(BulandKesari.Com) ਜਿਸਨੂੰ ਰੱਬ ਆਪ ਹੱਥ ਦੇ ਕੇ ਰੱਖੇ ਉਸਨੂੰ ਮੌਤ ਛੋਹ ਵੀ ਨਹੀਂ ਸਕਦੀ, ਅਜਿਹਾ ਹੀ ਚਮਤਕਾਰ ਅਜ਼ ਗੁਰਪੂਰਬ ਵਾਲੇ ਦਿਨ ਅੰਬਾਲਾ ਦੇ ਇੱਕ ਗੁਰਦੁਆਰੇ ਵਿੱਚ ਵੇਖਣ ਨੂੰ ਮਿਲਿਆ। ਜਿੱਥੇ ਇੱਕ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਲਈ ਉੱਪਰ ਚੜੇ ਗੁਰਸਿੱਖ ਨੌਜਵਾਨ ਸੇਵਾਦਾਰ ਨਾਲ ਹਾਦਸਾ ਵਾਪਰ ਗਿਆ।
ਹੋਇਆ ਇਹ ਕਿ ਨਿਸ਼ਾਨ ਸਾਹਿਬ ਦੇ ਉੱਪਰ ਚੜਨ ਵਾਲੀ trolli ਦੀ ਰੱਸੀ ਟੁੱਟਣ ਨਾਲ ਸੇਵਾਦਾਰ ਸਿੰਘ ਉੱਪਰ ਹੀ ਫਸ ਗਿਆ ਅਤੇ ਦੋ ਘੰਟੇ ਹਵਾ ਵਿੱਚ ਹੀ ਲਟਕਦਾ ਰਿਹਾ। ਪਰ ਪਰਮਾਤਮਾ ਦੀ ਕਿਰਪਾ ਇਹ ਹੋਈ ਕਿ ਦੋ ਘੰਟੇ ਹਵਾ ਵਿੱਚ ਲਟਕਣ ਦੇ ਬਾਵਜੂਦ ਵੀ ਉਸ ਨਾਲ ਕੋਈ ਗੰਭੀਰ ਹਾਦਸਾ ਨਹੀਂ ਵਾਪਰਿਆ।
ਟ੍ਰੋਲੀ ਦੀ ਰੱਸੀ ਟੁੱਟਣ ਤੋਂ ਬਾਅਦ ਹਵਾ ਵਿੱਚ ਲਟਕੇ ਸਿੰਘ ਨੂੰ ਬਚਾਉਣ ਲਈ ਤੁਰੰਤ ਹਾਈਡਰੋਲਿਕ ਕ੍ਰੇਨ ਬੁਲਾਈ ਗਈ ਅਤੇ ਦੋ ਘੰਟੇ ਦੀ ਮਸ਼ੱਕਤ ਤੋਂ ਬਾਅਦ ਸਿੰਘ ਨੂੰ ਥੱਲੇ ਉਤਾਰਿਆ ਗਿਆ। ਉਸਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਜੈਕਾਰੇ ਛੱਡੇ ਗਏ।
ਥੱਲੇ ਉਤਰੇ ਸੇਵਾਦਾਰ ਸਿੰਘ ਨੇ ਦੱਸਿਆ ਕਿ ਜਦੋਂ ਟਰਾਲੀ ਦੀ ਰੱਸੀ ਟੁੱਟੀ ਉਦੋਂ ਤੋਂ ਹੀ ਉਹ ਵਾਹਿਗੁਰੂ ਨਾਮ ਦਾ ਜਾਪ ਕਰਨ ਲੱਗਾ ਸੀ। ਉਸਨੂੰ ਪੂਰਾ ਭਰੋਸਾ ਸੀ ਕਿ ਅਕਾਲ ਪੁਰਖ ਉਸਦੀ ਰੱਖਿਆ ਕਰੇਗਾ।
ਅੱਗੇ ਇਸ ਮੌਕੇ ਸੰਗਤ ਨੇ ਅਪੀਲ ਕੀਤੀ ਕਿ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਲਈ ਹਾਈਡਰੋਲਿਕ ਸਿਸਟਮ ਦਾ ਇਸਤੇਮਾਲ ਕੀਤਾ ਜਾਵੇ ਤਾਂ ਕਿ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.