Buland kesari ;- (MLA complaint ) ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੇ ਵਿਧਾਇਕਾਂ ਦੇ ਲਗਾਤਾਰ ਚਰਚੇ ਹੋ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਫ਼ਰੀਦਕੋਟ ਜ਼ਿਲ੍ਹੇ ਦੇ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਦਾ ਸਾਹਮਣੇ ਆਇਆ ਹੈ।
*Punjab में विवादों में घिरी महिला SHO, लगे नशा तस्कर की मदद करने के आरोप*
ਜਿਨ੍ਹਾਂ ਨੇ ਸਕੂਲ ‘ਚ ਸਵਾਗਤ ਨਾ ਹੋਣ ਕਾਰਨ ਸਕੂਲ ਅਧਿਆਪਕਾਂ ਦੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖ ਦਿੱਤੀ, ਜਿਸ ਪਿੱਛੋਂ ਸਪੀਕਰ ਵੱਲੋਂ ਇਨ੍ਹਾਂ ਦੀ ਪੇਸ਼ੀਨਗੋਈ ਵੀ ਕੀਤੀ ਗਈ ਹੈ।
ਵਿਧਾਇਕ ਨੇ ਕੀ ਕੀਤੀ ਸ਼ਿਕਾਇਤ?
ਪੱਤਰ ਅਨੁਸਾਰ ਵਿਧਾਇਕ ਵੱਲੋਂ ਲੰਘੀ 17 ਸਤੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ, ਗੋਦਾਰਾ ਵਿਖੇ ਚੈਕਿੰਗ ਕੀਤੀ ਗਈ ਸੀ, ਜਿਸ ਦੌਰਾਨ ਸਕੂਲ ਹੈਡ ਮਾਸਟਰ ਹਰਵਿੰਦਰ ਸਿੰਘ ਤੋਂ ਇਲਾਵਾ ਪਰਮਜੀਤ ਕੌਰ, ਗੀਤਾ ਰਾਣੀ ਤੇ ਕੁਲਵਿੰਦਰ ਕੌਰ ਸਮੇਤ ਸਟਾਫ਼ ਮੌਕੇ ‘ਤੇ ਮੌਜੂਦ ਸੀ।
*26 October को फिर बंद रहेगा Punjab में ये सब!*
ਵਿਧਾਇਕ ਵੱਲੋਂ ਕਿਹਾ ਗਿਆ ਹੈ ਕਿ ਪਰ ਇਸ ਦੌਰਾਨ ਕਿਸੇ ਵੱਲੋਂ ਵੀ ਉਸ ਨੂੰ ਰਿਸੀਵ ਨਹੀਂ ਕੀਤਾ ਗਿਆ ਅਤੇ ਨਾ ਹੀ ਸਵਾਗਤ ਕੀਤਾ ਗਿਆ, ਕੋਈ ਵੀ ਉਨ੍ਹਾਂ ਦੇ ਸਕੂਲ ਦੇ ਦੌਰੇ ਦੌਰਾਨ ਕਮਰਿਆਂ ਵਿਚੋਂ ਬਾਹਰ ਨਹੀਂ ਨਿਕਲਿਆ। ਇਸ ਸ਼ਿਕਾਇਤ ਪਿੱਛੋਂ ਜਦੋਂ ਇਹ ਮਾਮਲਾ ਸਪੀਕਰ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਸਕੂਲ ਦੇ ਇਨ੍ਹਾਂ ਕਰਮਚਾਰੀਆਂ ਨੂੰ 22 ਅਕਤੂਬਰ 2024 ਨੂੰ ਤਲਬ ਵੀ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲਵਿਧਾਇਕ ਵੱਲੋਂ ਸਵਾਗਤ ਨਾ ਹੋਣ ਕਰਕੇ ਨਾਰਾਜ਼ਗੀ ‘ਚ ਸਪੀਕਰ ਨੂੰ ਚਿੱਠੀ ਲਿਖਣ ਦਾ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਸ ਪੱਤਰ ਦੀ ਕਾਪੀ ਸਾਂਝੀ ਕੀਤੀ ਗਈ ਅਤੇ ਸਵਾਲ ਵੀ ਚੁੱਕੇ ਗਏ ਹਨ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਦੇ ਹਾਲਾਤ ਪਹਿਲਾਂ ਹੀ ਤਰਸਯੋਗ ਹਨ ਅਤੇ ਸਕੂਲਾਂ ਵਿੱਚ ਸਟਾਫ ਦੀ ਪਹਿਲਾਂ ਹੀ ਕਮੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਸਕੂਲ ਦਾ ਹੈੱਡਮਾਸਟਰ ਹਰਵਿੰਦਰ ਸਿੰਘ ਅਤੇ ਸਟਾਫ ਉਹਨਾਂ ਦਾ ਦੇ ਸਵਾਗਤ ਲਈ ਬਾਹਰ ਨਹੀਂ ਆਏ ਅਤੇ ਕਲਾਸ ਰੂਮਾਂ ਵਿੱਚ ਹੀ ਬੱਚਿਆਂ ਨੂੰ ਪੜਾਉਂਦੇ ਰਹੇ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਵੀ ਉਕਤ ਸ਼ਿਕਾਇਤ ‘ਤੇ ਕਾਰਵਾਈ ਕਰਦੇ ਸਟਾਫ ਅਤੇ ਹੈੱਡਮਾਸਟਰ ਨੂੰ ਵਿਧਾਨ ਸਭਾ ਸਪੀਕਰ ਦੇ ਦਫ਼ਤਰ ਵਿੱਚ ਸਪਸ਼ਟੀਕਰਨ ਦੇਣ ਲਈ ਬੁਲਾ ਲਿਆ। ਮਜੀਠੀਆ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ MLA ਇਹ ਦੱਸਣ ਦੀ ਖੇਚਲ ਕਰੋ ਕਿ ਅਧਿਆਪਕਾਂ ਦਾ ਪਹਿਲਾ ਕੰਮ ਬੱਚਿਆਂ ਨੂੰ ਪੜਾਉਣਾ ਹੈ ਜਾਂ ਵਿਧਾਇਕ ਦੇ ਸਵਾਗਤ ਕਰਨੇ ਹਨ?
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.