Nihang vs police clash News / Bulandkesari.Com: ਕਪੂਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਦੇ ਵਿੱਚ ਕਬਜ਼ੇ ਨੂੰ ਲੈ ਕੇ ਬੀਤੇ ਦਿਨੀਂ ਦੋ ਨਿਹੰਗ ਧਿਰਾਂ ਵਿੱਚ ਟਕਰਾਅ ਹੋਇਆ ਸੀ। ਜਿਸ ਤੋਂ ਬਾਅਦ ਅੰਦੇਸ਼ਾ ਜਤਾਇਆ ਜਾ ਰਿਹਾ ਸੀ ਕਿ ਇਹ ਟਕਰਾਅ ਹੋਰ ਵੱਧ ਸਕਦਾ ਹੈ, ਇਸ ਲਈ ਉਥੇ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਸੀ।
Political News: पीएम मोदी को ‘जेबकतरा’ और ‘पनौती’ कहने पर राहुल गांधी को EC का नोटिस
ਅੱਜ ਇੱਕ ਵਾਰ ਫੇਰ ਗੁਰੂਦੁਆਰੇ ਪਹੁੰਚੇ ਇੱਕ ਨਿਹੰਗ ਜਥੇਬੰਦੀ ਦੇ 30-40 ਹਥਿਆਰਬੰਦ ਨਿਹੰਗਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ਅਤੇ ਨਿਹੰਗ ਇੱਕ ਦੂਜੇ ਦੇ ਸਾਹਮਣੇ ਹੋ ਗਏ ਅਤੇ ਇਸ ਦੌਰਾਨ ਨਿਹੰਗਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਅਤੇ ਡੀਐਸਪੀ ਸਮੇਤ 10 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ।
अवैध खनन रोकने गए सरकारी बेलदार की खनन माफिया ने की हत्या , भड़के मजीठिया ने घेरा CM मान को और यह बोला …
ਇਸ ਤੋਂ ਬਾਅਦ ਇਲਾਕੇ ਵਿੱਚ ਮਾਹੌਲ ਬੇਹਦ ਤਨਾਅ ਪੂਰਨ ਹੋ ਗਿਆ ਹੈ। ਏਡੀਜੀਪੀ ਲਾ ਐਂਡ ਆਰਡਰ ਗੁਰਵਿੰਦਰ ਸਿੰਘ ਭਾਰੀ ਪੁਲਿਸ ਵਾਲੇ ਸਮੇਤ ਮੌਕੇ ‘ਤੇ ਪਹੁੰਚ ਚੁੱਕੇ ਹਨ ਅਤੇ ਸਾਰਾ ਸ਼ਹਿਰ ਸੀਲ ਕਰ ਦਿੱਤਾ ਗਿਆ ਹੈ। ਗੁਰਦੁਆਰਾ ਅਕਾਲ ਬੁੰਗਾ ਨੂੰ ਚਾਰੋਂ ਪਾਸਿਓਂ ਘੇਰਾ ਪਾ ਲਿਆ ਗਿਆ ਹੈ। ਅਤੇ ਪੁਲਿਸ ਅਗਲੇਰੀ ਕਾਰਵਾਈ ਦੀ ਪਲਾਨਿੰਗ ਬਣਾ ਰਹੀ ਹੈ।
स्कूल-कॉलेजों में छुट्टी का ऐलान, जारी हुए आदेश
ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਗੁਰਦੁਆਰੇ ਵਿੱਚ ਲੁਕੇ ਨਿਹੰਗਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਹਨ। ਐਸਐਚਓ ਸੁਲਤਾਨਪੁਰ ਲਖਵਿੰਦਰ ਸਿੰਘ ਮੁਤਾਬਕ ਗੋਲੀਬਾਰੀ ਵਿੱਚ ਪੁਲਿਸ ਮੁਲਾਜ਼ਮ ਜਸਪਾਲ ਸਿੰਘ ਦੀ ਮੌਤ ਹੋਈ ਹੈ ਅਤੇ ਡੀਐਸਪੀ ਭਲੱਥ ਭਾਰਤ ਭੂਸ਼ਣ ਸੈਣੀ ਸਮੇਤ ਸੁਖਦੇਵ ਸਿੰਘ ਏਐਸਆਈ, ਕਾਂਟੇਬਲ ਬਬਲਪ੍ਰੀਤ, ਏਐਸਆਈ ਅਸ਼ੋਕ ਕੁਮਾਰ, ਏਐਸਆਈ ਗੁਰਮੀਤ ਸਿੰਘ ,ਸੁਰਿੰਦਰ ਸਿੰਘ, ਅਮਨਦੀਪ ਸਿੰਘ, ਹਰਭਜਨ ਸਿੰਘ ,ਰਮਨਦੀਪ ਸਿੰਘ ਅਤੇ ਹਰਜਿੰਦਰ ਸਿੰਘ ਜਖਮੀ ਹੋਏ ਹਨ। ਜਿਨਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
यूएस-कनाडा बॉर्डर पर Rainbow Bridge पर कार में विस्फोट, दो लोगों की मौत; PM ट्रूडो ने जताई चिंता
ਫਿਲਹਾਲ ਮੌਕੇ ‘ਤੇ ਕਪੂਰਥਲਾ ਦੀ ਡਿਪਟੀ ਕਮਿਸ਼ਨਰ ਸਮੇਤ ਕਈ ਸੀਨੀਅਰ ਅਧਿਕਾਰੀ ਪਹੁੰਚ ਚੁੱਕੇ ਹਨ। ਉਥੇ ਹੀ ਜਖਮੀ ਹੋਏ ਪੁਲਿਸ ਮੁਲਾਜ਼ਮਾਂ ਦਾ ਹਾਲ ਚਾਲ ਪੁੱਛਣ ਸਿਵਲ ਹਸਪਤਾਲ ਵਿਖੇ ਸੰਤ ਬਲਬੀਰ ਸਿੰਘ ਸੀਚੇਵਾਲ ਪਹੁੰਚੇ। ਉਹਨਾਂ ਨੇ ਸਾਰੀ ਘਟਨਾ ‘ਤੇ ਬੇਹਦ ਅਫਸੋਸ ਜਾਹਿਰ ਕੀਤਾ ਅਤੇ ਕਿਹਾ ਕਿ ਗੁਰੂ ਘਰਾਂ ਵਿੱਚ ਅਜਿਹੀਆਂ ਹਰਕਤਾਂ ਸ਼ੋਭਦੀਆਂ ਨਹੀਂ ਹਨ। ਇਸ ਲਈ ਇਸ ਮਾਮਲੇ ਨੂੰ ਬੈਠ ਕੇ ਹੱਲ ਕੀਤਾ ਜਾਣਾ ਚਾਹੀਦਾ ਸੀ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.