Jalandhar ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ MLA ਰਹੇ ਸ਼ੀਤਲ ਅੰਗੁਰਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਉਨਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।
ਪੂਰੇ ਚੋਣ ਪ੍ਰਚਾਰ ਦੌਰਾਨ ਉਹ BJP ਦੇ ਉਮੀਦਵਾਰ ਸੁਸ਼ੀਲ Rinku ਦੇ ਨਾਲ ਡੱਟ ਕੇ ਖੜੇ ਰਹੇ ਪਰ ਅੰਦਰਗਤੀ ਕੀ ਖਿਚੜੀ ਪੱਕ ਰਹੀ ਸੀ ਇਹ ਤਾਂ ਪਰਮਾਤਮਾ ਇਹ ਜਾਣੇ। ਲੋਕਸਭਾ ਚੋਣਾਂ ਖਤਮ ਹੁੰਦੇ ਸਾਰ ਹੀ ਸ਼ੀਤਲ ਅੰਗੂਰਾਲ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ ਅਤੇ ਮੁੜ ਆਮ ਆਦਮੀ ਪਾਰਟੀ ਦੇ MLA ਵਜੋਂ ਵਿਚਰਦੇ ਨਜ਼ਰ ਆਉਣਗੇ। ਦੇਖਣਾ ਇਹ ਵੀ ਹੋਵੇਗਾ ਕਿ ਕੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਹਾਈਕਮਾਨ ਉਹਨਾਂ ਨੂੰ ਪਾਰਟੀ ਵਿੱਚ ਵਾਪਸ ਬਰਦਾਸ਼ਤ ਕਰਨਗੇ ਜਾਂ ਨਹੀਂ।
ਇਹ ਦੱਸਿਆ ਕਾਰਨ:
ਵਿਧਾਨ ਸਭਾ ਮੁਖੀ ਨੇ ਅਸਤੀਫੇ ਦੀ ਵੈਰੀਫਿਕੇਸ਼ਨ ਲਈ 3 ਜੂਨ ਨੂੰ ਸ਼ੀਤਲ ਅੰਗਰਾਲ ਨੂੰ ਬੁਲਾਇਆ ਸੀ ਪਰ ਉਸ ਤੋਂ ਪਹਿਲਾਂ ਹੀ ਲੋਕ ਸਭਾ ਚੋਣਾਂ ਦੇ ਅਗਲੇ ਦਿਨ ਸ਼ੀਤਲ ਅੰਗਰਾਲ ਨੇ ਵਿਧਾਨ ਸਭਾ ਪ੍ਰਧਾਨ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਜੇਕਰ ਹੁਣ ਉਹਨਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਜਲੰਧਰ ਪੱਛਮ ਹਲਕੇ ਵਿੱਚ ਦੁਬਾਰਾ ਚੋਣਾਂ ਕਰਵਾਣੀਆਂ ਪੈਣਗੀਆਂ ਜਿਸ ਨਾਲ ਸਰਕਾਰ ਦਾ ਕਾਫੀ ਖਰਚਾ ਆ ਜਾਏਗਾ ਇਸੇ ਕਰਕੇ ਉਹ ਆਪਣਾ ਅਸਤੀਫਾ ਵਾਪਸ ਲੈ ਰਹੇ ਹਨ।
ਸੋਸ਼ਲ ਮੀਡੀਆ ਤੋਂ ਹਟਾਇਆ ਸਲੋਗਨ:
ਇਨਾ ਹੀ ਨਹੀਂ ਸ਼ੀਤਲ ਅੰਗੁਰਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਮੋਦੀ ਦਾ ਪਰਿਵਾਰ ਸਲੋਗਨ ਵੀ ਹਟਾ ਦਿੱਤਾ ਅਤੇ ਉਹ ਪੋਸਟ ਵੀ ਉਹਨਾਂ ਦੇ ਭਰਾ ਨੇ ਹਟਾ ਦਿੱਤੀ ਹੈ ਜਿਸ ਵਿੱਚ ਜੈ ਭਾਜਪਾ ਤੈਅ ਭਾਜਪਾ ਲਿਖਿਆ ਸੀ।
ਸਿਆਸਤ ਦਾ ਡਿੱਗਿਆ ਪੱਧਰ:
ਸ਼ੀਤਲ ਅੰਗਰਾਲ ਦੇ ਇਸ ਫੈਸਲੇ ਤੋਂ ਜਲੰਧਰ ਦੇ ਵੋਟਰ ਬੇਹਦ ਹੈਰਾਨ ਹਨ ਕਿ ਆਖਿਰ ਆਮ ਆਦਮੀ ਪਾਰਟੀ ਅਤੇ ਭਾਜਪਾ ਕਰ ਕੀ ਰਹੇ ਹਨ। ਇਹਨਾਂ ਨੇ ਜਿਸ ਤਰੀਕੇ ਨਾਲ ਚੋਣਾਂ ਤੋਂ ਪਹਿਲਾਂ ਟਪੂਸੀਆਂ ਮਾਰ ਕੇ ਇੱਕ ਦੂਜੇ ਦੀਆਂ ਪਾਰਟੀਆਂ ਜੁਆਇਨ ਕੀਤੀਆਂ ਅਤੇ ਚੋਣਾਂ ਤੋਂ ਬਾਅਦ ਅਜੇ ਨਤੀਜੇ ਹੀ ਨਹੀਂ ਆਏ ਕਿ ਵਾਪਸ ਆਪਣੀਆਂ ਪਾਰਟੀਆਂ ਵਿੱਚ ਸ਼ਾਮਿਲ ਹੋ ਗਏ ਹਨ। ਇਹ ਬੇਹਦ ਹੈਰਾਨੀਜਨਕ ਹੈ ਅਤੇ ਰਾਜਨੀਤੀ ਦਾ ਬੇਹਦ ਗਿਰਿਆ ਹੋਇਆ ਪੱਧਰ ਸਾਹਮਣੇ ਆ ਰਿਹਾ ਹੈ।
ਲੋਕ ਬੋਲੇ ਸਖ਼ਤ ਕਾਨੂੰਨ ਬਣੇ ਦਲਬਦਲੂਆਂ ਲਈ:
ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸਰਕਾਰ ਨੂੰ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਨੇਤਾਵਾਂ ਨੂੰ ਪਾਰਟੀ ਬਦਲਣ ਲਈ ਘੱਟੋ ਘੱਟ ਦੋ ਸਾਲ ਦਾ ਵਕਫਾ ਦਿੱਤਾ ਜਾਵੇ। ਇਹ ਨਹੀਂ ਕਿ ਅੱਜ ਇੱਕ ਪਾਰਟੀ ਤੇ ਕੱਲ ਦੂਜੀ ਪਾਰਟੀ ਜੁਆਇਨ ਕਰਕੇ ਆਪਣੇ ਵਰਕਰਾਂ ਨਾਲ ਧੋਖਾ ਕਮਾਇਆ ਜਾਵੇ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.