ਜਲੰਧਰ (ਬੁਲੰਦ ਕੇਸਰੀ ਨਿਊਜ਼): ਜਲੰਧਰ ਸੈਂਟਰਲ ਹਲਕੇ ਤੋਂ ਐਮਐਲਏ ਰਮਨ ਅਰੋੜਾ ਨੇ ਵਿਕਰਮ ਸਿੰਘ ਮਜੀਠੀਆ ਤੇ ਸ਼ਬਦੀ ਹਮਲੇ ਬੋਲਦਿਆਂ ਕਿਹਾ ਹੈ ਕਿ ਅਕਾਲੀ ਦਲ ਸ਼ੁਰੂ ਤੋਂ ਹੀ ਲੋਕਾਂ ਦੇ ਦੁੱਖਾਂ ਅਤੇ ਤਕਲੀਫ਼ਾਂ ਦਾ ਸਹਾਰਾ ਲੈ ਕੇ ਰਾਜਨੀਤੀ ਕਰਦਾ ਆਇਆ ਹੈ।ਉਹਨਾਂ ਕਿਹਾ ਕਿ ਮਜੀਠੀਆ ਨੂੰ ਨੌਜਵਾਨਾਂ ਦੀਆਂ ਲਾਸ਼ਾਂ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।
ਇੱਥੇ ਦੱਸ ਦਈਏ ਕਿ ਅੱਜ ਬਿਕਰਮ ਸਿੰਘ ਮਜੀਠੀਆ ਜਲੰਧਰ ਢਿੱਲੋਂ ਪਰਿਵਾਰ ਦੇ ਘਰ ਪਹੁੰਚੇ ਸਨ। ਜਿਨ੍ਹਾਂ ਦੇ ਦੋ ਨੌਜਵਾਨ ਲੜਕੀਆਂ ਨੇ ਐਸ ਐਚ ਓ ਨਵਦੀਪ ਸਿੰਘ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਸੀ।
ਓਥੇ ਪਹੁੰਚੇ ਮਜੀਠੀਆ ਨੇ ਕਿਹਾ ਸੀ ਕਿ ਭਗੌੜਾ ਕਰਾਰ ਦਿੱਤਾ ਇੰਸਪੈਕਟਰ ਨਵਦੀਪ ਸਿੰਘ ਜੇਕਰ ਪੰਜਾਬ ਪੁਲਸ ਦੇ 80 ਹਜ਼ਾਰ ਮੁਲਾਜ਼ਮਾਂ ਤੋਂ ਨਹੀਂ ਫੜਿਆ ਜਾਂਦਾ ਤਾਂ ਫਿਰ ਇੱਕ ਵਾਰ ਐਮਐਲਏ ਰਮਨ ਅਰੋੜਾ ਦੇ ਘਰ ਚੈਕਿੰਗ ਕੀਤੀ ਜਾਵੇ। ਕਿਉਂਕਿ ਉਹ ਰਮਨ ਅਰੋੜਾ ਪਨਾਹ ਵਿੱਚ ਹੈ।
ਇਸ ਦੇ ਜਵਾਬ ਵਿੱਚ ਐਮਐਲਏ ਰਮਨ ਅਰੋੜਾ ਨੇ ਕਿਹਾ ਹੈ ਕਿ ਉਹ ਦੋਹਾਂ ਨੌਜਵਾਨਾਂ ਦੀ ਮੌਤ ਤੋਂ ਬੇਹੱਦ ਦੁਖੀ ਹਨ ਅਤੇ ਇਸ ਦੇ ਪਿੱਛੇ ਜੋ ਲੋਕ ਵੀ ਦੋਸ਼ੀ ਹਨ, ਉਹਨਾਂ ਖਿਲਾਫ ਪੰਜਾਬ ਸਰਕਾਰ ਸਖ਼ਤ ਐਕਸ਼ਨ ਲੈ ਰਹੀ ਹੈ। ਉਹਨਾਂ ਕਿਹਾ ਕਿ ਮਜੀਠੀਆਂ ਨੇ ਬੇਹੱਦ ਘਟਿਆ ਪੱਧਰ ਦੀ ਰਾਜਨੀਤੀ ਕੀਤੀ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.