Travel Crime News Jalandhar:(ਬੁਲੰਦ ਕੇਸਰੀ ਨਿਊਜ਼) : ਜਲੰਧਰ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਸ਼ਹਿਰ ਦੇ ਤਿੰਨ ਟਰੈਵਲ ਏਜੰਟਾਂ ਖਿਲਾਫ ਸਖ਼ਤ ਕਾਰਵਾਈ ਕਦੋਂ ਕਰੇਗਾ ਇਸਦਾ ਸਭ ਨੂੰ ਇੰਤਜ਼ਾਰ ਹੈ. ਫਿਲਹਾਲ ਪੁਲਿਸ ਤੇ ਪ੍ਰਸਾਸ਼ਨ ਇਨ੍ਹਾਂ ਟਰੈਵਲ ਏਜੇਂਟਾਂ ਨਾਲ ਨੋਟਿਸ ਨੋਟਿਸ ਹੀ ਖੇਡ ਰਹੇ ਹਨ.
ਪੁੱਡਾ ਨੇ ਬੱਸ ਸਟੈਂਡ ਨੇੜੇ ਸਥਿਤ ਟਰੈਵਲ ਏਜੰਟ ਸੁਭਾਸ਼ ਚੰਦਰ ਨੂੰ ਨੋਟਿਸ ਭੇਜਿਆ ਹੈ। ਸ਼ਿਕਾਇਤ ਹੈ ਕਿ ਸੁਭਾਸ਼ ਚੰਦਰ ਵੱਲੋਂ ਜੰਡੂ ਸਿੰਘਾ ਨੇੜੇ ਹਾਈਵੇਅ ’ਤੇ ਵਪਾਰਕ ਇਮਾਰਤ ਦੀ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਹੈ। ਇਕ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਇਸ ਸ਼ਿਕਾਇਤ ਨੂੰ ਪੁੱਡਾ ਕੋਲ ਪਹੁੰਚੇ ਪਰ ਅਜੇ ਤਕ ਕੋਈ ਸਖ਼ਤ ਕਾਰਵਾਈ ਹੁੰਦੀ ਨਾਜ਼ ਨਹੀਂ ਆ ਰਹੀ .
ਇਸ ਤੋਂ ਇਲਾਵਾ ਅੱਜ ਇਕ ਪੁਲਿਸ ਟੀਮ PPR ਮਾਰਕੀਟ ਵਿਖੇ ਸਥਿਤ Town Garnish Visa Consultants ਦੇ ਦਫ਼ਤਰ ਪੁੱਜੀ ਅਤੇ ਡੀਸੀ ਨੇ ਤੀਜੇ ਟਰੈਵਲ ਏਜੰਟ Midwest ਇੱਮੀਗਰਸ਼ਨ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ।
Read This : पूर्व वित्तमंत्री BJP नेता Manpreet Badal को कोर्ट से झटका, arrest वारंट हुआ जारी, गिरफ्तार कर पेश करने के आदेश
ਮਾਮਲਾ ਨੰਬਰ -1: ਸੁਭਾਸ਼ ਚੰਦਰ ਦੀ ਗੈਰ-ਕਾਨੂੰਨੀ ਇਮਾਰਤ ‘ਤੇ ਟਰੈਵਲ ਏਜੰਟ ਨੂੰ ਨੋਟਿਸ ਭੇਜਿਆ ਗਿਆ ਹੈ। ਬੱਸ ਸਟੈਂਡ ਨੇੜੇ ਸੁਭਾਸ਼ ਚੰਦਰ ਪੁੱਡਾ ਨੇ ਇੱਕ ਟਰੈਵਲ ਏਜੰਟ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਇੱਕ ਆਰਟੀਆਈ ਕਾਰਕੁਨ ਦੀ ਸ਼ਿਕਾਇਤ ਦੇ ਆਧਾਰ ‘ਤੇ ਜਾਰੀ ਕੀਤਾ ਗਿਆ ਹੈ। ਦੋਸ਼ ਹੈ ਕਿ ਸੁਭਾਸ਼ ਚੰਦਰ ਨੇ ਨੈਸ਼ਨਲ ਹਾਈਵੇ ‘ਤੇ ਜੰਡੂ ਸਿੰਘਾ ਨੇੜੇ ਬਿਨਾਂ ਨਕਸ਼ੇ ਅਤੇ ਸੀ.ਐਲ.ਯੂ. ਦੇ ਇਮਾਰਤ ਦਾ ਨਿਰਮਾਣ ਕੀਤਾ ਹੈ.
ਆਰਟੀਆਈ ਕਾਰਕੁਨ ਦੀ ਸ਼ਿਕਾਇਤ ਦੇ ਆਧਾਰ ‘ਤੇ ਸੁਭਾਸ਼ ਚੰਦਰ ਨੂੰ ਪਹਿਲਾ ਨੋਟਿਸ 15 ਦਿਨ ਪਹਿਲਾਂ ਜਾਰੀ ਕੀਤਾ ਗਿਆ ਸੀ। ਪਰ ਸੁਭਾਸ਼ ਚੰਦਰ ਨੇ ਪੁੱਡਾ ਨੂੰ ਕੋਈ ਜਵਾਬ ਨਹੀਂ ਦਿੱਤਾ। ਹੁਣ ਪੁੱਡਾ ਨੇ ਦੂਸਰਾ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਇੰਨਾ ਹੀ ਨਹੀਂ ਪੁੱਡਾ ਦੇ ਜੇ.ਈ ਨੇ ਮੌਕੇ ‘ਤੇ ਜਾ ਕੇ ਸੁਭਾਸ਼ ਚੰਦਰ ਦੀ ਨਾਜਾਇਜ਼ ਇਮਾਰਤ ਦੇ ਗੇਟ ‘ਤੇ ਨੋਟਿਸ ਚਿਪਕਾ ਦਿੱਤਾ ਹੈ। ਨਾਲ ਹੀ 10 ਦਿਨਾਂ ਅੰਦਰ ਜਵਾਬ ਮੰਗਿਆ ਹੈ। ਜੇਕਰ ਹੁਣ ਵੀ ਜਵਾਬ ਨਾ ਦਿੱਤਾ ਗਿਆ ਤਾਂ ਪੁੱਡਾ ਇਸ ਇਮਾਰਤ ਨੂੰ ਸੀਲ ਕਰ ਸਕਦਾ ਹੈ ਜਾਂ ਡਿਚ ਚਲਾ ਸਕਦਾ ਹੈ। ਪਰ ਸੂਤਰ ਦੱਸਦੇ ਹਨ ਕੇ ਪੁੱਡਾ ਦੇ ਨੋਟਿਕ ਦੇ ਬਾਵਜੂਦ ਇਸ ਇਮਾਰਤ ਦਾ ਨਿਰਮਾਣ ਜਾਰੀ ਹੈ!
यह भी पढ़ें : नशे ने निगला एक और नौजवान, overdose से युवक की मौत
ਮਾਮਲਾ ਨੰਬਰ -2 : ਦੂਜਾ ਕੈਸੇ PPR ਮਾਰਕੀਟ ਵਿਖੇ ਸਥਿਤ Town Garnish Visa Consultants ਨਾਲ ਸੰਬੰਧਿਤ ਹੈ . ਦੋਸ਼ ਹੈ ਕਿ ਟਾਊਨ ਗਾਰਨਿਸ਼ ਵੀਜ਼ਾ ਕੰਸਲਟੈਂਟਸ ਦਾ ਦਫ਼ਤਰ ਪੀਪੀਆਰ ਮਾਰਕੀਟ ਵਿੱਚ ਰੱਦ ਕੀਤੇ ਲਾਇਸੈਂਸ ਦੇ ਬਾਵਜੂਦ ਖੁਲਿਆ ਹੋਇਆ ਹੈ। ਇਸ ਦੀ ਫੋਟੋ ਅਤੇ ਵੀਡੀਓ ਸਮੇਤ ਸ਼ਿਕਾਇਤ ਡੀਸੀ ਵਿਸ਼ੇਸ਼ ਸਾਰੰਗਲ ਨੂੰ ਭੇਜੀ ਗਈ ਸੀ। ਡੀਸੀ ਨੇ ਇਸ ’ਤੇ ਕਾਰਵਾਈ ਕਰਨ ਲਈ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖਿਆ ਸੀ। ਪੁਲਿਸ ਕਮਿਸ਼ਨਰ ਵੱਲੋਂ ਮਾਮਲਾ ਜਾਂਚ ਲਈ ਥਾਣਾ ਐਂਟੀ ਫਰਾਡ ਨੂੰ ਭੇਜਿਆ ਗਿਆ ਸੀ। ਅੱਜ ਐਂਟੀ ਫਰਾਡ ਥਾਣੇ ਦੀ ਪੁਲੀਸ ਨੇ ਪੀਪੀਆਰ ਮਾਰਕੀਟ ਵਿੱਚ ਸਥਿਤ Town Garnish Visa Consultants ਦੇ ਦਫ਼ਤਰ ਵਿੱਚ ਪਹੁੰਚ ਕੇ ਸਾਰਾ ਰਿਕਾਰਡ ਚੈੱਕ ਕੀਤਾ।
ਐਂਟੀ ਫਰਾਡ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਮਾਮਲੇ ਵਿਚ ਸ਼ਿਕਾਇਤਕਰਤਾ ਦੇ ਬਿਆਨ ਵੀ ਦਰਜ ਕਰ ਲਾਏ ਗਏ ਹਨ . ਦੇਖਣਾ ਹੋਵੇਗਾ ਕਿ ਮਾਮਲੇ ਵਿਚ ਜਾਂਚ ਕਰ ਰਿਹਾ ਐਂਟੀ ਹੁਮੇਨ ਟ੍ਰੈਫਿਕਿੰਗ ਯੂਨਿਟ ਕੀ ਨਿਰਪੱਖਤਾ ਨਾਲ ਤੇ ਛੇਤੀ ਜਾਂਚ ਪੂਰੀ ਕਰ ਪਏਗਾ ? ਇਸ ਸਬੰਧੀ ਜਦੋਂ ਪੱਖ ਜਾਣਨ ਲਈ ਟਾਊਨ ਗਾਰਨਿਸ਼ ਵੀਜ਼ਾ ਕੰਸਲਟੈਂਟਸ ਦੇ ਦਫ਼ਤਰ ਵਿੱਚ ਫ਼ੋਨ ਕੀਤਾ ਗਿਆ ਤਾਂ ਇੱਕ ਔਰਤ ਨੇ ਫ਼ੋਨ ਚੁੱਕਿਆ ਤਾਂ ਔਰਤ ਨੇ ਕਿਹਾ ਕਿ ਉਨ੍ਹਾਂ ਕੋਲ ਸਾਰੇ ਲਾਇਸੰਸ ਹਨ ਅਤੇ ਸਾਰੇ ਦਸਤਾਵੇਜ਼ ਪੁਲਿਸ ਜਾਂਚ ਦੌਰਾਨ ਮੁਹੱਈਆ ਕਰਵਾਏ ਜਾਣਗੇ।
यह भी पढ़ें : India Canada News Live Updates: भारत-कनाडा राजनयिक विवाद पर कनाडाई सेना के उपप्रमुख ने दे दिया यह बड़ा ब्यान!
ਮਾਮਲਾ ਨੰਬਰ -3: ਤੀਜਾ ਕੇਸ Midwest Immigration ਦਾ ਹੈ ਜਿਸ ਦੇ ਪੁਲਿਸ ਕਮਿਸ਼ਨਰ ਨੇ ਜਾਂਚ ਦੇ ਹੁਕਮ ਦਿੱਤੇ ਹਨ। ਲਾਜਪਤ ਨਗਰ ਵਿੱਚ ਜਿਮਖਾਨਾ ਕਲੱਬ ਦੇ ਸਾਹਮਣੇ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਮਿਡਵੈਸਟ ਇਮੀਗ੍ਰੇਸ਼ਨ ਦਾ ਦਫ਼ਤਰ ਖੁੱਲ੍ਹਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਵਿਅਕਤੀ ਦੇ ਨਾਂ ‘ਤੇ ਲਾਇਸੈਂਸ ਜਾਰੀ ਕੀਤਾ ਗਿਆ ਹੈ, ਉਸ ਖਿਲਾਫ ਪਹਿਲਾਂ ਹੀ ਐੱਫ.ਆਈ.ਆਰ.ਦਰਜ ਹੈ , ਮਿਡਵੈਸਟ ਇਮੀਗ੍ਰੇਸ਼ਨ ਦਾ ਲਾਇਸੈਂਸ ਜੋਤੀ ਕਪੂਰ ਦੇ ਨਾਂ ‘ਤੇ ਹੈ। ਮਾਮਲੇ ਬਾਰੇ ਸ਼ਿਕਾਇਤ ਡੀਸੀ ਵਿਸ਼ੇਸ਼ ਸਾਰੰਗਲ ਨੂੰ ਕੀਤੀ ਗਈ ਸੀ । ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਜੋਤੀ ਕਪੂਰ ਅਤੇ ਉਸ ਦੇ ਪਤੀ ਇਸ਼ਪ੍ਰੀਤ ਸਿੰਘ ਖ਼ਿਲਾਫ਼ ਥਾਣਾ-4 ਵਿੱਚ 8 ਜੁਲਾਈ 2023 ਨੂੰ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਥਾਣਾ-4 ਦੀ ਪੁਲਸ ਨੇ ਇਸ਼ਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਜੋਤੀ ਕਪੂਰ ਖਿਲਾਫ ਧਾਰਾ 420, 406 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਸੀ।
Australia – China Wine Dispute: ਆਸਟ੍ਰੇਲੀਆ ਚੀਨ ਨਾਲ ਵਾਈਨ ਨੂੰ ਲੈ ਕੇ ਆਪਣੇ ਵਿਵਾਦ ‘ਤੇ ਵੱਖਰੀ ਗੱਲਬਾਤ ਚਾਹੁੰਦੈ
ਹੈਰਾਨੀ ਦੀ ਗੱਲ ਇਹ ਹੈ ਕਿ 8 ਜੁਲਾਈ 2023 ਨੂੰ ਪੁਲਸ ਨੇ ਧੋਖਾਧੜੀ ਦੇ ਮਾਮਲੇ ਵਿਚ ਜੋਤੀ ਕਪੂਰ ਅਤੇ ਇਸ਼ਪ੍ਰੀਤ ਸਿੰਘ ਖਿਲਾਫ FIR ਦਰਜ ਕੀਤੀ ਸੀ, ਉਸੇ ਜੋਤੀ ਕਪੂਰ ਦੇ ਨਾਂ ‘ਤੇ ਡੀਸੀ ਦਫਤਰ ਦੀ ਐਮ.ਏ ਸ਼ਾਖਾ ਨੇ 12 ਦਿਨਾਂ ਬਾਅਦ 21 ਜੁਲਾਈ 2023 ਨੂੰ ਮਿਡਵੈਸਟ ਇਮੀਗ੍ਰੇਸ਼ਨ ਦੇ ਨਾਂ ‘ਤੇ ਲਾਇਸੈਂਸ ਜਾਰੀ ਕਰ ਦਿੱਤਾ ।
ਦੂਜੇ ਪਾਸੇ ਇਸ਼ਪ੍ਰੀਤ ਦੀ ਪਤਨੀ ਜੋਤੀ ਕਪੂਰ ਨੇ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਉਸ ਦੇ ਖਿਲਾਫ ਪੁਲਿਸ ਵੱਲੋਂ ਦਰਜ ਕਰਵਾਈ ਗਈ FIR ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਹੈ। ਉਹਨਾਂ ਦਾ ਲਾਇਸੰਸ ਕੋਲ ਹੈ। ਫਿਲਹਾਲ ਇਸ ਸ਼ਿਕਾਇਤ ‘ਤੇ ਡੀਸੀ ਵਿਸ਼ੇਸ਼ ਸਾਰੰਗਲ ਨੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਜਾਂਚ ਅਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।
देखें VIDEO क्यों अपना India छोड़ने जा रहा है मशहूर Heera Paneer Wala
#JalandharPolice-ImmigrationNews:
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.