Buland kesari;-(Miss Grand India Rachel Gupta met students) ਜਲੰਧਰ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਾ ਜਲੰਧਰ ਵਿਖੇ Miss Grand India Rachel Gupta ਵਲੋਂ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਕਈ ਉਪਹਾਰ ਦਿੱਤੇ।
ਰੇਚਲ ਗੁਪਤਾ ਸਾਲ 2022 ਵਿੱਚ ਮਿਸ ਏਸ਼ੀਆ ਪੈਸੇਫਿਕ ਦਾ ਖਿਤਾਬ ਵੀ ਜਿੱਤ ਚੁਕੇ ਹਨ।ਸਕੂਲ ਪ੍ਰਿੰਸੀਪਲ ਵੀਨਾ ਬੱਧਨ, ਜਸਵਰ ਕੌਰ ਅਤੇ ਸਮੂਹ ਸਟਾਫ ਵਲੋਂ ਮਿਸ ਰੇਚਲ ਗੁਪਤਾ ਅਤੇ ਉਹਨਾ ਦੇ ਪਰਿਵਾਰ ਦਾ ਸਕੂਲ ਵਿੱਚ ਨਿੱਘਾ ਸਵਾਗਤ ਕੀਤਾ। ਸ੍ਰੀ ਮਿੰਟੂ ਜਨੇਜਾ ਜੀ ਨੇ ਉਹਨਾ ਨੂੰ ਮਿਸ ਗਰੈਂਡ ਇੰਡੀਆ ਅਵਾਰਡ ਜਿਤੱਨ ਤੇ ਵਧਾਈ ਦਿੱਤੀ। ਪ੍ਰਸ਼ਾਂਤ ਗੌਤਮ (ਮੈਥ ਟੀਚਰ) ਨੇ ਵਿਦਿਆਰਥੀਆਂ ਨੂੰ ਮਿਸ ਰੇਚਲ ਦੀਆਂ ਉਪਲਬਦੀਆਂ ਬਾਰੇ ਦੱਸਿਆ ਅਤੇ ਉਹਨਾ ਨੂੰ ਅਕਤੂਬਰ ਮਹੀਨੇ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਮਿਸ ਗਰੈਂਡ ਵਿੱਚ ਜਿੱਤ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। miss Rachel ਅਤੇ ਉਹਨਾ ਦੇ ਪਰਿਵਾਰ ਵਲੋਂ ਸਕੂਲ ਨੂੰ 21000 ਰੁਪਏ ਦਿੱਤੇ ਅਤੇ ਵਿਦਿਆਰਥੀਆਂ ਨੂੰ ਜਰਸੀਆਂ ਅਤੇ ਗਿਫਟ ਪੈਕਟਸ ਦਿੱਤੇ ਗਏ। ਇਸ ਮੋਕੇ ਸ਼ੋਸ਼ਲ ਮੀਡੀਆ ਸਟਾਰ ਨਿੱਕ ਅਮਨ ਨੇ ਮਿਸ ਰੇਚਲ ਨੂੰ ਵਧਾਈ ਦਿੱਤੀ। ਸ੍ਰੀ ਰਾਜੇਸ਼ ਅੱਗਰਵਾਲ (miss Rachel ਦੇ ਪਿਤਾ) ਅਤੇ ਗੀਤਾ ਮੰਦਰ ਅਰਬਨ ਇਸਟੇਟ ਫੇਜ਼-1 ਦੇ ਪ੍ਰਧਾਨ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਕਾਮਯਾਬ ਹੋਣ ਲਈ ਪ੍ਰੇਰਿਤ ਕੀਤਾ ।ਮਿਸ ਰੇਚਲ ਨੂੰ ਸਕੂਲ ਦੇ ਬੱਚਿਆਂ ਅਤੇ ਸਟਾਫ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਅਤੇ ਉਹਨਾ ਵੱਲੋਂ ਦੋਬਾਰਾ ਸਕੂਲ ਵਿਜ਼ਿਟ ਕਰਨ ਦੀ ਗੱਲ ਕੀਤੀ ਗਈ। ਇਸ ਮੌਕੇ ਅਮਨਦੀਪ ਸਿੰਘ (ਨਿੱਕ ਅਮਨ) ਸੁਰਿੰਦਰ ਸੰਧੂ, ਕਰਨਲ ਜਗਬੀਰ ਸਿੰਘ ਸੰਧੂ, ਅਨੁਰਾਗ, ਨੀਰੂ, ਨਰੇਸ਼ ਸਰੋਏ, ਪ੍ਰਸ਼ਾਂਤ ਗੌਤਮ, ਸਤਿੰਦਰ ਕੌਰ, ਰਾਜੂ, ਜਗਜੀਤ ਕੌਰ, ਮੌਨੀਕਾ ਪ੍ਰੀਤ ਕਮਲ, ਅਨੁਭੂਤੀ, ਦਲਬੀਰ ਕੌਰ, ਗੀਤੀਕਾ, ਰੁਪਿੰਦਰ, ਸੁਖਵਿੰਦਰ ਕੌਰ, ਤਵਿੰਦਰ ਕੋਰ, ਸ਼ਵੇਤਾ ਅਤੇ ਸਮੂਹ ਸਟਾਫ ਹਾਜ਼ਰ ਸਨ।
read also ;- Paris olympics 2024: मनु भाकर ने रचा इतिहास, ओलंपिक पदक जीतने वाली पहली भारतीय महिला निशानेबाज बनीं
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.