kapurthala News / BulandKesari.Com: ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨੇੜੇ ਬਣੇ ਗੁਰਦੁਆਰਾ ਅਕਾਲ ਬੁੰਗਾ ‘ਤੇ ਕਬਜ਼ੇ ਨੂੰ ਲੈ ਕੇ ਅੱਜ ਨਿਹੰਗ ਜਥੇਬੰਦੀਆਂ ਦੇ ਦੋ ਧਿਰ ਆਪਸ ਵਿੱਚ ਉਲਝਣ ਦੀ ਖ਼ਬਰ ਹੈ, ਜਿਸ ਵਿੱਚ ਦੋ ਨਿਹੰਗ ਜ਼ਖਮੀ ਹੋ ਗਏ . ਜਿਨਾਂ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
Police के हाथ लगी बड़ी सफलता, भारी मात्रा में नशीली गोलियों सहित 2 महिलाएं गिरफ्तार
ਨਿਹੰਗਾਂ ਦੇ ਟਕਰਾਵ ਦੀ ਖਬਰ ਮਿਲਦੇ ਹੀ ਮੌਕੇ ‘ਤੇ ਸੁਲਤਾਨਪੁਰ ਲੋਧੀ ਦੇ ਐਸਡੀਐਮ ਜਸਪ੍ਰੀਤ ਸਿੰਘ, ਐਸਪੀ ਹੈਡਕੁਾਰਟਰ ਤੇਜ਼ ਵੀਰ ਸਿੰਘ ਹੁੰਡਲ, ਡੀਐਸਪੀ ਬਬਨਦੀਪ ਸਿੰਘ ਸਮੇਤ 200 ਦੇ ਕਰੀਬ ਪੁਲਿਸ ਮੁਲਾਜ਼ਮ ਪਹੁੰਚੇ ਅਤੇ ਪੂਰਾ ਏਰੀਆ ਸੀਲ ਕਰਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ।
बस स्टैंड पर बस ड्राइवर और कंडक्टर ने ASI से की मारपीटं
ਜਖਮੀ ਹੋਏ ਨਿਹੰਗਾਂ ਅਤੇ ਮੌਕੇ ‘ਤੇ ਮੌਜੂਦ ਨਿਹੰਗਾਂ ਤੋਂ ਮੁੱਢਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਗੁਰਦੁਆਰਾ ਅਕਾਲ ਬੁੰਗਾ ਵਿਖੇ ਮੰਗਲਵਾਰ ਸਵੇਰੇ ਨਿਰਵੈਰ ਸਿੰਘ ਅਤੇ ਜਗਜੀਤ ਸਿੰਘ ਆਪਣੇ ਸੇਵਾਦਾਰਾਂ ਦੇ ਨਾਲ ਮੌਜੂਦ ਸਨ ਕਿ ਸਵੇਰੇ ਸਾਡੇ 8 ਵਜੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚਲਦਾ ਵਹੀਰ ਚੱਕਰਵਰਤੀ ਪੰਜਾਬ ਦੇ ਪ੍ਰਮੁੱਖ ਮਾਨ ਸਿੰਘ ਆਪਣੇ ਤਕਰੀਬਨ 15-20 ਸਾਥੀਆਂ ਨਾਲ ਗੁਰਦੁਆਰੇ ਪਹੁੰਚੇ ਅਤੇ ਗੁਰਦੁਆਰਾ ਵਿੱਚ ਮੌਜੂਦ ਨਿਹੰਗਾਂ ਨੂੰ ਬੰਧਕ ਬਣਾ ਕੇ ਕੁੱਟਣਾ ਸ਼ੁਰੂ ਕਰ ਦਿੱਤਾ।
25 November को नगर कीर्तन के मार्ग पर पड़ने वाली सभी शराब-मीट की दुकानें रहेंगी बंद, DC ने जारी किए आदेश
ਉਹ ਗੁਰਦੁਆਰਾ ਉੱਤੇ ਕਬਜ਼ਾ ਕਰਨਾ ਚਾਹੁੰਦੇ ਸਨ. ਜਖਮੀ ਨਿਹੰਗਾਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਉਹ ਇਸ ਗੁਰਦੁਆਰੇ ਦੀ ਸੇਵਾ ਨਿਭਾ ਰਹੇ ਹਨ ਪਰ ਬਾਰ ਬਾਰ ਕੁਝ ਸ਼ਰਾਰਤੀ ਤਤਵ ਉਹਨਾਂ ਨੂੰ ਗੁਰਦੁਆਰੇ ‘ਚੋਂ ਕੱਢਣਾ ਚਾਹੁੰਦੇ ਹਨ।
ਦੂਜੇ ਪਾਸੇ ਗੁਰਦੁਆਰਾ ਅਕਾਲ ਬੁੰਗਾ ਵਿਖੇ ਆਪਣੇ ਸੋ ਦੇ ਕਰੀਬ ਸਾਥੀਆਂ ਨਾਲ ਪਹੁੰਚੇ ਮਾਨ ਸਿੰਘ ਨੇ ਕਿਹਾ ਕਿ ਉਹ ਸੁਲਤਾਨਪੁਰ ਲੋਧੀ ਵਿਖੇ ਹੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਣਗੇ. ਉਹਨਾਂ ਨੇ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜੋ ਸੰਗਤ ਨੇ ਉਹਨਾਂ ਦੀ ਸੇਵਾ ਲਗਾਈ ਹੈ , ਉਹ ਆਪਣੀ ਸੇਵਾ ਨਿਭਾ ਰਹੇ ਹਨ।
बस स्टैंड पर बसें निकालने को लेकर कर्मियों में हुई खूनी झड़प, तेजधार हथियारों से एक का अंगूठा कटा
ਦੂਜੇ ਪਾਸੇ ਨਿਹੰਗਾਂ ਵਿਚਾਲੇ ਹੋਏ ਟਕਰਾਵ ਕਾਰਨ ਸੰਗਤ ਵਿੱਚ ਰੋਸ਼ ਅਤੇ ਦਹਿਸ਼ਤ ਵੇਖੀ ਜਾ ਰਹੀ ਹੈ. ਅਜਿਹਾ ਅੰਦੇਸ਼ਾ ਲਗਾਇਆ ਜਾ ਰਿਹਾ ਹੈ ਕਿ ਮੁੜ ਕਿਤੇ ਦੋਵਾਂ ਧੀਰਾਂ ਵਿੱਚ ਟਕਰਾ ਵਾਲੀ ਹਾਲਤ ਨਾ ਬਣ ਜਾਏ. ਇਸ ਲਈ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਸਾਰੇ ਏਰੀਏ ਨੂੰ ਜਾਂਚ ਅਧੀਨ ਰੱਖਿਆ ਹੋਇਆ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.