Punjab America News: File in America on two girls from Jalandhar: ਪੰਜਾਬ ਦੇ ਜਿਲਾ ਜਲੰਧਰ ਦੀਆਂ ਦੋ ਚਚੇਰੀਆਂ ਭੈਣਾਂ ‘ਤੇ ਅਮਰੀਕਾ ਦੇ ਨਿਊਜਰਸੀ ਵਿੱਚ ਫਾਇਰਿੰਗ ਦੀ ਖਬਰ ਸਾਹਮਣੇ ਆ ਰਹੀ ਹੈ। ਘਟਨਾ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ, ਜਦਕਿ ਦੂਜੀ ਦੀ ਹਾਲਤ ਬੇਹਦ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਹਿਚਾਣ ਨੂਰਮਹਿਲ ਨਿਵਾਸੀ ਜਸਬੀਰ ਕੌਰ(29) ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਮਾਮਲੇ ਦੇ ਮੁੱਖ ਆਰੋਪੀ ਨੂੰ ਵੀ arrest ਕਰ ਲਿਆ ਹੈ। ਜੋ ਕਿ ਜਲੰਧਰ ਦੇ ਨਕੋਦਰ ਦਾ ਹੀ ਰਹਿਣ ਵਾਲਾ ਹੈ। ਉਸਦਾ ਨਾਮ ਗੌਰਵ ਗਿੱਲ ਦੱਸਿਆ ਜਾਂਦਾ ਹੈ ਅਤੇ ਪਿੰਡ ਹੁਸੈਨਪੁਰ ਦੱਸਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਗੌਰਵ ਕੁਝ ਸਾਲ ਪਹਿਲਾਂ ਹੀ ਸਟਡੀ ਵੀਜੇ ਤੇ ਅਮਰੀਕਾ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਗੋਰਵ ਦਾ ਜਸਬੀਰ ਅਤੇ ਉਸਦੀ ਕਜ਼ਨ ਸਿਸਟਰ ਨਾਲ ਕੋਈ ਵਿਵਾਦ ਚੱਲ ਰਿਹਾ ਸੀ। ਜਸਬੀਰ ਕੌਰ ਸ਼ਾਦੀਸ਼ੁਦਾ ਹੈ, ਜਦੋਂ ਉਸ ‘ਤੇ ਗੋਲੀਬਾਰੀ ਕੀਤੀ ਗਈ ਤਾਂ ਉਸਦਾ ਘਰਵਾਲਾ ਸ਼ਹਿਰ ਤੋਂ ਬਾਹਰ ਟਰੱਕ ਲੈ ਕੇ ਗਿਆ ਹੋਇਆ ਸੀ।
ਅਜੇ ਤੱਕ ਇਸ ਗੋਲੀਬਾਰੀ ਦੇ ਪਿਛਲਾ ਕਾਰਨ ਸਾਹਮਣੇ ਨਹੀਂ ਆ ਸਕਿਆ। ਗੋਲੀਆਂ ਵੱਜਣ ਤੋਂ ਤੁਰੰਤ ਬਾਅਦ ਪੁਲਿਸ ਦੋਹਾਂ ਲੜਕੀਆਂ ਨੂੰ ਹਸਪਤਾਲ ਲੈ ਕੇ ਗਈ। ਜਿੱਥੇ ਜਸਬੀਰ ਦੀ ਮੌਤ ਹੋ ਗਈ ਅਤੇ ਦੂਸਰੀ ਲੜਕੀ ਦਾ ਇਲਾਜ ਜਾਰੀ ਹੈ।
ਲੜਕੀਆਂ ਨੂੰ ਗੋਲੀ ਮਾਰਨ ਤੋਂ ਬਾਅਦ ਆਰੋਪੀ ਗੌਰਵ ਇੱਕ ਘਰ ਵਿੱਚ ਲੁੱਕ ਗਿਆ। ਜਿਸ ਦੀ ਫੁਟੇਜ ਸਾਹਮਣੇ ਆਈ ਹੈ। ਉਸ ਘਰ ਨੂੰ ਜਦੋਂ ਪੁਲਿਸ ਨੇ ਚਾਰੋਂ ਪਾਸਿਓਂ ਘੇਰਾ ਪਾ ਲਿਆ ਤਾਂ ਉਸ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਗੋਲੀਬਾਰੀ ਦੇ ਆਰੋਪੀ ਨੂੰ ਪੁਲਿਸ ਨੇ ਪਕੜ ਕੇ ਮਿਡਲਸੈਕਸ ਕਾਉਂਟੀ ਕੋਰਟ ਵਿੱਚ ਜੱਜ ਦੇ ਸਾਹਮਣੇ ਪੇਸ਼ ਕੀਤਾ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.