Loksabha elections News: ਜਦੋਂ ਕਿਸੇ ਸਿਆਸੀ ਪਾਰਟੀ ਦਾ ਵੱਡਾ ਲੀਡਰ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਕਿਸੇ ਦੂਸਰੀ ਪਾਰਟੀ ਵਿੱਚ ਸ਼ਿਫਟ ਹੁੰਦਾ ਹੈ ਤਾਂ ਉਹ ਆਪਣੇ ਨਾਲ ਆਪਣੇ ਕਈ ਵਫਾਦਾਰ ਵਰਕਰ ਵੀ ਨਾਲ ਹੀ ਸ਼ਿਫਟ ਕਰ ਲੈਂਦਾ ਹੈ।
ਇਸ ਸਮੇਂ ਜਲੰਧਰ ਵਿੱਚ Shiromani Akali Dal ਲਈ ਇੱਕ ਵੱਡੀ tension ਇਹ ਬਣ ਚੁੱਕੀ ਹੈ ਕਿ ਉਹਨਾਂ ਦੇ ਕਿਸੇ ਸਮੇਂ ਦੇ ਦਿੱਗਜ ਆਗੂ Pawan Kumar Tinu ਆਮ ਆਦਮੀ ਪਾਰਟੀ AAP ਜੁਆਇਨ ਤਾਂ ਕਰ ਗਏ ਹਨ, ਪਰ ਉਹ ਸਿਰਫ ਆਪਣੇ ਚੁਨਿੰਦਾ ਵਰਕਰ ਹੀ ਨਾਲ ਨਹੀਂ ਲੈ ਕੇ ਗਏ। ਬਲਕਿ ਆਏ ਦਿਨ ਜਲੰਧਰ ਦੇ ਕਿਸੇ ਨਾ ਕਿਸੇ ਗਲੀ ਮੁਹੱਲੇ ਤੋਂ ਦਰਜਨਾਂ ਹੋਰ ਅਕਾਲੀ ਦਲ ਦੇ ਵਰਕਰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾ ਰਹੇ ਹਨ।
ਅਜਿਹਾ ਹੀ ਅੱਜ kalia colony ਫੇਸ ਦੋ ਵਿਚ ਵੇਖਣ ਨੂੰ ਮਿਲਿਆ। ਜਿੱਥੇ ਪਵਨ ਕੁਮਾਰ ਟੀਨੂ ਦੀ ਇੱਕ ਸਿਆਸੀ ਮੀਟਿੰਗ ਦੌਰਾਨ ਦਰਜਨਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਅਕਾਲੀ ਦਲ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ aam aadmi party ਨੂੰ ਦਾ ਝਾੜੂ ਫੜ ਲਿਆ।
ਦੱਸ ਦੇਈਏ ਇਨਾ ਹੀ ਅਕਾਲੀ ਵਰਕਰਾਂ ਨੇ ਪਿਛਲੇ ਲੋਕ ਸਭਾ ਚੋਣਾਂ ਵਿੱਚ ਨੌ ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਭਰਵੀਂ ਮੀਟਿੰਗ ਕਰਵਾਈ ਸੀ ਅਤੇ ਡਾ. ਸੁਖਵਿੰਦਰ ਸੁੱਖੀ ਦੇ ਹੱਕ ਵਿੱਚ ਪ੍ਰਚਾਰ ਵੀ ਕੀਤਾ ਸੀ। ਚਾਹੇ ਇਹਨਾਂ ਦੀ ਸਪੋਰਟ ਡਾਕਟਰ ਸੁਖੀ ਨੂੰ ਜਿਤਾ ਨਹੀਂ ਸਕੀ ਸੀ ਪਰ ਅੱਜ ਇਹ ਸਾਰੇ ਵਰਕਰ ਪਵਨ ਕੁਮਾਰ ਦੀ ਰਹਿਨੁਮਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।
ਉਧਰ ਦੂਜੇ ਪਾਸੇ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਸਹੀ ਤਰੀਕੇ ਨਾਲ ਵੱਖ ਵੱਖ ਹਲਕਿਆਂ ਵਿੱਚ ਆਪਣੇ ਦਫਤਰ ਖੋਲ ਸਕਿਆ ਹੈ ਅਤੇ ਨਾ ਹੀ ਅਜੇ ਤੱਕ media ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਹੀ ਤਰੀਕੇ ਨਾਲ ਟਾਈਅਪ ਹੋ ਸਕਿਆ ਹੈ। ਇੰਨਾ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੀਆਂ ਰੋਜ਼ ਦੀਆਂ ਗਤੀਵਿਧੀਆਂ ਦੀਆਂ ਖਬਰਾਂ ਤੱਕ ਮੀਡੀਆ ਤੱਕ ਨਹੀਂ ਪਹੁੰਚ ਪਾ ਰਹੀਆਂ।
ਸੋਸ਼ਲ ਮੀਡੀਆ ਵਰਗ ਦੀ ਮੰਨੀਏ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਕਾਫੀ ਪਛੜਿਆ ਨਜ਼ਰ ਆ ਰਿਹਾ ਹੈ। ਇਥੋਂ ਤੱਕ ਕਿ BSP ਦੇ Balwinder kumar ਸ਼੍ਰੋਮਣੀ ਅਕਾਲੀ ਦਲ ਤੋਂ ਕਿਤੇ ਅੱਗੇ ਦਿਖਾਈ ਦੇ ਰਹੇ ਹਨ।
ਸਿਆਸੀ ਮਾਹਰ ਮੰਨਦੇ ਹਨ ਕਿ ਬਲਵਿੰਦਰ ਕੁਮਾਰ ਜੋ ਕਿ ਬਸਪਾ ਤੋਂ ਉਮੀਦਵਾਰ ਹਨ, Jalandhar ਦੀਆਂ ਚੋਣਾਂ ਵਿੱਚ ਇੱਕ ਵੱਡਾ ਰੋਲ ਨਿਭਾ ਸਕਦੇ ਹਨ। ਜੇਕਰ ਬਲਵਿੰਦਰ ਕੁਮਾਰ ਦੋ ਲੱਖ ਦੇ ਕਰੀਬ ਵੋਟ ਲੈ ਜਾਂਦੇ ਹਨ ਤਾਂ ਉਹ ਕਈਆਂ ਦੇ ਬੇੜੇ ਤਾਰ ਵੀ ਸਕਦੇ ਹਨ ਅਤੇ ਕਈਆਂ ਦੇ ਬੇੜੇ ਡੋਬ ਵੀ ਸਕਦੇ ਹਨ।
ਅਜਿਹੇ ਵਿੱਚ ਸਭ ਤੋਂ ਵੱਡੀ ਟੈਂਸ਼ਨ ਸ਼੍ਰੋਮਣੀ ਅਕਾਲੀ ਦਲ ਲਈ ਫਿਲਹਾਲ ਪਵਨ ਕੁਮਾਰ ਟੀਨੂੰ ਬਣੇ ਹੋਏ ਹਨ। ਜਿਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਝਟਕੇ ਤੇ ਝਟਕੇ ਦਿੱਤੇ ਜਾ ਰਹੇ ਹਨ। ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਇਸ ਦਾ ਕੋਈ ਹੱਲ ਨਾ ਲੱਭਿਆ ਤਾਂ 1 ਜੂਨ ਤੱਕ ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਸਿਆਸੀ ਅਖਾੜੇ ਵਿੱਚ ਪੰਜਵੇਂ ਨੰਬਰ ਤੇ ਖੜਿਆ ਦਿਖਾਈ ਦੇ ਸਕਦਾ ਹੈ।
Tension in SAD: Pawan Tinu finally switched from Shiromani Akali Dal to Aam Aadmi Party. How should Akali Dal save its vote bank from Tinu?
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.