ਭੋਜੋਵਾਲ ਵਿੱਚ ਅੱਧਾ ਦਰਜਨ ਦੇ ਕਰੀਬ ਨਜਾਇਜ਼ ਕਲੋਨੀਆਂ ਕੱਟ ਕੇ ਤਿਆਰ, ਸਰਕਾਰ ਨੂੰ ਲੱਗ ਰਿਹਾ ਚੂਨਾ!
Jalandhar/ Buland Kesari/ illigal colonies in bhojowal village;Why is JDA turning a blind ਜਲੰਧਰ ਡਿਵੈਲਪਮੈਂਟ ਅਥਾਰਟੀ JDA ਦਾ ਕੰਮ ਆਮ ਜਨਤਾ ਲਈ ਨਵੀਆਂ ਕਲੋਨੀਆਂ ਉਸਾਰਨੀਆ ਅਤੇ ਸਰਕਾਰ ਨੂੰ ਜਿਆਦਾ ਤੋਂ ਜਿਆਦਾ ਰੈਵਨਿਊ ਇਕੱਠਾ ਕਰਕੇ ਦੇਣਾ ਹੈ ਪਰ ਇਸ ਦੇ ਉਲਟ ਜੇਡੀਏ ਦੇ ਅਧੀਨ ਨਜਾਇਜ਼ ਕਲੋਨੀਆਂ ਦਾ ਹੜ ਆਇਆ ਹੋਇਆ ਹੈ। ਜਲੰਧਰ ਦੇ ਹਰ ਪਿੰਡ ਵਿੱਚ ਹੀ ਇੱਕ ਦੋ ਨਜਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ।
ਆਮ ਆਦਮੀ ਪਾਰਟੀ ਨੇ ਕੱਟੜ ਇਮਾਨਦਾਰੀ ਦਾ ਦਾਅਵਾ ਕੀਤਾ ਸੀ ਪਰ ਦੂਜੇ ਪਾਸੇ ਜਮੀਨੀ ਪੱਧਰ ‘ਤੇ ਬੇਈਮਾਨੀ ਅਤੇ ਨਜਾਇਜ਼ ਕੰਮਾਂ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ
ਗੱਲ ਜੇਕਰ ਜਲੰਧਰ ਹੁਸ਼ਿਆਰਪੁਰ ਰੋਡ ‘ਤੇ ਵਸੇ ਪਿੰਡ ਭੋਜੋਵਾਲ ਦੀ ਕਰੀਏ ਤਾਂ ਇਸ ਪਿੰਡ ਵਿੱਚ ਅੱਧਾ ਦਰਜਨ ਦੇ ਕਰੀਬ ਨਜਾਇਜ਼ ਕਲੋਨੀਆਂ ਕੱਟ ਕੇ ਲੋਕਾਂ ਨੂੰ ਮਨ ਚਾਹੇ ਰੇਟ ‘ਤੇ ਪਲਾਟ ਵੇਚੇ ਜਾ ਰਹੇ ਹਨ। ਇੰਨਾ ਹੀ ਨਹੀਂ ਬਿਨਾਂ ਐਨਓਸੀ ਦੇ ਰਜਿਸਟਰੀਆਂ ਹੋ ਰਹੀਆਂ ਹਨ ਤੇ ਸਰਕਾਰ ਨੂੰ ਮੋਟਾ ਚੂਨਾ ਲੱਗ ਰਿਹਾ ਹੈ। ਪਰ ਇਸ ‘ਤੇ ਕਾਰਵਾਈ ਕਰਨ ਦੀ ਥਾਂ ‘ਤੇ ਜੇਡੀਏ ਸਾਰੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਈ ਬੈਠਾ ਹੈ। ਜੇਕਰ JDA ਦੇ ਅਧਿਕਾਰੀਆਂ ਤੋਂ ਇਸ ਬਾਰੇ ਪੁੱਛਿਆ ਜਾਵੇ ਤਾਂ ਕਹਿੰਦੇ ਹਨ ਕਿ ਅਸੀਂ ਕਲੋਨੀ ਢਾਹ ਦਿੱਤੀ ਹੈ ਪਰ ਕਲੋਨੀ ਢਾਹੁਣ ਦੇ ਨਾਮ ‘ਤੇ ਇੱਕ ਅੱਧੀ ਦੀਵਾਰ ਗਿਰਾ ਕੇ ਖਾਨਾਪੂਰਤੀ ਕਰ ਲਈ ਜਾਂਦੀ ਹੈ। ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਵਿਭਾਗ ਦੇ ਕਰਮਚਾਰੀ ਅਤੇ ਨਜਾਇਜ਼ ਕਲੋਨੀਆਂ ਕੱਟਣ ਵਾਲੇ ਕੋਲੋਨਾਈਜ਼ਰ ਆਪਸ ਵਿੱਚ ਮਿਲੇ ਹੋਏ ਹਨ।
ਇੱਥੇ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਲੰਧਰ ਵਿੱਚ ਕੋਠੀ ਲੈ ਕੇ ਰਹਿਣ ਦੀ ਗੱਲ ਕਰਦੇ ਰਹੇ ਹਨ ਪਰ ਉਹਨਾਂ ਦੇ ਜਲੰਧਰ ਹੁੰਦੇ ਹੋਏ ਵੀ ਜਿਸ ਤਰੀਕੇ ਦੇ ਨਾਲ JDA ਅਧੀਨ ਨਜਾਇਜ਼ ਕਲੋਨੀਆਂ ਦਾ ਹੜ ਆਇਆ ਹੋਇਆ ਹੈ, ਉਸ ਨੂੰ ਰੋਕਣ ਵਿੱਚ ਪ੍ਰਸ਼ਾਸਨ ਬਿਲਕੁਲ ਗੰਭੀਰ ਨਹੀਂ ਦਿਖਾਈ ਦੇ ਰਿਹਾ। ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਦੀ ਟੀਮ ਇਸ ਬਾਰੇ ਕੋਈ ਐਕਸ਼ਨ ਲੈਂਦੀ ਹੈ ਜਾ ਅੱਖਾਂ ਮੀਚ ਕੇ ਸਰਕਾਰ ਦੀ ਦੋਹੇ ਹੱਥੀਂ ਹੋ ਰਹੀ ਲੁੱਟ ਨੂੰ ਇੰਝ ਚੱਲਣ ਦਿੱਤਾ ਜਾਂਦਾ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.