Jalandhar News: Ashtaam Scam in Jalandhar Tehseel Complex; ਜਲੰਧਰ ਦੇ ਅਸ਼ਟਾਮ ਫਰੋਸ਼ਾਂ ਉੱਤੇ ਸੰਕਟ ਦੇ ਬੱਦਲ ਮੰਡਰਾਉਂਦੇ ਨਜ਼ਰ ਆ ਰਹੇ ਹਨ। ਪਿੰਡਾਂ ਦੇ ਅਸ਼ਟਾਮ ਫਰੋਸ਼ ਸ਼ਹਿਰੀ ਤਹਿਸੀਲ ਵਿੱਚ ਅਸ਼ਟਾਮ ਵੇਚਦੇ ਆ ਰਹੇ ਸਨ। ਜਿਸਦੀ ਸ਼ਿਕਾਇਤ ਇੱਕ ਸਮਾਜਸੇਵੀ ਵੱਲ਼ੋਂ ਮੁੱਖ ਮੰਤਰੀ ਅਤੇ ਚੀਫ Vigilance ਅਧਿਕਾਰੀ ਨੂੰ ਪਾਈ ਗਈ ਸੀ।
ਜਿਸ ਤੋਂ ਬਾਅਦ ਹੁਣ Jalandhar ਤਹਿਸੀਲ ਦੇ ਅਸ਼ਟਾਮ ਫਰੋਸ਼ਾਂ ਤੇ ਨਕੇਲ ਕਸਦੀ ਦਿਖਾਈ ਦੇ ਰਹੀ ਹੈ। ਜਾਣਕਾਰੀ ਅਨੁਸਾਰ 31 March ਨੂੰ ਤਮਾਮ ਅਸ਼ਟਾਮ ਫਰੋਸ਼ਾਂ ਦੇ ਲਾਇਸੰਸ ਖਤਮ ਹੋ ਚੁੱਕੇ ਹਨ। ਪਰ ਅੱਜ 10 ਦਿਨ ਬੀਤ ਜਾਣ ਦੇ ਬਾਅਦ ਵੀ ਲਾਇਸੰਸ ਰਿਨਿਊ ਨਹੀਂ ਕੀਤੇ ਗਏ ਅਤੇ ਹੋਲੀ ਹੌਲੀ ਇਸ ਵਾਰ ਕਈਆਂ ਦੇ Licence ਰੱਦ ਕੀਤੇ ਜਾਣ ਦੀ ਵੀ ਚਰਚਾ ਹੈ।
ਹਾਲਾਂਕਿ Online ਸਟੈਂਪਾਂ ਬਾਰੇ ਵੀ ਚਰਚਾ ਹੈ ਕਿ ਸਟਾਕ ਹੋਲਡਰ ਕੰਪਨੀ ਵੱਲੋਂ ਕਈ ਲਾਇਸੈਂਸ ਹੋਲਡਰਾਂ ਦੀਆਂ ਆਈਡੀਜ਼ ਬਲਾਕ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਆਨਲਾਈਨ Ashtaam Paper ਦੀ sale ਵੀ ਬੰਦ ਹੋ ਸਕਦੀ ਹੈ।
ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲਗਾਤਾਰ ਅਸਟਾਮ ਫਰੋਸ਼ਾਂ ਦੀਆਂ complaints ਸਰਕਾਰ ਕੋਲ ਪਹੁੰਚ ਰਹੀਆਂ ਸਨ। ਜਿਸ ਵਿੱਚ ਪੁਰਾਣੀਆਂ ਡੇਟਾਂ ਦੇ ਅਸ਼ਟਾਮ ਵੇਚਣ ਤੋਂ ਲੈ ਕੇ ਗਲਤ ਬੰਦਿਆਂ ਦੇ ਨਾਂ ‘ਤੇ ਅਸ਼ਟਾਮ ਜਾਰੀ ਕਰਨ ਆਦਿ ਦੀਆਂ ਸ਼ਿਕਾਇਤਾਂ ਸਨ। ਜਿਨਾਂ ਦੀ ਉੱਚ ਪੱਧਰੀ ਜਾਂਚ ਚੱਲ ਰਹੀ ਹੈ। ਇਸ ਦੇ ਨਾਲ ਨਾਲ ਉਹਨਾਂ ਲੰਬਰਦਾਰਾਂ ਅਤੇ ਪਟਵਾਰੀਆਂ ਦੀ ਵੀ ਜਾਂਚ ਚੱਲ ਰਹੀ ਹੈ, ਜਿਨਾਂ ਨੇ ਗਲਤ ਤਰੀਕੇ ਦੇ ਨਾਲ reports ਬਣਾ ਕੇ ਅਸ਼ਟਾਮ ਫਰੋਸ਼ਾਂ ਨੂੰ ਲਾਈਸੈਂਸ ਜਾਰੀ ਕਰਵਾਉਣ ਵਿੱਚ ਮਦਦ ਕੀਤੀ ਸੀ।
ਜਾਣਕਾਰੀ ਅਨੁਸਾਰ ਜਲੰਧਰ ਵਿੱਚ 200 ਦੇ ਕਰੀਬ ਲੋਕਾਂ ਕੋਲ ਅਸ਼ਟਾਮ ਫਰੋਸ਼ੀ ਦੇ ਲਾਇਸੈਂਸ ਹਨ। ਜਿਨਾਂ ਵਿੱਚੋਂ ਰੀਨਿਊਵਲ ਦੇ ਵੇਲੇ ਫਿਲਹਾਲ 35 ਫਾਈਲਾਂ ‘ਤੇ objections ਲਗਾ ਕੇ ਵਾਪਸ ਭੇਜ ਦਿੱਤਾ ਗਿਆ ਹੈ ਅਤੇ ਬਾਕੀਆਂ ਨੂੰ ਵੀ ਅਜੇ ਲਾਈਸੈਂਸ ਰਿਨਿਊ ਕਰਕੇ ਨਹੀਂ ਦਿੱਤੇ ਗਏ। ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਅਸ਼ਟਾਮਾਂ ਦੀ ਕਿੱਲਤ ਹੋ ਸਕਦੀ ਹੈ ਅਤੇ ਰਜਿਸਟਰੀਆਂ ਤੇ ਵੀ ਇਸਦਾ ਪ੍ਰਭਾਵ ਪੈ ਸਕਦਾ ਹੈ।
ਅਸਲ ਵਿੱਚ ਅਸ਼ਟਾਮ ਫਰੋਸ਼ਾਂ ਵੱਲੋਂ ਸਰਕਾਰੀ rules ਦੀ ਪਾਲਣਾ ਹੀ ਨਹੀਂ ਕੀਤੀ ਜਾ ਰਹੀ। ਜਾਣਕਾਰ ਦੱਸਦੇ ਹਨ ਕਿ ਅਸ਼ਟਾਮ ਫਰੋਸ਼ ਵੱਲੋਂ ਆਪਣੇ Booth ਦੀ ਫੋਟੋ ਦੇ ਨਾਲ ਆਪਣਾ ਲਾਇਸੈਂਸ ਨੰਬਰ ਅਤੇ ਲਾਇਸਂਸ ਦੀ ਫੋਟੋ ਕਾਪੀ ਜਿਸ ‘ਤੇ ਦਰਜ ਹੋਵੇ ਕਿ ਉਹ ਕਿਸ ਏਰੀਏ ਦਾ ਲਾਇਸੈਂਸ Holder ਹੈ ਸ਼ਹਿਰੀ ਜਾਂ ਪੇਂਡੂ ,ਉਹ ਨਾਲ ਨੱਥੀ ਕਰਕੇ ਆਪਣੇ ਬੂਥ ਦੇ ਅੱਗੇ ਚਿਪਕਾ ਕੇ ਰੱਖਣੀ ਜਰੂਰੀ ਹੈ। ਤਾਂ ਕਿ ਸਭ ਨੂੰ ਪਤਾ ਚੱਲ ਸਕੇ ਕਿ ਉਹ ਕਿਸ ਏਰੀਏ ਦਾ ਅਸਟਾਮ ਵੇਚਣ ਦੇ ਲਈ ਆਥੋਰਾਈਜ਼ਡ ਹੈ। ਪਰ ਕਿਸੇ ਵੀ ਅਸ਼ਟਾਮ ਫਰੋਸ਼ ਦੇ ਅੱਡੇ ਅੱਗੇ ਅਜਿਹਾ ਕੁਝ ਵੀ ਲੱਗਾ ਨਜ਼ਰ ਨਹੀਂ ਆਂਦਾ। ਅਸ਼ਟਾਮ ਫਰੋਸ਼ਾਂ ਦੀਆਂ ਮਨਮਾਨੀਆਂ ਰੋਕਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਇਸ ਬਾਰ ਕਮਰ ਕੱਸੀ ਬੈਠਾ ਹੈ।
ਹੁਣ ਵੇਖਣਾ ਹੋਵੇਗਾ ਕਿ ਕੀ ਦੁਬਾਰਾ ਅਸ਼ਟਾਮ ਫਰੋਸ਼ਾਂ ਦੇ ਲਾਇਸੈਂਸ ਅੱਖਾਂ ਮੀਚ ਕੇ ਪੁਰਾਣੇ ਤਰੀਕੇ ਨਾਲ ਹੀ ਬਹਾਲ ਕਰ ਦਿੱਤੇ ਜਾਣਗੇ, ਜਾਂ ਫਿਰ ਇਸ ਵਾਰ ਪੂਰੀ ਸਕਰੁਟਣੀ ਤੋਂ ਬਾਅਦ ਹੀ licence Renew ਕੀਤੇ ਜਾਣਗੇ।
#vigilance #scam #jalandharnews #ashtamfarosh #corruption #punjabgovt #dcofficejalandhar #ashtaamscaminjalandhar #sarkaribhrishtachar #bharishtachar #bulandkesarinews #patwari #lambardar #financedepartmentpunjab
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.