ਜਲੰਧਰ (ਬੁਲੰਦ ਕੇਸਰੀ)– ਨਗਰ ਨਿਗਮ ਵੱਲੋਂ ਅੱਜ ਪਲਾਜ਼ਾ ਹੋਟਲ ਵਾਲੀ ਥਾਂ ‘ਤੇ ਬਣੀਆਂ ਦਰਜਨਾਂ ਦੁਕਾਨਾਂ ਵਾਲੀ ਮਾਰਕੀਟ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸਦੇ ਖਿਲਾਫ਼ ਕਈ ਸ਼ਿਕਾਇਤਾਂ ਨਗਰ ਨਿਗਮ ਕੋਲ ਪਹੁੰਚੀਆਂ ਸਨ। ਜਿਨ੍ਹਾਂ ਦੀ ਜਾਂਚ ਤੋਂ ਬਾਅਦ ਨਗਰ ਨਿਗਮ ਨੇ ਇਸ ਮਾਰਕੀਟ ਨੂੰ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਸੁਤਰਾਂ ਮੁਤਾਬਕ ਅਗਲਾ ਨੰਬਰ ਬੀਐਮਸੀ ਚੌਂਕ ਵਿਖੇ ਬਣੀ ਇੱਕ ਕਮਰਸ਼ੀਅਲ ਇਮਾਰਤ ਦਾ ਲੱਗਣ ਵਾਲਾ ਹੈ। ਜਿਸਦੇ ਖਿਲਾਫ ਮੁਖ ਮੰਤਰੀ ਭਗਵੰਤ ਮਾਨ ਤੱਕ ਵੀ ਸ਼ਿਕਾਇਤਾਂ ਕੀਤੀਆਂ ਹਨ। ਹੋਰ ਸਿਆਸੀ ਦਬਾਅ ਦੇ ਚਲਦਿਆਂ ਇਸ ਬਿਲਡਿੰਗ ਦੇ ਖਿਲਾਫ਼ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ।
ਇਸ ਦੇ ਨਾਲ ਹੀ ਇੱਕ ਨਜਾਇਜ਼ ਹੋਟਲ ਨਗਰ ਨਿਗਮ ਦਫਤਰ ਦੇ ਨਜ਼ਦੀਕ ਬਣਿਆ ਹੈ, ਜਿਸਦੇ ਖਿਲਾਫ ਵੀ ਅਨੇਕਾਂ ਸ਼ਿਕਾਇਤਾਂ ਨਗਰ ਨਿਗਮ ਕੋਲ ਪੈਂਡਿੰਗ ਹਨ ਇਸ ਹੋਟਲ ਦੇ ਖਿਲਾਫ ਵੀ ਹੁਣ ਜਲਦੀ ਹੀ ਕਾਰਵਾਈ ਹੁੰਦੀ ਦਿਖਾਈ ਦੇ ਸਕਦੀ ਹੈ।
ਉੱਥੇ ਹੀ ਸਵਾਲ ਇਹ ਉਠਦਾ ਹੈ ਕਿ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਵੱਲੋਂ ਉਨ੍ਹਾਂ ਮੁਲਾਜ਼ਮਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ, ਜਿਨ੍ਹਾਂ ਦੀ ਮਿਲੀਭੁਗਤ ਨਾਲ ਅਤੇ ਜਿਨ੍ਹਾਂ ਦੇ ਇਲਾਕਿਆਂ ਵਿਚ ਇਨ੍ਹਾਂ ਨਾਜਾਯਜ਼ ਮਾਰਕੀਟਾਂ ਤੇ ਇਮਾਰਤਾਂ ਦਾ ਨਿਰਮਾਣ ਨਿਰਮਾਣ ਹੋਇਆ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.