Jalandhar kisan union News: ਅਰਵਿੰਦ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ਵੱਲੋਂ ਬੀਤੇ ਦਿਨ ਕੇਜਰੀਵਾਲ ਦੇ ਘਰ ਹੀ ਰਾਜਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਨਾਲ ਕੁੱਟਮਾਰ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ।
ਮਾਮਲੇ ਵਿੱਚ ਖੁਦ MP ਸੰਜੇ ਸਿੰਘ ਨੇ ਮੰਨਿਆ ਕਿ ਸਵਾਤੀ ਮਾਲੀਵਾਲ ਦੇ ਨਾਲ ਕੇਜਰੀਵਾਲ ਦੇ ਪੀਏ ਨੇ ਬਦਤਮੀਜ਼ੀ ਕੀਤੀ ਹੈ। ਉਹਨਾਂ ਕਿਹਾ ਸੀ ਇਸ ਮਾਮਲੇ ਵਿੱਚ ਵੈਭਵ ਕੁਮਾਰ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।ਪਰ ਕਾਰਵਾਈ ਤਾਂ ਉਸ ਦੇ ਖਿਲਾਫ ਕੀ ਹੋਣੀ ਸੀ ਸਗੋਂ ਕੇਜਰੀਵਾਲ ਆਪਣੇ ਨਾਲ ਸਿਆਸੀ ਫੰਕਸ਼ਨਾਂ ਵਿੱਚ ਵੈਭਵ ਕੁਮਾਰ ਨੂੰ ਨਾਲ ਹੀ ਤੋਰੀ ਫਿਰਦੇ ਹਨ।
ਇਸ ਮਾਮਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਕੇਜਰੀਵਾਲ ਨੂੰ ਘੇਰਦਿਆਂ ਕਿਹਾ ਹੈ ਕਿ ਕੇਜਰੀਵਾਲ ਜੋ ਔਰਤਾਂ ਦੇ ਸਨਮਾਨ ਦੀਆਂ ਗੱਲਾਂ ਕਰਦੇ ਹਨ, ਉਹ ਸਾਰੀਆਂ ਝੂਠੀਆਂ ਸਾਬਿਤ ਹੋ ਰਹੀਆਂ ਹਨ।
ਬਾਈ ਨਛੱਤਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਜੋ ਆਪਣੇ PA ਤੋਂ ਰਾਜ ਸਭਾ ਸਾਂਸਦ ਸਵਾਤੀ ਮਾਲੀਵਾਲ ਦੀ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਉਸ ਨੂੰ ਨਿਆ ਨਹੀਂ ਦਵਾ ਸਕੇ, ਉਸਨੇ ਪੰਜਾਬ ਅਤੇ ਦੇਸ਼ ਦੀਆਂ ਹੋਰ ਧੀਆਂ ਭੈਣਾਂ ਦੀ ਇੱਜਤ ਕੀ ਬਚਾਉਣੀ ਹੈ।
ਬਾਈ ਜੀ ਨੇ ਆਖਿਆ ਕਿ ਕੇਜਰੀਵਾਲ ਦੀ ਇਸ ਹਰਕਤ ਤੋਂ ਪੰਜਾਬੀਆਂ ਅਤੇ ਦੇਸ਼ ਭਰ ਦੀਆਂ ਧੀਆਂ ਭੈਣਾਂ ਦੇ ਰਾਖਿਆਂ ਦੇ ਹਿਰਦੇ ਬਲੂੰਧਰੇ ਗਏ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਜਦ ਵੀ ਪੰਜਾਬ ਵਿੱਚ ਆਉਣਗੇ, ਉਹਨਾਂ ਨੂੰ ਕਾਲੇ ਝੰਡੇ ਦਿਖਾਏ ਜਾਣਗੇ ਅਤੇ ਉਦੋਂ ਤੱਕ ਉਹਨਾਂ ਦਾ ਘਿਰਾਓ ਜਾਰੀ ਰਹੇਗਾ,ਜਦੋਂ ਤੱਕ Swati Maliwal ਦੇ ਹੱਕ ਵਿੱਚ ਫੈਸਲਾ ਕਰਦੇ ਹੋਏ ਵੈਭਵ ਕੁਮਾਰ ਨੂੰ ਆਪਣੀ ਟੀਮ ਵਿੱਚੋਂ ਬਾਹਰ ਨਹੀਂ ਕੱਢਦੇ ਤੇ ਉਸ ਦੇ ਖਿਲਾਫ FIR ਦਰਜ ਨਹੀਂ ਕਰਵਾਉਂਦੇ।
ਇਸ ਮੌਕੇ ਭੁਪਿੰਦਰ ਭਿੰਦਾ, ਇੰਦਰਪਾਲ ਸਿੰਘ ਸ਼ੈਰੀ ਬਹਿਲ ਜਲੰਧਰ, ਅਜੀਤ ਸਿੰਘ ਬੁਲੰਦ ਮੀਡਿਆ ਇੰਚਾਰਜ ਦੋਆਬਾ, ਮਨਦੀਪ ਸਿੰਘ ਬੱਲੂ, ਦਿਲਬਾਗ ਸਿੰਘ, ਸੰਨੀ ਬਾਬਾ ਵਾਈਸ ਪ੍ਰਧਾਨ, ਕਾਲੀ ਰੰਧਾਵਾ, ਮੰਗਾ ਰੰਧਾਵਾ, ਮੱਲ੍ਹੀ, ਬੱਲੀ, ਕੁਲਦੀਪ ਸਿੰਘ ਬਿਜਲੀ ਨੰਗਲ, ਸੁਖਬੀਰ ਸਿੰਘ ਲਾਲੀ,ਹਰਭਜਨ ਸਿੰਘ ਮੰਡੇਰ, ਗੱਗੀ ਭੱਟੀ, ਮੰਗੀ ਬਿਜਲੀ ਨੰਗਲ, ਲਵ ਕੋਕਲਪੁਰ, ਜੱਸ ਗਡਾਨਾ, ਹਰਜੀਤ ਸਿੰਘ ਕਪੂਰਥਲਾ, ਅਮਨਦੀਪ ਸਿੰਘ ਬਰਸਾਲ ਵੀ ਮੌਜੂਦ ਸਨ।
kejriwal-could-not-give-justice-to-his-rajya-sabha-member-swati-maliwal-he-saved-the-honor-of-the-countrys-sisters-bai-nachhatar-singh-bku-krantikari-kejriwal-bhagwant-mann-kisan-morcha-andolan-sw
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.