Buland kesari;- Kangana Ranaut on Jarnail Singh Bhindranwale : ਭਾਜਪਾ ਸੰਸਦ Kangana Ranaut ਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਲੈ ਕੇ ਵਿਵਾਦਿਤ ਟਿੱਪਣੀਆਂ ਕਰਨ ਦਾਚਲਨ ਰੁੱਕ ਨਹੀਂ ਰਿਹਾ! ਹਮੇਸ਼ਾਂ ਹੀ ਵਿਵਾਦਾਂ ਵਿੱਚ ਰਹਿਣ ਵਾਲੀ ਭਾਜਪਾ ਸਾਂਸਦ ਤੇ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ।
ਇੱਕ ਨਿੱਜੀ ਟੀਵੀ ਚੈਨਲ ’ਤੇ ਇੰਟਰਵਿਊ ਦੌਰਾਨ Kangana Ranaut ਨੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਦੱਸਿਆ ਹੈ ਤੇ ਕਿਹਾ ਕਿ ਉਹਨਾਂ ਦੀ ਫਿਲਮ ਐਮਰਜੈਂਸੀ ਉੱਤੇ ਸਿਰਫ਼ ਕੁਝ ਕੁ ਲੋਕ ਹੀ ਇਤਰਾਜ਼ ਜਤਾ ਰਹੇ ਹਨ ਤੇ ਉਹ ਦੇਸ਼ ਨੂੰ ਸਾੜ ਦੇਣ ਦੀਆਂ ਧਮਕੀਆਂ ਦੇ ਰਹੇ ਹਨ ਤੇ ਮੈਨੂੰ ਵੀ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
ਕੰਗਨਾਬੋਲੀ ‘ਭਿੰਡਰਾਂਵਾਲਾ ਸੰਤ ਨਹੀਂ’
ਇੰਟਰਵਿਊ ਦੌਰਾਨ Kangana Ranaut ਨੇ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਾਲੇ ਇੱਕ ਸੰਤ ਹਨ ਤੇ ਉਹ ਇੱਕ ਮਹਾਨ ਕ੍ਰਾਂਤੀਕਾਰੀ ਸਨ। ਪਰ ਮੇਰਾ ਇਹ ਮੰਨਣਾ ਹੈ ਕਿ ਜੋ ਮੰਦਰ ਵਿੱਚ AK 47 ਲੈ ਕੇ ਲੁਕ ਕੇ ਬੈਠਾ ਹੋਵੇ, ਉਹ ਸੰਤ ਨਹੀਂ ਹੋ ਸਕਦਾ ਹੈ। ਉਸ ਸਮੇਂ ਉਹਨਾਂ ਨੂੰ ਅਜਿਹੇ ਮਾਰੂ ਹਥਿਆਰ ਸਨ ਜੋ ਸਿਰਫ਼ ਅਮਰੀਕਨ ਫੌਜ ਕੋਲ ਸਨ। ਕੰਗਨਾ ਨੇ ਕਿਹਾ ਕਿ ਖਾਲਿਸਤਾਨੀਆਂ ਨੂੰ ਸਰਕਾਰ ਨੇ ਕਦੋਂ ਦਾ ਅੱਤਵਾਦੀ ਐਲਾਨਿਆਂ ਹੋਇਆ ਹੈ।
‘ਜਰਨੈਲ ਸਿੰਘ ਭਿੰਡਰਾਂਵਾਲਾ ਇੱਕ ਅੱਤਵਾਦੀ’
ਕੰਗਨਾ ਰਣੌਤ ਨੇ ਕਿਹਾ ਕਿ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦੇਸ਼ ਅਤੇ ਪੰਜਾਬ ਦੇ ਬਹੁਗਿਣਤੀ ਲੋਕ ਸੰਤ ਮੰਨਦੇ ਹਨ, ਉਹ ਇੱਕ ਅੱਤਵਾਦੀ ਹੈ। ਜੇਕਰ ਜਰਨੈਲ ਸਿੰਘ ਭਿੰਡਰਾਂਵਾਲਾ ਇੱਕ ਅੱਤਵਾਦੀ ਹੈ ਤਾਂ ਮੇਰੀ ਫਿਲਮ ਆਉਣੀ ਚਾਹੀਦੀ ਹੈ।
ਮੇਰੀ ਫਿਲਮ ’ਤੇ ਕੁਝ ਲੋਕਾਂ ਨੂੰ ਇਤਰਾਜ਼
ਅਦਾਕਾਰਾ ਨੇ ਕਿਹਾ ਕਿ ਮੇਰੀ ਫਿਲਮ ਉੱਤੇ ਸਿਰਫ਼ ਕੁਝ ਲੋਕਾਂ ਨੂੰ ਇਤਰਾਜ਼ ਹੈ ਤੇ ਉਹੀ ਲੋਕ ਮੈਨੂੰ ਮਾਰਨ ਅਤੇ ਜਬਰ ਜਨਾਹ ਦੀਆਂ ਧਮਕੀਆਂ ਦੇ ਰਹੇ ਹਨ। ਕੰਗਨਾ ਨੇ ਕਿਹਾ ਕਿ ਮੈਨੂੰ ਨਹੀਂ ਸੀ ਪਤਾ ਸੀ ਸਿਰਫ਼ ਜਰਨੈਲ ਸਿੰਘ ਭਿੰਡਰਾਂਵਾਲਿਆਂ ਕਰਕੇ ਮੇਰੀ ਫਿਲਮ ਉੱਤੇ ਰੋਕ ਲਗਾਈ ਜਾਵੇਗਾ ਜੋ ਕਿ ਸਰਾਸਰ ਅਸੀਂ ਸੱਚ ਦਿਖਾਇਆ ਹੈ। ਮੇਰੀ ਫ਼ਿਲਮ ’ਚ ਕੋਈ ਚੀਜ਼ ਗ਼ਲਤ ਨਹੀਂ ਵਿਖਾਈ ਗਈ। ਚਾਰ ਇਤਿਹਾਸਕਾਰਾਂ ਨੇ ਪੂਰੀ ਕਹਾਣੀ ਨੂੰ ਤਸਦੀਕ ਕੀਤਾ ਹੈ। ਮੇਰੇ ਕੋਲ ਪੂਰੇ ਇਤਿਹਾਸਕ ਦਸਤਾਵੇਜ਼ ਮੌਜੂਦ ਹਨ। ਮੇਰੀ ਫ਼ਿਲਮ ਨੂੰ ਸੈਂਸਰ ਬੋਰਡ ਨੇ ਸਰਟੀਫ਼ੀਕੇਟ ਦਿੱਤਾ ਹੈ।
ਭਾਜਪਾ ਪ੍ਰਤੀ ਸਿੱਖਾਂ ਵਿੱਚ ਵਧੀ ਨਰਾਜ਼ਗੀ!
ਉਥੇ ਹੀ ਦੂਜੇ ਪਾਸੇ ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਐਮਰਜੈਂਸੀ ਫਿਲਮ ਵਿੱਚ ਭਾਜਪਾ MP Kangna Ranaut ਵੱਲੋਂ ਕੀਤਾ ਗਿਆ ਇੰਦਰਾ ਗਾਂਧੀ ਦਾ ਰੋਲ ਅਤੇ ਸਿੱਖਾਂ ਪ੍ਰਤੀ ਵਰਤੀ ਗਈ ਵਿਵਾਦਿਤ ਸ਼ਬਦਾਵਲੀ ਨਾਲ ਪੰਜਾਬ ਹੀ ਨਹੀਂ ਦੇਸ਼ ਭਰ ਦੇ ਸਿੱਖਾਂ ਵਿੱਚ ਭਾਜਪਾ ਪ੍ਰਤੀ ਨਰਾਜ਼ਗੀ ਵੱਧ ਗਈ ਹੈ। ਇੰਨਾ ਹੀ ਨਹੀਂ ਦੁਨੀਆਂ ਭਰ ਦੇ ਸਿੱਖ ਭਿੰਡਰਾਂਵਾਲਿਆਂ ਨੂੰ ਸੰਤ ਮੰਨਦੇ ਹਨ ਅਤੇ ਦਰਬਾਰ ਸਾਹਿਬ ਦੇ ਅਜਾਇਬ ਘਰ ਵਿੱਚ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਗਈ ਹੈ ਪਰ ਇਸਦੇ ਬਾਵਜੂਦ ਕੰਗਨਾ ਰਨੌਤ ਵੱਲੋਂ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਕਹਿਣ ਨਾਲ ਸਿੱਖਾਂ ਵਿੱਚ ਚੱਲੀ ਆ ਰਹੀ ਭਾਜਪਾ ਪ੍ਰਤੀ ਨਾਰਾਜ਼ਗੀ ਹੋਰ ਵੱਧ ਗਈ ਹੈ। ਜਿਸ ਨਾਲ ਪੰਜਾਬ ਵਿੱਚ ਭਾਜਪਾ ਦਾ ਪੈਰ ਜਮਾਂ ਪਾਉਣਾ ਹੋਰ ਔਖਾ ਹੁੰਦਾ ਜਾ ਰਿਹਾ ਹੈ।
also read ‘- Railway station ‘ਤੇ GRP ਦੀ ਵੱਡੀ ਕਾਰਵਾਈ, ਨਾਜਾਇਜ਼ ਤੌਰ ‘ਤੇ ਲਿਆਂਦੇ ਲੱਖਾਂ ਦਾ ਸੋਨਾ ਬਰਾਮਦ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.