Kisan andolan News: ਸੰਭੂ ਤੇ ਖਨੋਰੀ ਮੋਰਚੇ ਨੂੰ ਤਕੜਾ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ (BKU Krantikari) ਦੀ ਮੀਟਿੰਗ ਦੁਆਬਾ ਜੋਨ ਦੇ ਪ੍ਰਧਾਨ ਬਾਈ ਨਛੱਤਰ ਸਿੰਘ ਦੀ ਅਗਵਾਈ ਵਿੱਚ ਪਿੰਡ ਬਰਸਾਲ ਜਿਲਾ ਜਲੰਧਰ ਵਿਖੇ ਹੋਈ ਜਿਸ ਵਿੱਚ ਅਮਨਦੀਪ ਸਿੰਘ ਨੂੰ Nakider ਜੋਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਮੋਕੇ ਤੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਦੋਆਬਾ ਜ਼ੋਨ ਦੇ ਪ੍ਰਧਾਨ ਨੇ ਆਖਿਆ ਕਿ msp ਦੀ ਲੜਾਈ ਇਕੱਲੇ ਕਿਸਾਨਾਂ ਦੀ ਨਹੀ ਸਗੋ ਸਮੂਹ ਲੋਕਾਂ ਦੀ ਲੜਾਈ ਹੈ ਇਸ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ। ਜਿਹੜੀਆਂ ਪਾਰਟੀਆਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਨਜਰ ਅੰਦਾਜ ਕੀਤਾ ਹੈ ਲੋਕ ਉਨ੍ਹਾਂ ਨੂੰ ਚੋਣਾਂ ਵਿੱਚ ਜਰੂਰ ਸਬਕ ਸਿਖਾਉਣਗੇ ਤੇ ਪਿੰਡਾਂ ਸ਼ਹਿਰਾਂ ਵਿੱਚ ਉਨ੍ਹਾਂ ਨੂੰ ਸਵਾਲ ਕਰਨਗੇ।
ਜਥੇਬੰਦੀ ਦੇ Doaba ਦੇ ਮੁੱਖ ਆਗੂ ਨਛੱਤਰ ਸਿੰਘ ਬਿਜਲੀ ਨੰਗਲ ਨੇ ਆਖਿਆ ਕਿ ਮੋਰਚੇ ਵੱਲੋ 22 ਮਈ ਨੂੰ ਸੰਭੂ ਤੇ ਖਨੋਰੀ ਵਿਖੇ ਵੱਡੇ ਇਕੱਠ ਕਰਨ ਦਾ ਸੱਦਾ ਦਿੱਤਾ ਗਿਆ ਹੈ ਜਿਸ ਵਿੱਚ ਦੋਆਬੇ ਤੋ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ, ਮਜਦੂਰ, ਤੇ ਦੁਕਾਨਦਾਰ ਸਾਮਲ ਹੋਣਗੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਬਾਜੀ ਤੋ ਉਪਰ ਉਠ ਕੇ ਮੋਰਚੇ ਨੂੰ ਤਕੜਾ ਕਰਨ। ਇਸ ਮੌਕੇ ਤੇ ਨਵ ਨਿਜੁਕਤ ਨਕੋਦਰ ਇਕਾਈ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਜੱਥੇਬੰਦੀ ਪ੍ਰਤੀ ਵਫਾਦਾਰ ਰਹਿ ਕੇ ਕੰਮ ਕਰਨਗੇ ਅਤੇ ਇਕਾਈ ਨੂੰ ਪਿੰਡਾਂ ਵਿੱਚ ਮਜਬੂਤ ਕਰਨਗੇ।
ਇਸ ਮੌਕੇ ਤੇ ਬਾਈ ਨਛੱਤਰ ਸਿੰਘ ਪ੍ਰਧਾਨ ਦੋਆਬਾ, ਇੰਦਰਪਾਲ ਸਿੰਘ ਸ਼ੈਰੀ ਬਹਿਲ ਜਿਲਾ ਪ੍ਰਧਾਨ ਜਲੰਧਰ ਸ਼ਹਿਰੀ ਇਕਾਈ, ਧਰਮਿੰਦਰ ਸਿੰਘ ਭਿੰਦਾ ਮੀਤ ਪ੍ਰਧਾਨ ਦੋਆਬਾ, ਭੁਪਿੰਦਰ ਸਿੰਘ ਬੋਬੀ ਅਡਵਾਈਜ਼ਰ ਦੋਆਬਾ, ਮਨਪ੍ਰੀਤ ਸਿੰਘ ਮੰਨਾ ਜਨਰਲ ਸਕੱਤਰ ਦੋਆਬਾ, ਸੁਖਵੀਰ ਸਿੰਘ ਪ੍ਰਧਾਨ ਆਦਮਪੁਰ ਜੋਨ, ਗੁਰਬਾਜਜੀਤ ਸਿੰਘ ਮੀਤ ਪ੍ਰਧਾਨ ਆਦਮਪੁਰ ਜੋਨ, ਰਣਵੀਰ ਸਿੰਘ ਜਰਨਲ ਸਕੱਤਰ ਆਦਮਪੁਰ ਜੋਨ, ਪ੍ਰਭਸਿਮਰਨਪਾਲ ਸਿੰਘ ਪ੍ਰੈਸ ਸਕੱਤਰ ਆਦਮਪੁਰ ਜੋਨ, ਪ੍ਰਭਜੋਤ ਸਿੰਘ ਖਜਾਨਚੀ ਆਦਮਪੁਰ ਜੋਨ, ਅਜੀਤ ਸਿੰਘ ਬੁਲੰਦ ਸੋਸ਼ਲ ਮੀਡੀਆ ਇੰਚਾਰਜ ਦੋਆਬਾ, ਅੱਛਰ ਸਿੰਘ ਗਡਾਣਾ, ਕੁਲਦੀਪ ਬਿਜਲੀ ਨੰਗਲ, ਰਵੀ ਲੋਹਗੜ ਅੰਮ੍ਰਿਤ ਰਈਆ, ਜਸਕਰਨ ਸਿੰਘ ਬੁੱਟਰ, ਦੀਪ ਰੰਧਾਵਾ, ਸੁੱਖ ਰੰਧਾਵਾ, ਗੁਰਮੁਖ ਸਿੰਘ, ਦੀਪ ਸਿੰਘ, ਸਾਭਾ ਕੰਗ, ਵਿਕਰਮ ਬੱਲ, ਹਰਦੀਪ ਸੰਧੂ, ਹਰਕੀਰਤ ਸੰਧੂ, ਰਮਨਦੀਪ ਰੰਧਾਵਾ, ਪ੍ਰਿਤਪਾਲ ਹੁੰਦਲ, ਮਨਵੀਰ ਸਿੰਘ, ਧਰਮਿੰਦਰ ਸਿੰਘ, ਹਰਪ੍ਰੀਤ ਸਿੰਘ, ਆਦਿ ਹਾਜ਼ਰ ਸਨ।
Kisan Andolan News: Important meeting of BKU revolutionaries held to strengthen the ongoing farmers movement at Shambhu and Khanauri border.
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.