Buland Kesari/ one more counselor join AAP; ਦਲ ਬਦਲਣ ਦੇ ਖੇਡ ਦੇ ਵਿੱਚ ਜਲੰਧਰ ਸਭ ਤੋਂ ਅੱਗੇ ਹੈ। ਆਮ ਆਦਮੀ ਪਾਰਟੀ ਆਪਣੇ ਕੌਂਸਲਰ ਪੂਰੇ ਕਰਨ ਦੇ ਚੱਕਰ ਵਿੱਚ ਦੂਸਰੀਆਂ ਪਾਰਟੀਆਂ ਵਿੱਚ ਸੰਨਮਾਰੀ ਕਰ ਰਹੀ ਹੈ!
ਅੱਜ ਸਵੇਰ ਦੇ ਤਿੰਨ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਚੁੱਕੇ ਹਨ। ਰਾਤ ਪੈਂਦਿਆਂ ਇੱਕ ਹੋਰ ਚੌਥਾ ਕੌਂਸਲਰ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਿਆ ਹੈ।
ਵਾਰਡ ਨੰਬਰ 41 ਤੋਂ ਭਾਜਪਾ ਦੀ ਕੌਂਸਲਰ ਸ਼ਬਨਮ ਦੁੱਗਲ ਅਤੇ ਉਸਦਾ ਪਤੀ ਅਜੂਬ ਦੁੱਗਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਕੈਬਨਟ ਮੰਤਰੀ ਮਹਿੰਦਰ ਭਗਤ, ਹਰਭਜਨ ਸਿੰਘ ਈਟੀਓ ਅਤੇ ਡਾਕਟਰ ਰਵਜੋਤ ਦੀ ਹਾਜ਼ਰੀ ਵਿੱਚ ਇਹਨਾਂ ਦੋਹਾਂ ਨੂੰ ਆਮ ਆਦਮੀ ਪਾਰਟੀ ਵੀ ਸ਼ਾਮਿਲ ਕਰਵਾਇਆ ਗਿਆ।
ਇੱਥੇ ਦੱਸ ਦਈਏ ਕਿ ਅਯੂਬ ਖ਼ਾਨ ਦੁਗਲ ਪਹਿਲਾਂ ਅਕਾਲੀ ਦਲ ਨਾਲ ਜੁੜੇ ਰਹੇ, ਫਿਰ ਭਾਜਪਾ ਵਿੱਚ ਆ ਗਏ ਤੇ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵਿੱਚ ਉਹਨਾਂ ਦੀ ਐਂਟਰੀ ਹੋ ਗਈ ਹੈ। ਸ਼ਬਨਮ ਦੁਗਲ ਦੀ ਐਂਟਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਹੁਣ ਕੁੱਲ 44 ਕੌਂਸਲਰ ਹੋ ਗਏ ਹਨ।
Jalandhar News: Another BJP councilor Shabnam Duggal and husband Ayub Khan held the broom, Netaji has changed party many times!
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.