Froud in Om Visa office : ਜਲੰਧਰ ਦੀ ਮਸ਼ਹੂਰ ਇੰਮੀਗ੍ਰੇਸ਼ਨ ਕੰਪਨੀ Om Visa ਦੇ ਦਫਤਰ ਤੋਂ ਬੇਹਦ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਜਿੱਥੇ ਦਫਤਰ ਵਿੱਚ ਕੰਮ ਕਰਨ ਵਾਲੀ ਇੱਕ ਲੜਕੀ ਸਿਮਰਨਜੀਤ ਅਤੇ ਇੱਕ ਲੜਕੇ ਪ੍ਰਿੰਸ ਮਸੀਹ ਖਿਲਾਫ ਥਾਣਾ ਮਕਸੂਦਾਂ ਵਿੱਚ ਧੋਖਾਧੜੀ ਅਤੇ ਪਾਸਪੋਰਟ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਮਾਮਲੇ ਬਾਰੇ ਓਮ ਵੀਜ਼ਾ ਦੇ ਮਾਲਿਕ ਸਾਹਿਲ ਭਾਟੀਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਦਫਤਰ ‘ਚ ਕੰਮ ਕਰਨ ਵਾਲੀ ਸਿਮਰਨਜੀਤ ਨਾਮ ਦੀ ਕੁੜੀ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਕੋਲ ਨੌਕਰੀ ਕਰ ਰਹੀ ਸੀ।
ਇੱਕ ਮਹੀਨਾ ਪਹਿਲੇ ਉਸਨੇ ਆਪਣੀ ਨੌਕਰੀ ਛੱਡ ਦਿੱਤੀ ਸੀ। ਇਸ ਦੇ ਕੁਝ ਸਮੇਂ ਬਾਅਦ ਹੀ ਉਹਨਾਂ ਦੇ ਦਫਤਰ ਵਿੱਚ ਗੁਰਦਾਸਪੁਰ ਨਿਵਾਸੀ ਆਕਾਸ਼ ਠਾਕੁਰ ਨਾਮ ਦਾ ਇੱਕ ਕਲਾਇੰਟ ਆਇਆ। ਜਿਸ ਨੇ ਦੱਸਿਆ ਕਿ ਉਸਨੇ ਯੂਕੇ ‘ਚ ਪੜਨ ਜਾਣ ਦੇ ਲਈ ਕੰਪਨੀ ਦੇ ਰਾਹੀਂ ਵੀਜ਼ਾ ਅਪਲਾਈ ਕਰਵਾਇਆ ਸੀ, ਜਿਸ ਦੇ ਚਲਦਿਆਂ ਉਸਨੇ ਕੰਪਨੀ ਰਾਹੀਂ ਯੂਨੀਵਰਸਿਟੀ ਦੀ ਫੀਸ ਵੀ ਜਮਾ ਕਰਵਾਉਣ ਲਈ ਪੈਸੇ ਦੇ ਦਿੱਤੇ ਸਨ।
ਸਾਹਿਲ ਭਾਟੀਆ ਨੇ ਆਰੋਪ ਲਗਾਇਆ ਕਿ ਉਹਨਾਂ ਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਉਹਨਾਂ ਦੀ ਕੰਪਨੀ ‘ਚ ਕੰਮ ਕਰਨ ਵਾਲੀ ਸਿਮਰਨਜੀਤ ਅਤੇ ਪ੍ਰਿੰਸ ਮਸੀਹ ਨਾਮਕ ਯੁਵਕ ਨੇ ਉਹਨਾਂ ਦੇ ਕਲਾਇੰਟ ਦੀ ਯੂਨੀਵਰਸਿਟੀ ਦੀ ਫੀਸ ਜਮਾ ਕਰਨ ਨੂੰ ਲੈ ਕੇ ਪੈਸੇ ਵਿੱਚ ਧੋਖਾਧੜੀ ਕੀਤੀ ਹੈ।ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਦਿੱਤੀ ਗਈ।
ਜਿਸ ਦੀ ਜਾਂਚ ਏਸੀਪੀ ਟਰੈਫਿਕ ਆਤਿਸ਼ ਭਾਟੀਆ ਨੇ ਕੀਤੀ ਅਤੇ ਜਾਂਚ ਤੋਂ ਬਾਅਦ ਪੁਲਿਸ ਨੇ ਦੋਹਾਂ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.