੇ ਦਿੱਤਾ ਹੈ। ਜਿਸ ਨਾਲ ਮੁਕੇਸ਼ ਸੇਠੀ ਦੀ ਜਿੱਤ ਹੋਰ ਸੌਖੀ ਹੋ ਗਈ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਜਸਵੀਰ ਸਿੰਘ ਮਾਨ ਅਤੇ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਭਗਵੰਤ ਸਿੰਘ ਮਾਨ ਬਹੁਤ ਸ਼ਾਨਦਾਰ ਕੰਮ ਕਰ ਰਹੇ ਹਨ। ਜਿਸ ਤੋਂ ਉਹ ਬੇਹਦ ਪ੍ਰਭਾਵਿਤ ਹਨ।
ਉਹਨਾਂ ਕਿਹਾ ਕਿ ਵਾਰਡ ਨੰਬਰ 56 ਤੋਂ ਮੁਕੇਸ਼ ਸੇਠੀ ਵਰਗਾ ਉਮੀਦਵਾਰ ਮੈਦਾਨ ਵਿੱਚ ਉਤਾਰ ਕੇ ਆਮ ਆਦਮੀ ਪਾਰਟੀ ਨੇ ਇਲਾਕੇ ਦੇ ਲਈ ਵੱਡੀ ਸੋਚ ਦਿਖਾਈ ਹੈ। ਉਹਨਾਂ ਕਿਹਾ ਮੁਕੇਸ਼ ਸੇਠੀ ਯਾਰਾਂ ਦਾ ਯਾਰ ਹੈ ਅਤੇ ਇੱਕ ਕਾਬਿਲ ਇਨਸਾਨ ਹਨ। ਉਹਨਾਂ ਕਿਹਾ ਅਗਰ ਸੇਠੀ ਜਿੱਤ ਕੇ ਕਾਰਪੋਰੇਸ਼ਨ ਵਿੱਚ ਪਹੁੰਚਦਾ ਹੈ ਤਾਂ ਉਸ ਨਾਲ ਇਲਾਕੇ ਦਾ ਸਰੱਬਪੱਖੀ ਵਿਕਾਸ ਹੋਣਾ ਸੰਭਵ ਹੋ ਜਾਵੇਗਾ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇੱਕ ਇੱਕ ਵੋਟ ਮੁਕੇਸ਼ ਸੇਠੀ ਅਤੇ ਆਮ ਆਦਮੀ ਪਾਰਟੀ ਨੂੰ ਪਾਈ ਜਾਵੇ। ਇਸ ਮੌਕੇ ਤਰੁਣ ਕੁਮਾਰ, ਦਲੀਪ ਸਿੰਘ, ਹਰਪ੍ਰੀਤ ਸਿੰਘ, ਦੀਪਕ ਸਿੰਘ, ਸਰਬਜੀਤ ਸਿੰਘ, ਹਰਮਨਜੀਤ ਸਿੰਘ, ਪ੍ਰਭਜੋਤ ਸਿੰਘ ਆਦਿ ਵੀ ਹਾਜ਼ਰ ਸਨ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.