Jalandhar RTO News: ਇਨ੍ਹੀਂ ਦਿਨੀਂ ਜਲੰਧਰ ਦਾ RTO ਦਫਤਰ ਮੁੜ ਚਰਚਾ ਵਿੱਚ ਹੈ। ਵਿਭਾਗ ਦੇ ਅਧਿਕਾਰੀਆਂ ਦਾ ਇੱਕ ਕਮਾਊ ਪੁੱਤ ਖ਼ੂਬ ਪੈਸੇ ਕਮਾ ਰਿਹਾ ਹੈ ਅਤੇ ਚਰਚਾ ਵਟੋਰ ਰਿਹਾ ਹੈ।
ਜਾਣਕਾਰ ਦੱਸਦੇ ਹਨ ਕਿ ਡਰਾਈਵਿੰਗ ਟਰੈਕ ‘ਤੇ ਬੈਠਾ ਇਹ ਕਮਾਊ ਪੁੱਤ ਆਰਟੀਓ ਦਫਤਰ ਦਾ ਸਾਰਾ ਕੰਮ ਸੰਭਾਲੀ ਬੈਠਾ ਹੈ। ਇਥੋਂ ਤੱਕ ਕਿ ਆਰਟੀਓ ਦੀ ਆਈਡੀ ਵੀ ਇਹੀ ਚਲਾ ਰਿਹਾ ਹੈ। ਮਲਾਈ ਵਾਲੀ ਸੀਟ ਦਾ ਸਾਰਾ ਕੰਮ ਇਸ ਕੋਲ ਹੀ ਹੈ।
ਸੂਤਰਾਂ ਮੁਤਾਬਕ ਆਰਟੀਓ ਨਾਲ ਜੁੜੇ ਸਾਰੇ ਪ੍ਰਾਈਵੇਟ ਏਜਂਟਾਂ ਨੂੰ ਖਬਰ ਦੇ ਦਿੱਤੀ ਗਈ ਹੈ ਕਿ ਜੋ ਵੀ ਕੰਮ ਕਰਵਾਉਣਾ ਹੈ, ਇਸੇ ਕਮਾਊ ਪੁੱਤ ਕੋਲੋਂ ਕਰਾਉਣਾ ਪਵੇਗਾ ਅਤੇ ਇਸ ਨੂੰ ਮਨਚਾਹੀ ਫੀਸ ਵੀ ਦੇਣੀ ਪਵੇਗੀ।
ਜਾਣਕਾਰਾਂ ਮੁਤਾਬਿਕ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਮਨਚਾਹੀ ਫੀਸ ਲੈਣ ਵਾਲਾ ਆਰਟੀਓ ਦਾ ਕਮਾਊ ਪੁੱਤ ਆਪਣੀ ਕਮਾਈ ਵਿੱਚੋਂ ਕਿਸ ਕਿਸ ਨੂੰ ਕਿੰਨਾ ਹਿੱਸਾ ਦੇ ਰਿਹਾ ਹੈ। ਇਥੇ ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਆਰਟੀਓ ਦਫਤਰ ਵਿਜੀਲੈਂਸ ਦੀ ਰੇਡਾਂ ਨੂੰ ਲੈ ਕੇ ਚਰਚਾ ਵਿੱਚ ਸੀ।
ਵਿਭਾਗ ਦੇ ਕਈ ਸਰਕਾਰੀ ਤੇ ਪ੍ਰਾਈਵੇਟ ਕਰਮਚਾਰੀ ਵਿਜੀਲੈਂਸ ਨੇ ਫੜੇ ਤੇ ਜਾਂਚ ਵਿੱਚ ਸ਼ਾਮਿਲ ਕੀਤੇ ਸਨ ਸਨ। ਉਸ ਤੋਂ ਬਾਅਦ ਆਰਟੀਓ ਦਫਤਰ ਵਿੱਚ ਏਜੰਟਬਾਜੀ ਅਤੇ ਸਰਕਾਰੀ ਮੁਲਾਜ਼ਮਾਂ ਵੱਲੋਂ ਕੀਤੀ ਜਾਂਦੀ ਰਿਸ਼ਵਤਖੋਰੀ ‘ਤੇ ਕੁੱਝ ਠੱਲ ਪਈ ਸੀ। ਲੇਕਿਨ ਪਿਛਲੇ ਕੁਝ ਮਹੀਨਿਆਂ ਤੋਂ ਮੁੜ ਆਰਟੀਓ ਦਫਤਰ ਵਿੱਚ ਭਰਿਸ਼ਟਾਚਾਰ ਨੇ ਪੈਰ ਪਸਾਰਨੇ ਸ਼ੁਰੂ ਕੀਤੇ ਹੋਏ ਹਨ। ਕੁਝ ਕਦਮਾਂ ‘ਤੇ ਦੂਰ ਵਿਜੀਲੈਂਸ ਦਫਤਰ ਦੇ ਬਾਵਜੂਦ ਆਰਟੀਓ ਦਫਤਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਜਿਸ ਕਾਰਨ ਆਮ ਲੋਕਾਂ ਦੀ ਦੋਵੇਂ ਹੱਥੀ ਲੁੱਟ ਹੋ ਰਹੀ ਹੈ। ਵੇਖਣਾ ਇਹ ਹੋਵੇਗਾ ਕਿ ਕੀ ਇਸ ਮਾਮਲੇ ਵਿੱਚ ਸਰਕਾਰੀ ਪੱਧਰ ‘ਤੇ ਕੋਈ ਜਾਂਚ ਕੀਤੀ ਜਾਵੇਗੀ ਜਾਂ ਫਿਰ ਅੱਖਾਂ ਬੰਦ ਕਰਕੇ ਸਾਰਾ ਤਮਾਸ਼ਾ ਵੇਖਿਆ ਜਾਣਾ ਜਾਰੀ ਰਹੇਗਾ।
The son of a #transport #officer created an outcry on the #driving track. All the work is being done through this #earning son, the #officers are not giving a hand!
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.