Kangna Ranaut slap case: ਹਿਮਾਚਲ ਪ੍ਰਦੇਸ਼ ਦੇ ਮੰਡੀ ਖੇਤਰ ਤੋਂ ਭਾਜਪਾ ਵੱਲੋਂ ਚੁਣੀ ਗਈ ਸਾਂਸਦ ਅਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਨੌਤ ਵੱਲੋਂ ਲਗਾਤਾਰ ਕਿਸਾਨਾਂ ਖਿਲਾਫ ਕੀਤੇ ਜਾ ਰਹੇ ਦੁਸ਼ਪ੍ਰਚਾਰ ਤੋਂ ਨਾਰਾਜ਼ ਇਕ ਕੇਂਦਰੀ ਪੁਲਿਸ ਬਲ ਦੀ ਮੁਲਾਜ਼ਮ ਕੁਲਵਿੰਦਰ ਕੌਰ ਵੱਲੋਂ ਬੀਤੇ ਦਿਨ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਨੌਤ ਨੂੰ ਚਪੇੜ ਮਾਰੀ ਗਈ ਸੀ।
ਜਿਸ ਤੋਂ ਬਾਅਦ ਬੇਸ਼ੱਕ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ। ਪਰ ਦੂਜੇ ਪਾਸੇ ਪੰਜਾਬੀਆਂ ਵਿੱਚ ਇਸ ਗੱਲ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ ਕਿ ਕਿਸੇ ਨੇ ਤਾਂ ਕੰਗਨਾ ਰਨੌਤ ਨੂੰ ਕਿਸਾਨਾਂ ਖਿਲਾਫ ਦਿੱਤੇ ਜਾ ਰਹੇ ਗਲਤ ਬਿਆਨਾਂ ਦੀ ਸਜ਼ਾ ਦਿੱਤੀ ਹੈ।
ਕੁਲਵਿੰਦਰ ਕੌਰ ਦੀ ਇਸ ਬਹਾਦਰੀ ਤੋਂ ਖੁਸ਼ ਹੋ ਕੇ ਅਜੇ ਤੱਕ ਵੱਖ ਵੱਖ ਆਗੂਆਂ ਵੱਲੋਂ ਕੁਲਵਿੰਦਰ ਕੌਰ ਨੂੰ ਇਕ ਲੱਖ, ਫਿਰ 5 ਲੱਖ ਰੁਪਏ ਇਨਾਮ ਘੋਸ਼ਿਤ ਕੀਤਾ ਜਾ ਚੁੱਕਾ ਹੈ।
ਇਸ ਤੋਂ ਅੱਗੇ ਵੱਧਦੇ ਹੋਏ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਲਵਿੰਦਰ ਕੌਰ ਵੱਲੋਂ ਕੰਗਨਾ ਰਨੌਤ ਨੂੰ ਮਾਰੀ ਗਈ ਚਪੇੜ ਅਸਲ ਵਿੱਚ ਉਹਨਾਂ ਸਾਰਿਆਂ ਤਾਕਤਾਂ ਦੇ ਮੂੰਹ ‘ਤੇ ਚਪੇੜ ਹੈ, ਜੋ ਪੰਜਾਬ ਹਰਿਆਣਾ ਅਤੇ ਦੇਸ਼ ਭਰ ਦੇ ਕਿਸਾਨਾਂ ਨੂੰ ਉਗਰਵਾਦੀ, ਵੱਖਵਾਦੀ ਅਤੇ ਵਿਕਾਊ ਆਖਦੀਆਂ ਹਨ।
ਕੁਲਵਿੰਦਰ ਕੌਰ ਵੱਲੋਂ ਕੰਗਨਾ ਦੇ ਮੂੰਹ ‘ਤੇ ਮਾਰੀ ਗਈ ਚਪੇੜ ਸਾਬਤ ਕਰਦੀ ਹੈ ਕਿ ਟਕੇ ਟਕੇ ‘ਤੇ ਕੌਣ ਵਿਕਦਾ ਹੈ ਅਤੇ ਕਿਸ ਦੀ ਕਿੰਨੀ ਇੱਜਤ ਆਮ ਲੋਕਾਂ ਦੀ ਨਜ਼ਰ ਵਿੱਚ ਹੈ।ਬਾਈ ਨਛੱਤਰ ਸਿੰਘ ਨੇ ਕਿਹਾ ਕਿ ਜਲਦੀ ਹੀ ਅਸੀਂ ਕੁਲਵਿੰਦਰ ਕੌਰ ਨੂੰ ਜਲੰਧਰ ਬੁਲਾ ਕੇ ਉਸਦਾ ਸਨਮਾਨ ਕਰਾਂਗੇ ਅਤੇ 51000 ਰੁ. ਇਨਾਮ ਵੀ ਉਸਨੂੰ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਕੁਲਵਿੰਦਰ ਕੌਰ ਦੇ ਪਰਿਵਾਰ ਵਾਲੇ ਜੇਕਰ ਕਿਸੇ ਵੀ ਤਰੀਕੇ ਦੀ ਲੀਗਲ ਮਦਦ ਚਾਹੁੰਦੇ ਹਨ ਤਾਂ ਉਹ ਵੀ ਮੁਹਈਆ ਕਰਾਈ ਜਾਏਗੀ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.