Loksabha Elections Mohinder Singh KP Akali Dal News: ਲੋਕ ਸਭਾ ਚੋਣਾਂ ਦਾ ਪ੍ਰਚਾਰ ਸਾਰੀਆਂ ਪਾਰਟੀਆਂ ਵੱਲੋਂ ਖੂਬ ਮਿਹਨਤ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਬੇਸ਼ੱਕ ਉਪਰੇ ਪੱਧਰ ਤੋਂ ਵੇਖਣ ਵਿੱਚ ਇੰਝ ਲੱਗਦਾ ਹੈ ਕਿ Jalandhar ਵਿੱਚ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਵਿੱਚ ਮੁੱਖ ਮੁਕਾਬਲਾ ਹੈ।
ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਮੀਟਿੰਗਾਂ ‘ਤੇ ਨਜ਼ਰ ਮਾਰੀ ਜਾਵੇ ਤਾਂ ਹੈਰਾਨੀਜਨਕ ਤਥ ਵੇਖਣ ਨੂੰ ਮਿਲਦੇ ਹਨ। ਸ਼੍ਰੋਮਣੀ ਅਕਾਲੀ ਦਲ ਦੀਆਂ ਮੀਟਿੰਗਾਂ ਕਾਫੀ ਭਰਵੀਆਂ ਅਤੇ ਸਫਲ ਵੇਖੀਆਂ ਜਾ ਰਹੀਆਂ ਹਨ। ਮਹਿੰਦਰ ਸਿੰਘ ਕੇਪੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਤੋਂ ਉਮੀਦਵਾਰ ਹਨ, ਉਹ ਆਪਣੀਆਂ ਸਾਰੀਆਂ ਮੀਟਿੰਗਾਂ ਅਤੇ ਰੈਲੀਆਂ ਵਿੱਚ ਅਕਾਲੀ ਦਲ ਦੇ 10 ਸਾਲਾਂ ਦੇ ਰਾਜ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।
ਲੋਕ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਵਿਕਾਸ ਕਾਰਜਾਂ ਨੂੰ ਵੇਖ ਕੇ ਆਪਣਾ ਮਨ ਸ਼੍ਰੋਮਣੀ ਅਕਾਲੀ ਦਲ ਵੱਲ ਝੁਕਾ ਰਹੇ ਹਨ। ਅਜਿਹੇ ਵਿੱਚ ਸਿਆਸੀ ਮਾਹਰ ਮੰਨਦੇ ਹਨ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹਿਰੀ ਵਰਗ ਦੇ ਵਪਾਰੀਆਂ ਅਤੇ ਪਿੰਡਾਂ ਦੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਾਥ ਮਿਲ ਗਿਆ ਤਾਂ ਕੋਈ ਹੈਰਾਨੀਜਨਕ ਬਦਲਾਅ ਸਾਹਮਣੇ ਆ ਸਕਦਾ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿੰਨਾ ਪੰਜਾਬ ਦਾ ਵਿਕਾਸ ਕੀਤਾ। ਉਨ੍ਹਾਂ ਨਾ ਕਦੇ ਕਾਂਗਰਸ ਕਰ ਸਕੀ, ਨਾ ਆਮ ਆਦਮੀ ਪਾਰਟੀ ਕਰ ਸਕੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਾਦਲ ਸਾਹਿਬ ਦੇ 10 ਸਾਲਾਂ ਦੇ ਰਾਜ ਨੂੰ ਧਿਆਨ ਵਿੱਚ ਰੱਖ ਕੇ ਵੋਟਾਂ ਪਾਣ ਤਾਂ ਕਿ ਉਹਨਾਂ ਨੂੰ ਆਪਣੀ ਵੋਟ ਪਾਉਣ ‘ਤੇ ਪਛਤਾਵਾ ਨਾ ਹੋਵੇ। ਉਹਨਾਂ ਕਿਹਾ ਕਿ ਜੇ ਉਹ ਸੰਸਦ ਵਿੱਚ ਪਹੁੰਚਦੇ ਹਨ ਤਾਂ ਜਲੰਧਰ ਲਈ ਕਈ ਵੱਡੇ ਪ੍ਰੋਜੈਕਟ ਲੈ ਕੇ ਆਉਣਗੇ ਤੇ ਜਲੰਧਰ ਦਾ ਚੌਮੁਖੀ ਵਿਕਾਸ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇਕਬਾਲ ਸਿੰਘ ਢੀਡਸਾ, ਚਰਨਜੀਤ ਸਿੰਘ ਲਾਲੀ, ਬਲਬੀਰ ਸਿੰਘ ਚੌਹਾਨ, ਨਰਿੰਦਰ ਸਿੰਘ ਸੱਗੂ, ਹਰਜਾਪ ਸਿੰਘ ਸੰਘਾ, ਸਰਬਜੀਤ ਸਿੰਘ ਪਨੇਸਰ, ਰਾਜਬੀਰ ਸਿੰਘ ਸ਼ੰਟੀ, ਚਰਨਜੀਤ ਸਿੰਘ ਮਿੰਟਾ, ਹਰਜਿੰਦਰ ਸਿੰਘ ਉਬਰਾਏ, ਗੁਰਬਚਨ ਸਿੰਘ ਕਥੂਰੀਆ, ਪਰਵਿੰਦਰ ਸਿੰਘ ਰਾਜਾ, ਅੰਮ੍ਰਿਤਵੀਰ ਸਿੰਘ, ਪਲਵਿੰਦਰ ਸਿੰਘ ਭਾਟੀਆ, ਮੋਹਨ ਸਿੰਘ ਕਥੂਰੀਆ, ਜੌਨੀ ਚੌਹਾਨ, ਗੁਰਮੀਤ ਸਿੰਘ ਚਾਚਾ ਚਪੇੜਾਂ ਵਾਲਾ, ਸੁਖਦੇਵ ਸਿੰਘ ਗਾਂਧੀ, ਗੁਰਬਖਸ਼ ਜੁਨੇਜਾ, ਤਜਿੰਦਰ ਪਾਲ ਸਿੰਘ ਚੁੱਗ, ਸਰਬਜੀਤ ਸਿੰਘ ਪਨੇਸਰ, ਸੁਭਾਸ਼ ਸੋਧੀ, ਲਵਲੀਨ, ਚਿਰਾਗ, ਗੁਰਜੀਤ ਸਿੰਘ ਮਰਵਾਹਾ, ਸੁਰਜੀਤ ਸਿੰਘ ਸਸਤਾ ਆਇਰਨ, ਗੁਰਪ੍ਰੀਤ ਸਿੰਘ ਤਲਵਾੜ, ਅਮਰਜੀਤ ਸਿੰਘ ਬਜਾਜ, ਵਰਿੰਦਰਪਾਲ ਸਿੰਘ, ਡਾਕਟਰ ਮਨਦੀਪ ਸਿੰਘ, ਸਤਿੰਦਰ ਪੀਤਾ,ਦਿਲਜੀਤ ਸਿੰਘ ਮਹਿੰਗੀ ਗੁਰਦੀਪ ਸਿੰਘ ਰਾਵੀ ਤੇ ਸੋਨੂੰ ਵੀ ਮੌਜੂਦ ਸਨ।
Loksabha Elections News: Akali Dal’s meetings are being held in Jalandhar, people should vote keeping in mind the development work of Shiromani Akali Dal: KP
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.