Jalandhar News: MC negligence to repair roads; ਜਲੰਧਰ ਦੀਆਂ ਸੜਕਾਂ ਦਾ ਵੈਸੇ ਤਾਂ ਹਰ ਪਾਸੇ ਹੀ ਬੁਰਾ ਹਾਲ ਹੈ। ਕੋਈ ਵੀ ਇਲਾਕਾ ਐਸਾ ਨਹੀਂ ਹੈ ਜਿਸ ਦੀਆਂ ਸੜਕਾਂ ਟੁੱਟੀਆਂ ਭੱਜੀਆਂ ਅਤੇ ਟੋਇਆ ਪਰੀਆਂ ਨਾ ਨਜ਼ਰ ਆਉਣ।
ਪਰ ਹੈਰਾਨੀ ਦੀ ਗੱਲ ਇਹ ਦਿਖਾਈ ਦੇ ਰਹੀ ਹੈ ਕਿ ਚੰਗੀਆਂ ਭਲੀਆਂ ਨਵੀਆਂ ਬਣੀਆਂ ਸੜਕਾਂ ਨੂੰ ਨਗਰ ਨਿਗਮ ਵੱਲੋਂ ਕਿਸੇ ਨਾ ਕਿਸੇ ਕਾਰਨ ਪੱਟਿਆ ਗਿਆ ਪਰ ਮੁੜ ਕਈ ਮਹੀਨੇ ਬੀਤਣ ਦੇ ਬਾਅਦ ਵੀ ਇਹਨਾਂ ਸੜਕਾਂ ਦੀ ਰਿਪੇਅਰ ਨਹੀਂ ਕੀਤੀ ਗਈ।
ਅਜਿਹੀ ਹੀ ਇੱਕ ਸੜਕ BMC Chowk ਦੇ ਕੋਲ ਦਿਖਾਈ ਦੇ ਰਹੀ ਹੈ। ਇੱਥੇ ਦਾਦਾ ਬਜਾਜ ਸ਼ੋਰੂਮ ਦੇ ਸਾਹਮਣੇ ਪਿਛਲੇ ਕਈ ਮਹੀਨੇ ਪਹਿਲਾਂ ਸੀਵਰੇਜ ਸਮੱਸਿਆ ਨੂੰ ਠੀਕ ਕਰਨ ਲਈ ਸੜਕ ਪੱਟੀ ਗਈ ਸੀ। ਮੁੜ ਨਗਰ ਨਿਗਮ ਨੇ ਇਸ ਸੜਕ ਦੀ ਰਿਪੇਅਰ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਤਕਰੀਬਨ 6 Months ਬੀਤਣ ਦੇ ਬਾਅਦ ਵੀ ਸੜਕ ਟੁੱਟੀ ਪਈ ਹੈ।
ਇਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੀ ਨਲਾਇਕੀ ਦੇ ਕਾਰਨ ਆਮ ਜਨਤਾ ਬੇਹਦ ਪਰੇਸ਼ਾਨ ਹੋ ਰਹੀ ਹੈ। ਨਗਰ ਨਿਗਮ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਜਿਹੜੀ ਸੜਕ ਤੋੜੀ ਜਾਂਦੀ ਹੈ, ਉਸਦਾ ਤੁਰੰਤ ਨਾਲ ਦੇ ਨਾਲ ਨਿਰਮਾਣ ਕੀਤਾ ਜਾਵੇ ਤਾਂ ਕਿ ਆਮ ਜਨਤਾ ਨੂੰ ਪਰੇਸ਼ਾਨੀ ਨਾ ਆਵੇ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.