Punjab News: Kisan union news; ਅੱਜ ਕਪੂਰਥਲਾ ਦੇ ਪਿੰਡ ਬਿਜਲੀ ਨੰਗਲ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਇੱਕ ਭਰਵੇਂ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਦੁਆਬੇ ਦੇ ਮਸ਼ਹੂਰ ਸਮਾਜਸੇਵੀ ਨਛੱਤਰ ਸਿੰਘ ਨੂੰ ਭਾਰਤੀ kisan union ਕ੍ਰਾਂਤੀਕਾਰੀ ਦਾ ਦੁਆਬਾ ਪ੍ਰਧਾਨ ਥਾਪਿਆ ਗਿਆ।
ਇਸ ਮੌਕੇ ਸੰਬੋਧਨ ਕਰਦੇ ਯੂਨੀਅਨ ਦੇ Punjab ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਮੌਜੂਦਾ ਸਮਾਂ ਅਤੇ farmers ਦੇ ਲਈ ਭਾਰੀ ਹੈ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਮਿਲ ਕੇ ਕਿਰਸਾਨੀ ਧੰਦੇ ਨੂੰ ਵੱਡੇ ਕਾਰੋਬਾਰੀ ਘਰਾਣਿਆ ਸਪੁਰਦ ਕਰਨ ਦੀ ਪੂਰੀ ਤਿਆਰੀ ਕਰੀ ਬੈਠੇ ਹਨ।
ਉਹਨਾਂ ਕਿਹਾ ਕਿ Punjab ਦੇ ਕਿਸਾਨਾਂ ਨੇ ਜਿਸ ਤਰੀਕੇ ਨਾਲ ਪਹਿਲੇ kisan andolan ਅਤੇ ਹੁਣ ਦੂਜੇ ਕਿਸਾਨ ਅੰਦੋਲਨ ਰਾਹੀਂ ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਲਾ-ਮਿਸਾਲ ਹੈ।
ਉਹਨਾਂ ਕਿਹਾ ਕਿ ਦੇਸ਼ ਦੇ ਹਰ ਵਰਗ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਕਿਰਸਾਨੀ ਅਤੇ ਖੇਤੀ ਯੋਗ ਜਮੀਨਾਂ ਵੱਡੇ ਘਰਾਨਿਆਂ ਦੇ ਅਧੀਨ ਆ ਗਈਆਂ ਤਾਂ ਉਹ ਆਪਣੀ ਮਨ ਮਰਜੀ ਨਾਲ ਕਣਕ,ਚਾਵਲ,ਖੰਡ, ਦਾਲਾਂ, ਮੱਕੀ,ਛੋਲੇ ਆਦਿ ਦੇ ਭਾਅ ਨਿਰਧਾਰਿਤ ਕਰਨਗੇ ਅਤੇ ਆਮ ਲੋਕਾਂ ਦੀ ਦੁਹੀਂ ਹੱਥੀਂ ਲੁੱਟ ਖਸੁੱਟ ਹੋਵੇਗੀ।
ਇਸ ਮੌਕੇ ਬੋਲਦੇ ਹੋਏ doaba ਪ੍ਰਧਾਨ ਨਛੱਤਰ ਸਿੰਘ ਨੇ ਕਿਹਾ ਕਿ ਅੱਜ ਵੇਲਾ ਆ ਗਿਆ ਹੈ ਕਿ ਅਸੀਂ ਆਪਣੇ ਹੱਕਾਂ ਨੂੰ ਲੈ ਕੇ ਜਾਗੀਏ ਅਤੇ ਫੁਕਰਾ ਪ੍ਰਸਤੀ ਛੱਡ ਕੇ ਗੰਭੀਰ ਹੋ ਕੇ ਪੰਜਾਬ ਅਤੇ ਪੰਜਾਬੀਅਤ ਨੂੰ ਸੰਭਾਲੀਏ। ਉਹਨਾਂ Youth ਨੂੰ ਅਪੀਲ ਕੀਤੀ ਕਿ ਉਹ ਪੜ੍ਹਨ ਲਿਖਣ ਤੇ ਆਪਣੇ ਦਿਮਾਗੀ ਮਿਆਰ ਨੂੰ ਵਧਾਉਣ ਅਤੇ ਨਸ਼ਿਆਂ ਤੋਂ ਪੂਰੀ ਤਰ੍ਹਾਂ ਗੁਰੇਜ ਕਰਨ। ਵਰਨਾ ਉਹਨਾਂ ਦੀ ਹੋਂਦ ਖਤਮ ਹੋ ਜਾਵੇਗੀ।
ਉਹਨਾਂ ਕਿਹਾ ਕਿ ਅਸੀਂ ਉਹਨਾਂ ਮਹਾਨ ਗੁਰੂਆਂ ਅਤੇ ਸ਼ਹੀਦਾਂ ਸਿੰਘਾਂ ਦੀ ਬੰਸ ਹਾਂ ਜਿਨਾਂ ਨੇ ਆਪਣਾ ਬੰਦ ਬੰਦ ਕਟਾ ਕੇ ਵੀ ਆਪਣੀ ਅਣਖ ਨੂੰ ਜਿੰਦਾ ਰੱਖਿਆ, ਪਰ ਅੱਜ social media ‘ਤੇ ਝੱਲ ਖਲੇਰ ਕੇ ਅਤੇ ਚਿੱਟੇ ਵਰਗੇ drugs ਵਿੱਚ ਪੈ ਕੇ ਪੰਜਾਬੀਅਤ ਗਰਕ ਦੀ ਜਾ ਰਹੀ ਹੈ। ਉਹਨਾਂ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਅਪੀਲ ਕੀਤੀ ਕਿ ਉਹ ਕਿਰਸਾਨਾਂ ਨੂੰ ਉਹਨਾਂ ਦੇ ਹੱਕ ਦੇਣ, MSP ਲਾਗੂ ਕਰਨ, ਕਿਸਾਨਾਂ ਮਜ਼ਦੂਰਾਂ ਦੇ ਕਰਜੇ ਮਾਫ ਕਰਨ ਤਾਂ ਜੋ ਪੰਜਾਬ, ਹਰਿਆਣਾ ਤੇ ਯੂਪੀ ਸਮੇਤ ਦੇਸ਼ ਭਰ ਦੇ ਕਿਸਾਨ ਸੁੱਖ ਦਾ ਸਾਹ ਆ ਸਕਣ।
ਇਸ ਮੌਕੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਕਿਰਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜ ਮਿੰਟ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ੈਰੀ ਬਹਿਲ , ਮਿੰਟਾ ਜੀ ਚਹਾਰ ਬਾਗ਼, ਅਜੀਤ ਸਿੰਘ ਬੁਲੰਦ, ਅਮਨਦੀਪ ਸਿੰਘ ਮਿੰਟੂ, ਤਜਿੰਦਰ ਸਿੰਘ ਮੱਲੀ, ਸੁਖਪ੍ਰੀਤ ਸੈਣੀ, ਮੰਨੀ, ਧਰਮਿੰਦਰ ਸਿੰਘ ਜਲੰਧਰ,ਹਰਜੀਤ ਸਿੰਘ ਸਰਪੰਚ ਨੂਰਪੁਰ ਜੱਟਾ,ਰਵੀ ਲੋਹਗੜ੍ਹ, ਅੰਮ੍ਰਿਤ ਰਈਆ,ਜੋਲੀ ਅਟਵਾਲ MC Jalandhar, ਸੁਰਿੰਦਰ ਸਿੰਘ ਨਿਜਾਮਪੁਰ, ਮਹਿੰਦਰ ਸਿੰਘ
ਗੁਰਚਰਨਜੀਤ ਸਿੰਘ,ਮਨਪ੍ਰੀਤ ਸਿੰਘ,ਜੱਸ ਬੁੱਟਰ,
ਲਵ ਕੋਕਲਪੁਰ, ਬੰਟੀ ਮੁਕੇਰੀਆ,ਅਤੁਲ ਫਗਵਾੜਾ, ਰਾਜਨ ਗੋਰਾਇਆ,ਬਿੱਲਾ ਭੰਡਾਲ ਬੇਟ, ਜੱਗੀ ਭੰਡਾਲ ਬੇਟ,ਅਭੀ ਟਾਂਡਾ, ਦੀਪ ਰੰਧਾਵਾ,
ਦਿਲਬਾਗ ਸਿੰਘ ਅਮ੍ਰਿਤਸਰ ਸਮੇਤ ਹੋਰ ਅਨੇਕਾਂ ਲੋਕ ਮੌਜ਼ੂਦ ਰਹੇ।
#kisanunion #farmers #kisanandolan #punjab #krantikari #bulandkesari #kisan #farmersofpunjab #kisansangharsh #singhuborder #khinouriborder #narendermodi #aap #bjp #akalidal #sukhbirbadal #amitshah #india #haryana #kisansongs #delhi #MSP
punjab-news-kisan-union-nachhatra-singh-became-the-president-of-bharatiya-kisan-union-krantikari
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.