Loksabha elections News: Punjab ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚਰਚਾ ਹੈ ਕਿ ਜਲੰਧਰ ਸਮੇਤ ਪੰਜਾਬ ਦੀ ਕਈ ਉਮੀਦਵਾਰਾਂ ਨੇ ਪੰਡਤਾਂ ਕੋਲੋਂ ਸਾਹਾ ਕਢਾ ਕੇ ਅਕਸ਼ੇ ਤ੍ਰਿਤਿਆ ਦਾ ਖਾਸ ਦਿਨ ਆਪਣੇ ਨਾਮਜਦਗੀ ਪੱਤਰ ਭਰਨ ਲਈ ਚੁਣਿਆ।
ਜਿਸ ਦੇ ਤਹਿਤ ਅੱਜ ਸਭ ਤੋਂ ਪਹਿਲਾਂ BSP ਦੇ ਉਮੀਦਵਾਰ ਬਲਵਿੰਦਰ ਕੁਮਾਰ ਨੇ ਆਪਣੇ ਨਾਮਜਦਗੀ ਪੱਤਰ ਭਰੇ। ਉਸ ਤੋਂ ਬਾਅਦ BJP ਆਗੂ ਸੁਸ਼ੀਲ ਕੁਮਾਰ Rinku ਨੇ ਰੋਡ ਸ਼ੋ ਰਾਹੀਂ ਪਹੁੰਚ ਕੇ ਆਪਣੇ ਨਾਮਜਦਗੀ ਪੱਤਰ ਭਰੇ।
ਉਹਨਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਅਤੇ ਫਿਰ Congress ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ। ਚਰਚਾ ਹੈ ਕਿ ਇਹਨਾਂ ਤੋਂ ਇਲਾਵਾ ਵੀ ਸੂਬੇ ਦੇ ਹੋਰ ਕਈ ਵੱਡੇ ਆਗੂਆਂ ਨੇ ਅੱਜ ਦਾ ਖਾਸ ਦਿਨ ਪੰਡਤਾਂ ਦੀ ਸਲਾਹ ਨਾਲ ਚੁਣਿਆ ਅਤੇ ਅੱਜ ਦੇ ਦਿਨ ਨਾਮਜਦਗੀ ਪੱਤਰ ਦਾਖਲ ਕਰਵਾਏ ਹਨ।
Loksabha Elections News: The stalwarts of Jalandhar arrived to file nominations after braving the pundits? Chose the special day of Aksha Tritiya to fill the papers?
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.